ਬੰਦੇ ਭਾਰਤ ਟ੍ਰੇਨ ਦਾ ਬਰਨਾਲਾ ਸਟੇਸ਼ਨ ਤੇ ਨਾ ਰੁਕਣਾ ਮੰਦਭਾਗਾ ਭਾਜਪਾ ਵੱਲੋਂ ਇਸ ਕਾਰਜ ਨੂੰ ਨੇਪਰੇ ਚਾੜਨ ਲਈ ਪੂਰੇ ਯਤਨ ਕੀਤੇ ਜਾਣਗੇ - ਕੈਪਟਨ ਸਿੱਧੂ
ਬਰਨਾਲਾ 8 ਨਵੰਬਰ ਅੱਜ ਕੇਂਦਰੀ ਰੇਲਵੇ ਮੰਤਰੀ ਵੱਲੋਂ ਫਿਰੋਜਪੁਰ ਤੋਂ ਦਿੱਲੀ ਬੰਦੇ ਭਾਰਤ ਗੱਡੀ ਨੂੰ ਪਹਿਲੀ ਵਾਰ ਰਵਾਨਾ ਕੀਤਾ ਗਿਆ ਅਤੇ ਜਦ ਇਹ ਬਰਨਾਲਾ ਰੇਲਵੇ ਸਟੇਸ਼ਨ ਤੋ ਬਿਨਾ ਰੁਕੇ ਦਿੱਲੀ ਵੱਲ ਨੂੰ ਚਲੀ ਗਈ ਤਾਂ ਸਮੂਹ ਬਰਨਾਲਾ ਜਿਲ੍ਹਾ ਦੇ ਨਿਵਾਸੀਆਂ ਨੂੰ ਬਹੁਤ ਬੁਰਾ ਲੱਗਾ ਕੁੱਝ ਲੋਕਲ ਨੇਤਾਵਾਂ ਵੱਲੋ ਭਾਵੇਂ ਬਹੁਤ ਦਾਅਵੇ ਕੀਤੇ ਗਏ ਕਿ ਇਹ ਗੱਡੀ ਬਰਨਾਲਾ ਰੁਕੇਗੀ ਪ੍ਰੰਤੂ ਉਹਨਾਂ ਦਾਅਵਿਆਂ ਨੂੰ ਅੱਜ ਬੂਰ ਨਹੀਂ ਪਿਆ ਇਹ ਵਿਚਾਰ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੋਟ ਜਾਰੀ ਕਰਦਿਆ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਅਸੀਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨਾਲ ਬਰਨਾਲਾ ਨਿਵਾਸੀਆਂ ਦੀ ਇਹ ਮੰਗ ਪੁਰਜੋਰ ਢੰਗ ਨਾਲ ਉਠਾਵਾਂਗੇ ਕੇ ਜਿਲ੍ਹਾ ਬਰਨਾਲਾ ਅੰਦਰ ਘਟੋ ਘੱਟ ਇੱਕ ਸਟੇਸ਼ਨ ਤੇ ਇਹ ਗੱਡੀ ਰੁਕਣੀ ਚਾਹੀਦੀ ਹੈ।ਕਿਉਕਿ ਬਰਨਾਲਾ ਸ਼ਹਿਰ ਭੀ ਇਕ ਵੱਡੀ ਮੰਡੀ ਹੈ। ਅਤੇ ਹਰ ਰੋਜ ਸੈਕੜੇ ਵਪਾਰੀ ਦਿੱਲੀ ਬਿਜ਼ਨਸ ਦੇ ਕਾਰੋਬਾਰ ਲਈ ਦਿੱਲੀ ਜਾਂਦੇ ਹਨ।ਪਹਿਲਾ ਪੂਰੇ ਚੈਨਲਾਂ ਰਾਹੀਂ ਕੋਸਿਸ ਕਰਾਗੇ ਸੂਬਾ ਪ੍ਰਧਾਨ ਅਤੇ ਸੂਬਾ ਕਾਰਜ ਕਾਰੀ ਪ੍ਰਧਾਨ ਅਤੇ ਸੂਬਾ ਪ੍ਰਭਾਰੀ ਰਾਹੀਂ ਕੇਦਰ ਸਰਕਾਰ ਤੋ ਪੁਰਜੋਰ ਮੰਗ ਕਰਾਗੇ ਜੇਕਰ ਫਿਰ ਭੀ ਸੁਣਵਾਈ ਨਾ ਹੋਈ ਤਾਂ ਜਬਰੀ ਇਹ ਟਰੇਨ ਬੰਦੇ ਭਾਰਤ ਬਰਨਾਲਾ ਰੇਲਵੇ ਸਟੇਸ਼ਨ ਤੇ ਰੋਕਾਗੇ ਭਾਵੇਂ ਇਸ ਕਾਜ ਲਈ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈਕੇ ਅਤੇ ਬਰਨਾਲਾ ਨਿਵਾਸੀਆਂ ਨੂੰ ਨਾਲ ਲੈਕੇ ਕਿਉ ਨਾ ਰੋਕਣੀ ਪਵੇ ਇਸ ਮੌਕੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਬਰਾੜ ਸਰਪੰਚ ਅਤੇ ਭਾਜਪਾ ਯੂਥ ਆਗੂ ਸੁਖਦੀਪ ਸਿੰਘ ਧਾਲੀਵਾਲ ਹਾਜਰ ਸਨ।
ਫੋਟੋ - ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਭਾਜਪਾ ਸੀਨੀਅਰ ਆਗੂ ਸਰਪੰਚ ਗੁਰਦਰਸ਼ਨ ਬਰਾੜ ਅਤੇ ਸੁਖਦੀਪ ਸਿੰਘ ਧਾਲੀਵਾਲ ਪ੍ਰੈਸ ਨੋਟ ਜਾਰੀ ਕਰਦੇ ਹੋਏ

0 comments:
एक टिप्पणी भेजें