ਇਕੱਲੇ ਕੇਜਰੀਵਾਲ ਨੂੰ ਖੁਸ਼ ਕਰਨ ਲਈ ਤਿੰਨ ਕਰੋੜ ਪੰਜਾਬ ਦੇ ਲੋਕਾ ਨੂੰ ਬਰਬਾਦ ਕਰਨ ਤੇ ਤੁਲੀ ਮਾਨ ਸਰਕਾਰ - ਕੈਪਟਨ ਸਿੱਧੂ
ਬਰਨਾਲਾ 31 ਜੁਲਾਈ ਅੱਜ ਦੇ ਰੋਹ ਭਰੇ ਟਰੈਕਟਰ ਮਾਰਚ ਦੀ ਸਾਬਕਾ ਸੈਨਿਕ ਵਿੰਗ ਵੱਲੋ ਪੂਰਨ ਹਮਾਇਤ ਦਾ ਐਲਾਨ ਕੀਤਾ ਅਤੇ ਮੰਗ ਕੀਤੀ ਕੇ ਪੰਜਾਬ ਸਰਕਾਰ ਤੁਰੰਤ ਭਰਭਾਵ ਨਾਲ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰੇ ਪੰਜਾਬ ਦੇ ਮੁਖੀਆਂ ਇਕੱਲੇ ਕੇਜਰੀਵਾਲ ਦੀ ਖੁਸ਼ੀ ਦਾ ਖਿਆਲ ਰੱਖਣ ਦੀ ਬਿਜਾਏ ਪੰਜਾਬ ਦੇ ਤਿੰਨ ਕਰੋੜ ਪੰਜਾਬੀਆਂ ਦੀਆ ਖੁਸੀਆ ਦਾ ਖਿਆਲ ਕਰੇ ਇਹ ਵਿਚਾਰ ਭਾਜਪਾ ਹਲਕਾ ਇੰਚਾਰਜ ਭਦੌੜ ਅਤੇ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਪ੍ਰਗਟ ਕਰਦਿਆ ਕਿਹਾ ਜਿੰਨੀਆ ਭੀ ਹੁਣ ਤੱਕ ਸਮੁੱਚੇ ਪੰਜਾਬ ਵਿੱਚ ਗਮਾਡਾ , ਰੇਰਾ, ਪੁੱਡਾ ਜਾ ਪ੍ਰਾਈਵੇਟ ਕੋਲੋਂਨਾਈਜਰ ਵੱਲੋ ਕਟੀਆ ਕੋਲੋਨਿਆ ਹਨ ਉਹਨਾਂ ਵਿੱਚ 40 ਪ੍ਰਤੀਸ਼ਤ ਤੋਂ ਵੱਧ ਪਲਾਟ ਖਾਲੀ ਪਏ ਹਨ ਕਿਉਕਿ ਉਹ ਪਲਾਟ ਵਿਕੇ ਨਹੀਂ ਫੇਰ ਹੋਰ ਸਮੂਹ ਸ਼ਹਿਰਾਂ ਚ 40 ਹਜਾਰ ਏਕੜ ਜਮੀਨ ਵਿੱਚ ਅਰਬਨ ਅਸਟੇਟਾ ਬਣਾਉਣ ਦੀ ਕੀ ਲੋੜ ਸੀ ? ਮੁਖੀਆ ਜੀ ਜੇਕਰ ਤੁਸੀ ਜੱਟਾ ਦੇ ਮੁੰਡੇ ਹੋ ਜਿਵੇਂ ਤੁਸੀ ਅਕਸਰ ਕਹਿੰਦੇ ਰਹਿੰਦੇ ਹੋ ਤਾਂ ਤੁਸੀ ਜੱਟਾ ਦੀ ਜੱਦੀ ਪੁਸ਼ਤੀ ਆਮਦਨੀ ਵਾਲੀ ਜ਼ਮੀਨ ਨੂੰ ਅਰਬਨ ਇਸਟੇਟਾ ਵਿੱਚ ਬਦਲ ਕੇ ਖੇਤੀ ਪ੍ਰਧਾਨ ਸੂਬੇ ਦੀ ਦਿੱਖ ਖਰਾਬ ਨਹੀਂ ਕਰੋਗੇ।ਸਿੱਧੂ ਨੇ ਕਿਹਾ ਕਿ ਆਪ ਦੀ ਕੇਂਦਰੀ ਲੀਡਰਸ਼ਿਪ ਕਿਸਾਨਾਂ ਦੀ ਰੋਜ਼ੀ ਰੋਟੀ ਖੋਹ ਕੇ ਦਿੱਲੀ ਦੇ ਵੱਡੇ ਬਿਲਡਰਾ ਨੂੰ ਫਾਇਦਾ ਦੇਣ ਲਈ ਤਰਲੋਮੱਛੀ ਹੋ ਰਹੀ ਹੈ। ਸੈਨਿਕ ਵਿੰਗ ਇਸ ਲੈਂਡ ਪੁਲਿੰਗ ਨੀਤੀ ਦੀ ਪੁਰਜੋਰ ਨਿੰਦਾ ਅਤੇ ਨਿਖੇਧੀ ਕਰਦਾ ਹੈ ਅਤੇ ਪੰਜਾਬ ਸਰਕਾਰ ਤੋ ਮੰਗ ਕਰਦੇ ਹਾਂ ਕਿ ਇਸ ਨੀਤੀ ਨੂੰ ਤੁਰੰਤ ਵਾਪਿਸ ਲਿਆ ਜਾਵੇ ਅਤੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ।
ਫੋਟੋ - ਕੈਪਟਨ ਗੁਰਜਿੰਦਰ ਸਿੰਘ ਸਿੱਧੂ ਪ੍ਰੈਸ ਨੋਟ ਜਾਰੀ ਕਰਕੇ ਲੈਂਡ ਪੁਲਿੰਗ ਨੀਤੀ ਦਾ ਵਿਰੋਧ ਕਰਦੇ ਹੋਏ।
0 comments:
एक टिप्पणी भेजें