*ਅਨਦਾਨਾ ਕਲੱਸਟਰ ਪੱਧਰ ਦੀਆਂ ਖੇਡਾਂ ਵਿੱਚ ਲਗਾਤਾਰ ਦੂਜੀ ਵਾਰੀ ਓਵਰ ਆਲ ਟਰਾਫੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਬਨਾਰਸੀ ਦਾ ਕਬਜਾ*
ਕਮਲੇਸ਼ ਗੋਇਲ ਖਨੌਰੀ
ਖਨੌਰੀ 01 ਅਕਤੂਬਰ - ਮਿਤੀ 29 ਅਤੇ 30 ਸਤੰਬਰ ਨੂੰ ਅਨਦਾਨਾ ਕਲੱਸਟਰ ਦੀਆਂ ਪ੍ਰਾਇਮਰੀ ਵਿੰਗ ਦੀਆਂ ਖੇਡਾਂ
ਕਰਵਾਈਆਂ ਗਈਆਂ ਜਿਸ ਵਿਚ ਓਵਰ ਆਲ ਟਰਾਫੀ ਉੱਤੇ ਸਰਕਾਰੀ ਪ੍ਰਾਇਮਰੀ ਸਕੂਲ ਬਨਾਰਸੀ ਦਾ ਲਗਾਤਾਰ ਦੂਜੇ ਸਾਲ ਵੀ ਕਬਜਾ ਬਰਕਰਾਰ ਰਿਹਾ
ਜਿਸ ਵਿਚ ਕੁਸ਼ਤੀਆਂ 25,28,30 ਅਤੇ 32 ਕਿਲੋਗ੍ਰਾਮ ਤੇ ਪਹਿਲਾ ਸਥਾਨ ਬਨਾਰਸੀ ਦਾ ਰਿਆ । ਕਬੱਡੀ ਨੈਸ਼ਨਲ ਸਟਾਈਲ ਪਹਿਲਾ ਸਥਾਨ , ਹੈਂਡਬਾਲ ਕੁੜੀਆਂ ਪਹਿਲਾ ਸਥਾਨ ਅਤੇ ਮੁੰਡਿਆ ਨੇ ਦੂਜਾ ਸਥਾਨ , ਫੁੱਟਬਾਲ ਵਿੱਚ ਕੂੜੀਆਂ ਅਤੇ ਮੁੰਡਿਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ । 100 ਮੀਟਰ ਦੌੜ ਵਿਚ ਖੁਸ਼ਦੀਪ ਦੂਜਾ ਸਥਾਨ ਅਤੇ ਕੁੜੀਆਂ ਵਿੱਚ ਵੀ ਦੂਜਾ ਸਥਾਨ ਰਿਹਾ। 200 ਮੀਟਰ ਦੌੜ ਵਿਚ ਅਮਨ ਗਿੱਲ ਨੇ ਦੂਜਾ ਸਥਾਨ ਅਤੇ ਕੁੜੀਆਂ ਨੇ 400 ਮੀਟਰ ਰੇਸ ਵਿਚ ਨਵਦੀਪ ਕੌਰ ਨੇ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਹਾਸਲ ਕੀਤਾ। ਰੀਲੇਅ ਰੇਸ ਵਿਚ ਪਹਿਲਾ ਸਥਾਨ ਹਾਸਲ ਕੀਤਾ।ਲੰਬੀ ਛਾਲ ਵਿਚ ਗੁਰਵਿੰਦਰ ਪਹਿਲਾ ਸਥਾਨ ,ਕੁੜੀਆਂ ਦੀ ਲੰਬੀ ਛਾਲ ਵਿੱਚ ਪਹਿਲਾ ਸਥਾਨ ਸੰਜੂ ਅਤੇ ਦੂਜਾ ਸਥਾਨ ਕੁਸੁਮ ਨੇ ਪ੍ਰਾਪਤ ਕੀਤਾ।ਗੋਲਾ ਸੁੱਟਣ ਵਿਚ ਕੁੜੀਆਂ ਵਿੱਚੋ ਪ੍ਰੀਤ ਕੌਰ ਨੇ ਪਹਿਲਾ ਅਤੇ ਮੁੰਡਿਆ ਵਿੱਚੋ ਨਕਸ਼ ਗਿੱਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੱਜ ਪਿੰਡ ਦੀ ਪੰਚਾਇਤ , ਐੱਸ ਐਮ ਸੀ ਅਤੇ ਪ੍ਰਯਾਸ ਸੇਵਾ ਸਮਿਤੀ ਵੱਲੋਂ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ । ਪੰਚਾਇਤ ਮੈਂਬਰ ਮਹਾਂਵੀਰ ਸ਼ਰਮਾ ਨੇ ਜੇਤੂ ਬੱਚਿਆਂ ਨੂੰ ਲੰਚ ਦੀ ਸੌਗਾਤ ਦਿੱਤੀ ਅਤੇ ਕੁਲਦੀਪ ਫੌਜੀ ਚੇਅਰਮੈਨ ਪ੍ਰਯਾਸ ਸੇਵਾ ਸਮਿਤੀ ਨੇ ਜੇਤੂ ਬੱਚਿਆਂ ਨੂੰ ਕੇਲੇ ਅਤੇ ਦੁੱਧ ਦੀ ਦਾਵਤ ਲਈ ਬੁਲਾਇਆ । ਹਾਈ ਸਕੂਲ ਦੇ ਹੈਡ ਮਾਸਟਰ ਸ਼੍ਰੀ ਅਸ਼ੋਕ ਸ਼ਰਮਾ ਨੇ ਵੀ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਪ੍ਰਾਇਮਰੀ ਸਕੂਲ ਦੇ ਇੰਚਾਰਜ ਮਹਾਂਵੀਰ ਸਿੰਘ ਗਿੱਲ , ਪਰਮਜੀਤ ਕੌਰ , ਬਹਾਦਰ ਸਿੰਘ , ਸ਼ਮਸ਼ੇਰ ਸਿੰਘ , ਗੌਰਵ ਗੋਇਲ ਨੇ ਸਮੁੱਚੀ ਪੰਚਾਇਤ , ਐਸ ਐਮ ਸੀ ਅਤੇ ਪ੍ਰਯਾਸ ਸੇਵਾ ਸਮਿਤੀ ਦਾ ਦਿਲੋਂ ਧੰਨਵਾਦ ਕੀਤਾ।
0 comments:
एक टिप्पणी भेजें