ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਚਤੰਨਿਆ ਸ਼ਰਮਾ ਨੇ 69 ਵੀਆਂ ਸਕੂਲ ਖੇਡਾਂ ਵਿੱਚ ਰਾਈਫਲ ਸ਼ੂਟਿੰਗ ’ਚ ਜਿੱਤਿਆ ਗੋਲਡ ਮੈਡਲ
ਚਤੰਨਿਆ ਸ਼ਰਮਾ ਦਾ ਸਟੇਟ ਪੱਧਰ ਨਿਸ਼ਾਨੇਬਾਜ਼ੀ ਮੁਕਾਬਲੇ ਲਈ ਚੁਣੇ ਜਾਣਾ ਟੰਡਨ ਸਕੂਲ ਲਈ ਵੱਡੇ ਮਾਣ ਵਾਲੀ ਗੱਲ ਹੈ : ਸ਼ਿਵ ਸਿੰਗਲਾ
ਬਰਨਾਲਾ, 18 ਸਤੰਬਰ ( ਡ ਰਾਕੇਸ਼ ਪੁੰਜ ) : ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਚਤੰਨਿਆ ਸ਼ਰਮਾ ਨੇ ਜ਼ਿਲ੍ਹਾ ਪੱਧਰੀ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤਿਆ। 69 ਵੀਆਂ ਸਕੂਲ ਖੇਡਾਂ ਦੇ ਨਿਸ਼ਾਨੇਬਾਜੀ ਦੇ ਮੁਕਾਬਲੇ ਸਰਕਾਰੀ ਸਕੂਲ ਧੂਰਕੋਟ ਵਿਖੇ ਕਰਵਾਏ ਗਏ। ਟੰਡਨ ਇੰਟਰਨੈਸ਼ਨਲ ਸਕੂਲ ਵੱਲੋਂ ਚਤੰਨਿਆ ਸ਼ਰਮਾ ਅੰਡਰ 14 ਸਾਲ ਉਮਰ ਵਰਗ ਵਿੱਚ ਪੀਪ ਸਾਈਟ ਇਵੈਂਟ ਵਿੱਚ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਗੋਲਡ ਮੈਡਲ ਜਿੱਤਿਆ। ਇਸ ਗੋਲਡ ਮੈਡਲ ਜਿੱਤਣ ਦੇ ਨਾਲ ਚਤੰਨਿਆ ਸ਼ਰਮਾ ਨੂੰ ਸਟੇਟ ਪੱਧਰ ਦੇ ਹੋਣ ਵਾਲੇ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਲਈ ਚੁਣਿਆ ਗਿਆ। ਟੰਡਨ ਸਕੂਲ ਦੀ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀ ਨੂੰ ਅਤੇ ਸਕੂਲ ਦੇ ਕੋਚ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਚਤੰਨਿਆ ਸ਼ਰਮਾ ਨੇ ਅਤੇ ਸਕੂਲ ਦੇ ਨਿਸ਼ਾਨੇਬਾਜ਼ੀ ਕੋਚ ਰਾਹੁਲ ਗਰਗ ਦੀ ਸਖਤ ਮਿਹਨਤ ਨਾਲ ਇਹ ਮੁਕਾਮ ਹਾਸਿਲ ਹੋਇਆ ਹੈ ਅਤੇ ਸਕੂਲ ਲਈ ਬੜੀ ਹੀ ਖੁਸ਼ੀ ਦੀ ਗੱਲ ਹੈ। ਜ਼ਿਲ੍ਹਾ ਨਿਸ਼ਾਨੇਬਾਜੀ ਚੈਂਪੀਅਸ਼ਿਨਪ ਵਿੱਚ ਮੈਡਲ ਜਿੱਤ ਕੇ ਟੰਡਨ ਇੰਟਰਨੈਸ਼ਨਲ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਟੰਡਨ ਇੰਟਰਨੈਸ਼ਨਲ ਸਕੂਲ ਦੇ ਐਮ.ਡੀ ਸ੍ਰੀ ਸ਼ਿਵ ਸਿੰਗਲਾ ਨੇ ਨਿਸ਼ਾਨੇਬਾਜ਼ੀ ਵਿਚ ਜੇਤੂ ਰਹੇ ਵਿਦਿਆਰਥੀ ਨੂੰ ਅਤੇ ਉਹਨਾਂ ਦੇ ਕੋਚ ਨੂੰ ਵਧਾਈ ਦਿੱਦਿਆਂ ਕਿਹਾ ਕਿ ਚਤੰਨਿਆ ਸ਼ਰਮਾ ਦਾ ਸਟੇਟ ਲਈ ਚੁਣੇ ਜਾਣਾ ਟੰਡਨ ਸਕੂਲ ਲਈ ਹੋਰ ਵੀ ਮਾਣ ਵਾਲੀ ਗੱਲ ਹੈ। ਉਹਨਾਂ ਵਿਦਿਆਰਥੀ ਭਵਿੱਖ ਲਈ ਚੰਗੇ ਪ੍ਰਦਰਸ਼ਨ ਦੀ ਕਾਮਨਾ ਵੀ ਕੀਤੀ ਅਤੇ ਕਿਹਾ ਕਿ ਸਪੋਰਟਸ ਸਰੀਰਕ ਗਤੀਵਿਧੀ ਪ੍ਰਾਪਤ ਕਰਨ ਦਾ ਇੱਕ ਵਧੀਆ ਤਰੀਕਾ ਹੈ। ਉਹਨਾਂ ਕਿਹਾ ਕਿ ਇਹ ਬੱਚਿਆਂ ਨੂੰ ਦੂਜਿਆਂ ਨਾਲ ਗੱਲਬਾਤ ਕਰਨ ਅਤੇ ਸਮਾਜਿਕ ਨਿਯਮਾਂ ਨੂੰ ਸਮਝਣ ਦਾ ਤਰੀਕਾ ਸਿਖਾਉਂਦਾ ਹੈ, ਅਤੇ ਖੇਡਾਂ ਵਿੱਚ ਹਿੱਸਾ ਲੈਣ ਨਾਲ ਸਵੈ-ਮਾਣ ਅਤੇ ਆਤਮਵਿਸ਼ਵਾਸ ਵਧਦਾ ਹੈ।
0 comments:
एक टिप्पणी भेजें