ਖਨੌਰੀ ਮੰਡੀ ਵਿਖੇ ਦੁਸਹਿਰੇ ਦਾ ਤਿਓਹਾਰ ਸਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 01 ਅਕਤੂਬਰ - 02 ਅਕਤੂਬਰ ਵੀਰਵਾਰ ਨੂੰ ਸ੍ਰੀ ਨੈਨਾ ਦੇਵੀ ਮੰਦਿਰ ਕਮੇਟੀ ਵਲੋਂ ਦੁਸਹਿਰੇ ਦਾ ਪਵਿਤਰ ਤਿਉਹਾਰ ਬਦੀ ਤੇ ਨੇਕੀ ਦੀ ਜਿੱਤ ਦਾ ਤਿਉਹਾਰ ਬੜੀ ਸਰਧਾ ਅਤੇ ਉਤਸਾਹ ਨਾਲ ਮਨਾਇਆ ਜਾਵੇਗਾ l ਸ੍ਰੀ ਨੈਨਾ ਮੰਦਿਰ ਕਮੇਟੀ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਜਾਰ ਵਿਚ ਸੁੰਦਰ ਝਾਕੀਆਂ ਨਾਲ ਭਗਵਾਨ ਸ੍ਰੀ ਰਾਮ ਚੰਦਰ ਤੇ ਲੰਕੇਸ਼ ਰਾਵਨ ਦੀਆਂ ਸੈਨਾ ਨਾਲ ਬਜਾਰ ਵਿੱਚ ਆਪਣੀਆਂ ਆਪਣੀਆਂ ਸੈਨਾ ਨਾਲ ਮਾਰਿਚ ਕਰੇਗੀ l ਇਹ ਝਾਕੀਆਂ ਸ੍ਰੀ ਨੈਨਾ ਦੇਵੀ ਮੰਦਰ ਤੋਂ ਸ਼ੁਰੂ ਹੋ ਕੇ ਮੰਡਵੀ ਰੋਡ ਟਰੱਕ ਮਾਰਕੀਟ ਨਵਾਂ ਬਸ ਸਟੈਁਡ ਮੇਨ ਬਜਾਰ ਕੈਥਲ ਰੋਡ ਕੈਥਲ ਨੈਸ਼ਨਲ ਹਾਇਵੇ ਪੁੱਲ ਪਾਰ ਕਰਕੇ ਗੁਰਦੁਆਰਾ ਮਾਰਕੀਟ ਰਾਹੀਂ ਸਰਕਾਰੀ ਸਕੂਲ ਰੋਡ ਰਾਹੀਂ ਦੁਸਹਿਰਾ ਗਰਾਉਂਡ ਵਿੱਚ ਪਹੂੰਚੇਗੀ l ਜਿਥੇ ਇਹ ਝਾਕੀਆਂ ਪਹੂੰਚਣ ਤੋਂ ਪਹਿਲਾਂ ਹੀ ਦਰਸ਼ਕਾਂ ਦਾ ਭਾਰੀ ਹਜੂਮ ਦਾ ਇਕੱਠ ਜਮਾਂ ਹੁੰਦਾ ਹੈ l ਉਸ ਗਰਾਉਂਡ ਵਿਚ ਭਗਵਾਨ ਸ੍ਰੀ ਰਾਮ ਦੀ ਸੈਨਾ ਅਤੇ ਲੰਕੇਸ਼ ਰਾਵਨ ਦੀਆਂ ਸੈਨਾਂ ਵਿੱਚ ਭਿਆਨਕ ਯੁੱਧ ਦੇਖਣ ਨੂੰ ਮਿਲੇਗਾ l ਆਖਿਰ ਬਦੀ ਤੇ ਨੇਕੀ ਦੀ ਜਿੱਤ ਹੁੰਦੀ ਹੈ l ਰਾਵਨ ਮਾਰਿਆ ਜਾਂਦਾ ਹੈ l ਰਾਵਨ ਦੇ ਪੁਤਲੇ ਨੂੰ ਸਾੜਿਆ ਜਾਂਦਾ ਹੈ l ਬੰਬਾਂ ਤੇ ਆਤਿਸ਼ਬਾਜ਼ੀ ਨਾਲ ਰਾਵਨ ਦੇ ਪੁਤਲੇ ਨੂੰ ਸੜਦਾ ਦੇਖ ਲੋਕ ਤਾੜੀਆਂ ਮਾਰ ਕੇ ਤੇ ਕਿਲਕਾਰੀਆਂ ਮਾਰ ਕੇ ਅਨੰਦ ਮਾਣਦੇ ਹਨ l ਅਖੀਰ ਵਿੱਚ ਸ੍ਰੀ ਰਾਮ ਚੰਦਰ ਜੀ ਮਾਤਾ ਸੀਤਾ ਨੂੰ ਲੈਕੇ ਅਯੋਧਆ ਵਿਚ ਰਾਮ ਤਿਲਕ ਦੀ ਰਸਮ ਅਦਾ ਕੀਤੀ ਜਾਂਦੀ ਹੈ l
0 comments:
एक टिप्पणी भेजें