5 ਲੱਖ ਦੇ ਚੈੱਕ ਬਾਉਂਸ ਦੇ ਕੇਸ ਵਿੱਚੋਂ ਬਾ ਇੱਜਤ ਬਰੀ ਐਡਵੋਕੇਟ ਬਿਵਾਂਸ਼ੁ ਗੋਇਲ
ਐਡਵੋਕੇਟ ਕੁਲਵੰਤ ਰਾਇ ਗੋਇਲ
ਬਰਨਾਲਾ
ਮਾਨਯੋਗ ਜੱਜ ਸ੍ਰੀਮਤੀ ਸੋਨਾਲੀ ਸਿੰਘ ਪੀ ਸੀ ਐਸ ਚੀਫ ਜੁਡੀਸ਼ੀਅਲ ਮੈਜਿਸਟਰੇਟ ਚੀਫ ਬਰਨਾਲਾ ਵੱਲੋਂ ਐਡਵੋਕੇਟ ਬੀਵੰਸ਼ੂ ਗੋਇਲ ਅਤੇ ਕੁਲਵੰਤ ਰਾਏ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ 5 ਲੱਖ ਦੇ ਚੈੱਕ ਬਾਉਂਸ ਦੇ ਕੇਸ ਵਿੱਚੋਂ ਮੈਸਰਜ ਕੀਰਤੀ ਲੋਜੈਸਟਰਿਕ ਬਠਿੰਡਾ ਦੇ ਮਾਲਕ ਪ੍ਰਦੀਪ ਅਰੋੜਾ ਨੂੰ ਬਾ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ।
ਇਹ ਕੰਪਲੇਂਟ ਬਾਂਸਲ ਮੋਟਰ ਸਟੋਰ ਬਰਨਾਲਾ ਦੇ ਹਿੱਸੇਦਾਰ ਦੀਨਾ ਨਾਥ ਵੱਲੋਂ ਦਿਤੇ ਸਕਿਊਰਟੀ ਵਜੋਂ ਲਏ ਪੰਜ ਲੱਖ ਦੇ ਚੈੱਕ ਦੇ ਬੋਨਸ ਹੋਣ ਸਬੰਧੀ ਕੇਸ ਦਾਇਰ ਕੀਤਾ ਗਿਆ ਸੀ। ਇਸ ਕੇਸ ਦੀ ਜਾਣਕਾਰੀ ਦਿੰਦੇ ਹੋਏ ਮੈਸਰਜ ਕੀਰਤੀ ਲੋਜੈਸਟਿਕ ਦੇ ਮਾਲਕ ਪ੍ਰਦੀਪ ਅਰੋੜਾ ਬਠਿੰਡਾ ਨੇ ਦੱਸਿਆ ਕਿ ਬਾਂਸਲ ਮੋਟਰ ਸਟੋਰ ਦੇ ਹਿੱਸੇਦਾਰ ਦੀਨਾ ਨਾਥ ਬਰਨਾਲਾ ਨੇ ਉਸ ਖਿਲਾਫ ਚੈੱਕ ਦਾ ਝੂਠਾ ਕੇਸ ਕਰਕੇ ਉਸ ਨੂੰ ਇਸ ਕੇਸ ਵਿੱਚ ਝੂਠੇ ਤੌਰ ਤੇ ਫਸਾਇਆ ਹੈ। ਉਸ ਨੇ ਦੱਸਿਆ ਕਿ ਉਸ ਦੇ ਵਕੀਲ ਸ਼੍ਰੀ ਬੀਵੰਸ਼ੂ ਗੋਇਲ ਅਤੇ ਕੁਲਵੰਤ ਰਾਏ ਗੋਇਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਦੀਨਾ ਨਾਥ ਗਵਾਹੀ ਸਮੇਂ ਮਾਨਯੋਗ ਅਦਾਲਤ ਵਿੱਚ ਇਹ ਮੰਨਿਆ ਹੈ ਕਿ ਉਸ ਨੇ ਜਿਸ ਦਸਤਾਵੇਸ ਰਾਹੀਂ ਪ੍ਰਦੀਪ ਅਰੋੜਾ ਖਿਲਾਫ 5 ਲੱਖ ਰੁਪਏ ਦੀ ਰਕਮ ਜਾਹਰ ਕੀਤੀ ਹੈ ਉਸ ਪਰ ਪ੍ਰਦੀਪ ਅਰੋੜਾ ਦੇ ਦਸਤਖਤ ਨਾ ਹਨ। ਇਸ ਤਰ੍ਹਾਂ ਮੇਰੇ ਵਕੀਲ ਸਾਹਿਬ ਨੇ ਮਾਨਯੋਗ ਅਦਾਲਤ ਨੂੰ ਦੱਸਿਆ ਕਿ ਦੀਨਾ ਨਾਥ ਨੇ ਉਸ ਖਿਲਾਫ ਜਾਲੀ ਦਸਤਾਵੇਜ ਤਿਆਰ ਕਰਕੇ ਪ੍ਰਦੀਪ ਅਰੋੜਾ ਵੱਲੋਂ ਦਿੱਤੇ ਗਏ ਸਿਕਿਉਰਟੀ ਚੈੱਕ ਦੀ ਦੁਰਵਰਤੋਂ ਕਰਕੇ ਦੀਨਾ ਨਾਥ ਨੇ ਉਸ ਖਿਲਾਫ ਝੂਠਾ ਕੇਸ ਦਾਇਰ ਕੀਤਾ ਹੈ। ਇਸ ਤਰ੍ਹਾਂ ਮਾਨਯੋਗ ਜੱਜ ਸਾਹਿਬ ਨੇ ਨੇ ਉਸ ਦੇ ਵਕੀਲ ਬੀਵੰਸ਼ੂ ਗੋਇਲ ਅਤੇ ਕੁਲਵੰਤ ਰਾਏ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਪ੍ਰਦੀਪ ਅਰੋੜਾ ਨੂੰ 5 ਲੱਖ ਦੇ ਚੈੱਕ ਬਾਉਂਸ ਦੇ ਕੇਸ ਵਿੱਚੋਂ ਬਾ ਇਜਤ ਬਰੀ ਕਰਨ ਦਾ ਹੁਕਮ ਦਿੱਤਾ।
0 comments:
एक टिप्पणी भेजें