ਐੱਸ. ਸੀ. ਭਾਈਚਾਰਾ ਆਪਣੇ ਪ੍ਰੋਗਰਾਮਾਂ 'ਚ ਰਾਜਾ ਵੜਿੰਗ ਦਾ ਬਾਈਕਾਟ ਕਰੇ : ਗੁਰਲਾਲ ਆਜ਼ਾਦ
ਕਮਲੇਸ਼ ਗੋਇਲ ਖਨੌਰੀ
ਖਨੌਰੀ 07 ਨਵੰਬਰ - ਭੀਮ ਆਰਮੀ ਸਟੂਡੈਂਟ ਫਾਊਂਡੇਸ਼ਨ (BASF) ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਰਾਜਾ ਵੜਿੰਗ ਵਲੋਂ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਵਿਰੁੱਧ ਕੀਤੀਆਂ ਗਈਆਂ ਕਥਿਤ ਨਸਲੀ ਟਿੱਪਣੀਆਂ ਦਾ ਵਿਰੋਧ ਕੀਤਾ ਹੈ। ਭੀਮ ਆਰਮੀ ਸਟੂਡੈਂਟ ਫਾਊਂਡੇਸ਼ਨ (BASF) ਦੇ ਪੰਜਾਬ ਦੇ ਸੀਨੀਅਰ ਆਗੂ ਗੁਰਲਾਲ ਆਜ਼ਾਦ ਨੇ ਕਿਹਾ ਕਿ ਰਾਜਾ ਵੜਿੰਗ ਵਲੋਂ ਦੇਸ਼ ਦੇ ਪ੍ਰਸਿੱਧ ਨੇਤਾ, ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਐੱਸ. ਸੀ. ਭਾਈਚਾਰੇ ਦੇ ਸਤਿਕਾਰਯੋਗ ਨੇਤਾ ਬੂਟਾ ਸਿੰਘ ਬਾਰੇ ਕੀਤਾ ਗਿਆ ਸੰਵੇਦਨਸ਼ੀਲ ਬਿਆਨ ਸਮੁੱਚੇ ਭਾਈਚਾਰੇ ਦੇ ਸਵੈ-ਮਾਣ 'ਤੇ ਹਮਲਾ ਹੈ।
ਗੁਰਲਾਲ ਆਜ਼ਾਦ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਕ ਭਾਜਪਾ ਨੇਤਾ ਨੇ ਜਾਤੀ ਵਿਤਕਰੇ ਬਾਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਗੁਰਲਾਲ ਆਜ਼ਾਦ ਨੇ ਕਿਹਾ ਕਿ ਮੈਂ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਰਾਜਾ ਵੜਿੰਗ ਨੂੰ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਪ੍ਰੋਗਰਾਮ 'ਚ ਹਿੱਸਾ ਲੈਣ ਲੈਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਅਤੇ ਰਾਜਾ ਵੜਿੰਗ ਦਾ ਸਮਾਜ 'ਚੋਂ ਬਾਈਕਾਟ ਕੀਤਾ ਜਾਵੇ ।

0 comments:
एक टिप्पणी भेजें