*ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦਾ ਵਿਦਿਆਰਥੀ ਦਿਵੇਸ਼ ਕੌਂਸ਼ਲ ਅੰਡਰ 17 ਕ੍ਰਿਕਟ ਟੀਮ ਵਿੱਚ ਸਟੇਟ ਪੱਧਰ ਲਈ ਚੁਣਿਆ ਗਿਆ*
ਬਰਨਾਲਾ, 19 ਸਤੰਬਰ ( ) : ਐਸ.ਡੀ ਸਭਾ (ਰਜਿ:) ਬਰਨਾਲਾ ਦੁਆਰਾ ਚਲਾਈਆਂ ਜਾਂਦੀਆਂ ਵਿਦਿਅਕ ਸੰਸਥਾਵਾਂ ਵਿੱਚੋਂ ਪ੍ਰਮੁੱਖ ਵਿਦਿਅਕ ਸੰਸਥਾ ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦਾ ਹੋਣਹਾਰ ਵਿਦਿਆਰਥੀ ਦਿਵੇਸ਼ ਕੌਂਸਲ ਅੰਡਰ 17 ਕ੍ਰਿਕਟ ਟੀਮ ਵਿੱਚ ਸਟੇਟ ਪੱਧਰ ਲਈ ਚੁਣਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਮੈਡਮ ਸੁਲਕਸ਼ਨਾ ਸ਼ਰਮਾ ਨੇ ਦੱਸਿਆ ਹੈ ਕਿ ਇਹ ਜ਼ੋਨ ਪੱਧਰੀ ਮੁਕਾਬਲੇ ਸੈਕਰਡ ਹਾਰਟ ਸਕੂਲ ਧਨੌਲਾ ਵਿਖੇ ਆਯੋਜਿਤ ਕੀਤੇ ਗਏ, ਜਿਨਾਂ ਵਿੱਚ 7 ਜ਼ੋਨ ਪੱਧਰ ਦੀਆਂ ਟੀਮਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਜ਼ੋਨ ਬਰਨਾਲਾ 2 ਦੀ ਟੀਮ ਜੇਤੂ ਰਹੀ। ਇਸ ਟੀਮ ਵਿੱਚ ਖੇਡਦਿਆਂ ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਦਿਵੇਸ਼ ਕੌਂਸਲ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ ਜੇਤੂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਜਿਸ ਕਰਕੇ ਵਿਦਿਆਰਥੀ ਦਿਵੇਸ਼ ਕੌਂਸਲ ਦੀ ਸਲੈਕਸ਼ਨ ਪੰਜਾਬ ਪੱਧਰ ਦੇ ਕ੍ਰਿਕਟ ਅੰਡਰ 17 ਮੁਕਾਬਲਿਆਂ ਲਈ ਹੋਈ ਹੈ। ਇਸ ਮੌਕੇ ਵਿਦਿਆਰਥੀ ਨੂੰ ਐੱਸ.ਡੀ ਸਭਾ ਬਰਨਾਲਾ ਦੇ ਚੇਅਰਮੈਨ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਅਤੇ ਐੱਸ.ਡੀ ਸਭਾ ਬਰਨਾਲਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਵਧਾਈ ਦਿੱਤੀ ਅਤੇ ਦਿਵੇਸ਼ ਕੌਂਸਲ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਵਿੱਦਿਆ ਦੇ ਨਾਲ ਨਾਲ ਵਿਦਿਆਰਥੀਆਂ ਲਈ ਖੇਡਾਂ ਵਿੱਚ ਰੁਚੀ ਲੈਣਾ ਵੀ ਬਹੁਤ ਜਰੂਰੀ ਹੈ। ਖੇਡਾਂ ਨਾਲ ਕੇਵਲ ਸਰੀਰਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਖੇਡਾਂ ਸਾਡੇ ਅੰਦਰ ਅਨੁਸਾਸ਼ਨ ਅਤੇ ਸਹਿਨਸ਼ੀਲਤਾ ਦੀ ਭਾਵਨਾ ਨੂੰ ਵੀ ਪ੍ਰਫੁੱਲਤ ਕਰਦੀਆਂ ਹਨ। ਇਸ ਸਮੇਂ ਸਕੂਲ ਦੀ ਪ੍ਰਿੰਸੀਪਲ ਤੋਂ ਇਲਾਵਾ ਸੁਖਪਾਲ ਸਿੰਘ, ਸੁਖਵਿੰਦਰ ਸਿੰਘਅ ਰਾਜ ਕੁਮਾਰ ਸ਼ਰਮਾ ਅਤੇ ਹੋਰ ਸਟਾਫ ਵੀ ਹਾਜ਼ਰ ਸੀ।
0 comments:
एक टिप्पणी भेजें