ਜਲੰਧਰ ਵਿੱਚ ਹਿੰਦੂ ਵੀਰ ਵਲੋਂ ਜੈਕਾਰਾ ਲਾਊਣ ਤੇ ਕਿਸੇ ਗਲਤ ਅਨਸਰ ਵਲੋਂ ਪ੍ਰਤਾੜਿਤ ਕੀਤੇ ਜਾਣ ਤੇ ਹਿੰਦੂਆਂ ਵਿਚ ਰੋਸ ਦੀ ਲਹਿਰ
ਕਮਲੇਸ਼ ਗੋਇਲ ਖਨੌਰੀ
ਖਨੌਰੀ 04 ਅਕਤੂਬਰ - ਪੰਜਾਬ ਵਿੱਚ ਆਏ ਦਿਨ ਗਲਤ ਅਨਸਰ ਪੰਜਾਬ ਦਾ ਮਾਹੋਲ ਖਰਾਬ ਕਰਨ ਲਈ ਕੋਈ ਨਾ ਕੋਈ ਗਲਤ ਹਰਕਤਾਂ ਕਰਦੇ ਆ ਰਹੇ ਹਨ l ਕੋਈ ਨਾਂ ਕੋਈ ਅਜਿਹੀ ਹਰਕਤ ਕਰਦੇ ਹਨ ਤਾਂ ਕਿ ਪੰਜਾਬ ਦਾ ਮਹੋਲ ਖਰਾਬ ਰਹੇ l ਬਿਤੇ ਦਿਨ ਜਲੰਧਰ ਵਿੱਚ ਇਕ ਹਿੰਦੂ ਵੀਰ ਤੇ ਸਿਰਫ ਜੈਕਾਰਾ ਲਾਉਣ ਤੇ ਮੁਸਲਮਾਨਾਂ ਵਲੋਂ ਪ੍ਰਤਾੜਿਤ ਕੀਤਾ ਗਿਆ l ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਖਨੌਰੀ ਨੇ ਇੱਕ ਪ੍ਰੈਸ ਨੋਟ ਰਾਹੀਂ ਸਰਕਾਰ ਨੂੰ ਕਿਹਾ ਹੈ ਕਿ ਪੁਲਸ ਹਿੰਦੂ ਵੀਰ ਨੂੰ ਪ੍ਰਤਾੜਿਤ ਕਰਨ ਵਾਲੇ ਗੁੰਡਿਆਂ ਨੂੰ ਜਲਦੀ ਤੋਂ ਜਲਦੀ ਗਿਰਫ਼ਤਾਰ ਕਰੇ ਨਹੀਂ ਤਾਂ ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਖਨੌਰੀ ਸੁਨੀਲ ਕੁਮਾਰ ਸਹਿ ਸਯੋਜਕ , ਬਲਵਿੰਦਰ ਗੋਇਲ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਗਰ ਅਜਿਹਾ ਨਾਂ ਕੀਤਾ ਤਾਂ ਇਸ ਦੀ ਜਿਮੇਵਾਰੀ ਸਰਕਾਰ ਦੀ ਹੋਵੇਗੀ ।



0 comments:
एक टिप्पणी भेजें