ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ
ਸਰਬੱਤ ਦਾ ਭਲਾ ਟਰੱਸਟ ਵੱਲੋ ਅੱਖਾ ਦਾ ਮੁਫ਼ਤ ਓਪਰੇਸ਼ਨ ਕੈਂਪ ਬੀਬੀ ਪ੍ਰਧਾਨ ਕੌਰ ਵਿੱਖੇ 15 ਨਵੰਬਰ ਨੂੰ - ਸਿੱਧੂ
ਬਰਨਾਲਾ 10 ਨਵੰਬਰ ਗੁਰੂ ਘਰ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਬਰਨਾਲਾ ਵਿੱਖੇ ਮਿਤੀ 15 ਨਵੰਬਰ ਦਿਨ ਸ਼ਨੀਵਾਰ ਸਵੇਰੇ 9 ਵਜੇ ਤੋ 2 ਵਜੇ ਤਕ ਅੱਖਾ ਦਾ ਮੁਫ਼ਤ ਓਪਰੇਸ਼ਨ ਕੈਂਪ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਵੱਲੋ ਲਗਾਇਆ ਜਾ ਰਿਹਾ ਹੈ ਇਸ ਕੈਂਪ ਵਿੱਚ ਪੰਜਾਬ ਆਈ ਹਸਪਤਾਲ ਬਰਨਾਲਾ ਵਿੱਚੋ ਡਾਕਟਰ ਗੁਰਪਾਲ ਸਿੰਘ ਦੀ ਟੀਮ ਮਰੀਜਾ ਦੀ ਜਾਚ ਕਰੇਗੀ ਡਾਕਟਰ ਐੱਸ ਪੀ ਸਿੰਘ ਉਬਰਾਏ ਚੇਅਰਮੈਨ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾ ਹੇਠ ਸਾਰੇ ਮਰੀਜਾ ਦਾ ਚੈੱਕ ਅਪ ਕਰਕੇ ਦਵਾਇਆ ਮੁਫ਼ਤ ਦਿੱਤੀਆਂ ਜਾਣਗੀਆਂ ਲੋੜਵੰਦਾ ਨੂੰ ਐਨਕਾ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਜਿਸ ਮਰੀਜ ਨੂੰ ਅੱਖਾਂ ਵਿੱਚ ਲੇਜ਼ ਪਾਉਣ ਦੀ ਜਰੂਰਤ ਹੋਵੇਗੀ ਉਹਨਾ ਦੇ ਓਪਰੇਸ਼ਨ ਕਰਕੇ ਲੇਜ ਮੁਫ਼ਤ ਸੰਸਥਾ ਵੱਲੋ ਪੰਜਾਬ ਆਈ ਹਸਪਤਾਲ ਵਿਖੇ ਪਾਏ ਜਾਣਗੇ।ਸਿੱਧੂ ਨੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ।
ਫੋਟੋ - ਸੰਸਥਾ ਦੇ ਜਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਕੈਂਪ ਬਾਬਤ ਇਕ ਪ੍ਰੈਸ ਨੋਟ ਜਾਰੀ ਕਰਦੇ ਹੋਏ

0 comments:
एक टिप्पणी भेजें