ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਆਦਰਸ਼ ਸਕੂਲ ਕਾਲੇਕੇ ਵਿਖੇ ਬੱਚਿਆਂ ਲਈ ਪੀਣ ਵਾਲੇ ਠੰਡੇ ਪਾਣੀ ਵਾਸਤੇ ਕੀਤਾ ਵਾਟਰ ਚਿਲਰ ਭੇਟ
ਬਰਨਾਲਾ - 17 ਸਤੰਬਰ ਸਰਬੱਤ ਦਾ ਭਲਾ ਟਰੱਸਟ ਮੈਨੇਜਿੰਗ ਟਰੱਸਟੀ ਅਤੇ ਚੇਅਰਮੈਨ ਡਾਕਟਰ ਐੱਸ ਪੀ ਸਿੰਘ ਉਬਰਾਏ ਦੀ ਯੋਗ ਅਗਵਾਈ ਹੇਠ ਹੜ ਪੀੜਤਾਂ ਲਈ ਸੰਸਥਾ ਵੱਲੋਂ ਲਾਮਿਸਾਲ ਕੰਮ ਕੀਤੇ ਜਾ ਰਹੇ ਹਨ ਉਥੇ ਬਾਕੀ ਪੰਜਾਬ ਵਿੱਚ ਭੀ ਲੋੜਵੰਦਾ ਲਈ ਸਾਡੀ ਸੰਸਥਾ ਪਿੱਛੇ ਨਹੀਂ ਹਟਦੀ ਅੱਜ ਸਥਾਨਕ ਪਿੰਡ ਕਾਲੇਕੇ ਵਿੱਖੇ ਜਿੱਥੇ ਜਿਲਾ ਬਰਨਾਲਾ ਨਾਲ ਸੰਬਧਤ ਲੋਕਾ ਦੇ 1200 ਬੱਚੇ ਬਿਲਕੁੱਲ ਮੁਫ਼ਤ ਵਿਦਿਆ ਹਾਸਲ ਕਰ ਰਹੇ ਹਨ ਉਸ ਵਿੱਚ ਗਰਮੀ ਦੇ ਮੌਸਮ ਦੌਰਾਨ ਬੱਚਿਆਂ ਦੇ ਪੀਣ ਲਈ ਠੰਢਾ ਪਾਣੀ ਨਹੀਂ ਸੀ ਜਿਸ ਵਾਸਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਯਤਨਾਂ ਸਦਕਾ ਜਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੈਵੀ ਡਿਊਟੀ ਵਾਟਰ ਚਿਲਰ ਜਿਸ ਦੀ ਲਾਗਤ ਤਕਰੀਬਨ 90 ਹਜਾਰ ਰੁਪਏ ਹੈ ਲਗਵਾਈਆਂ ਗਿਆ ਅਤੇ ਉਸ ਦਾ ਉਦਘਾਟਨ ਕੀਤਾ ਗਿਆ ਸਕੂਲ ਦੀ ਪ੍ਰਿੰਸੀਪਲ ਮੈਡਮ ਸੁਨੀਤਾ ਰਾਣੀ ਅਤੇ ਸਟਾਫ਼ ਮੈਬਰ ਮੌਜੂਦ ਰਹੇ ਇਸ ਮੌਕੇ ਬੋਲਦਿਆਂ ਕੈਪਟਨ ਸਿੱਧੂ ਨੇ ਦੱਸਿਆ ਕਿ ਡਾਕਟਰ ਓਬਰਾਏ ਵੱਲੋ ਅਨੰਦਪੁਰ ਸਾਹਿਬ ਵਿਖੇ ਸੰਨੀ ਓਬਰਾਏ ਯੂਨੀਵਰਸਿਟੀ ਸਥਾਪਤ ਕੀਤੀ ਜਾ ਰਹੀ ਹੈ ਤਾਕਿ ਪੰਜਾਬ ਦੇ ਬੱਚਿਆਂ ਦਾ ਪੜ੍ਹਨ ਦਾ ਸੁਪਨਾ ਪੂਰਾ ਹੋ ਸਕੇ ਪ੍ਰਿੰਸੀਪਲ ਮੈਡਮ ਨੇ ਆਏ ਸਮੂਹ ਟਰੱਸਟ ਦੇ ਮੈਬਰ ਦਾ ਦਿਲ ਦੀਆ ਗਹਿਰਾਇਆ ਚੋ ਧਨਵਾਦ ਕੀਤਾ ਅਤੇ ਅੱਗੇ ਤੋਂ ਭੀ ਸਹਿਯੋਗ ਦੀ ਆਸ ਕੀਤੀ ਇਸ ਮੌਕੇ ਸਰਪੰਚ ਗੁਰਮੀਤ ਸਿੰਘ ਧੌਲਾ ਹੌਲਦਾਰ ਬਸੰਤ ਸਿੰਘ ਉੱਗੋਕੇ ਗੁਰਦੇਵ ਸਿੰਘ ਮੱਕੜ ਲਖਵਿੰਦਰ ਸ਼ਰਮਾ ਕੁਲਵਿੰਦਰ ਸਿੰਘ ਗੁਰਜੰਟ ਸਿੰਘ ਸੋਨਾ ਆਦਿ ਸੰਸਥਾ ਦੇ ਮੈਬਰ ਹਾਜਰ ਸਨ।
ਫੋਟੋ - ਸਰਬੱਤ ਦਾ ਭਲਾ ਟਰੱਸਟ ਦੇ ਜਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਮੈਡਮ ਸੁਨੀਤਾ ਦੇਵੀ ਮਸ਼ੀਨ ਦਾ ਉਦਘਾਟਨ ਕਰਦੇ ਹੋਏ।
0 comments:
एक टिप्पणी भेजें