ਧਨੌਲਾ ਪੁਲਿਸ ਵੱਲੋਂ 24 ਬੋਤਲਾਂ ਦੇਸੀ ਨਜਾਇਜ਼ ਸ਼ਰਾਬ ਸਣੇ ਦੋ ਕਾਬੂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 8 ਜੁਲਾਈ :- ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ, ਐਸਪੀਡੀ ਸ੍ਰੀ ਅਸ਼ੋਕ ਕੁਮਾਰ ਸ਼ਰਮਾ, ਐਸਪੀਐਚ ਸ੍ਰੀ ਰਜੇਸ਼ ਕੁਮਾਰ ਛਿੱਬਰ ਡੀਐਸਪੀ ਸਰਦਾਰ ਸਤਵੀਰ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਧਨੌਲਾ ਪੁਲਿਸ ਵੱਲੋਂ 24 ਬੋਤਲਾਂ ਨਜਾਇਜ਼ ਦੇਸੀ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਮੁੱਖ ਅਫਸਰ ਥਾਣਾ ਧਨੌਲਾ ਐਸਐਚ ਓ ਇੰਸਪੈਕਟਰ ਸ. ਜਗਜੀਤ ਸਿੰਘ ਘੁਮਾਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 07-08-25 ਨੂੰ ਦੌਰਾਨੇ ਗਸਤ ਸਹਾਇਕ ਥਾਣੇਦਾਰ ਬਲਵਿੰਦਰ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਦੇ ਬਾ ਸਵਾਰੀ ਸਰਕਾਰੀ ਗੱਡੀ ਦੇ ਲਿੰਕ ਰੋਡ ਧਨੋਲਾ ਤੋਂ ਭੈਣੀ ਜੱਸਾ ਨੂੰ ਜਾ ਰਹੇ ਸੀ ਤਾਂ ਬਾ ਹੱਦ ਪੁਲ ਸੂਆ ਭੈਣੀ ਜੱਸਾ ਕੋਲ ਦੋ ਨੌਜਵਾਨ ਬੋਰਾ ਪਲਾਸਟਿਕ ਦੀ ਫਰੋਲਾ ਫਰਾਲੀ ਕਰ ਰਹੇ ਸੀ ਜਿਨਾਂ ਨੂੰ ਸਾਹ ਇੱਕ ਥਾਣੇਦਾਰ ਬਲਵਿੰਦਰ ਕੁਮਾਰ ਵੱਲੋਂ ਸੁਮੇਤ ਸਾਥੀ ਕਰਮਚਾਰੀਆਂ ਦੇ ਪੁੱਛਣ ਪਰ ਪਹਿਲੇ ਨੇ ਆਪਣਾ ਨਾਮ ਬਰਜਿੰਦਰ ਸਿੰਘ ਉਰਫ ਵਿੱਕੀ ਪੁੱਤਰ ਸਰਬਜੀਤ ਸਿੰਘ ਵਾਸੀ ਭੈਣੀ ਜੱਸਾ ਅਤੇ ਦੂਸਰੇ ਨੇ ਆਪਣਾ ਨਾਮ ਜਸ਼ਨਦੀਪ ਸਿੰਘ ਉਰਫ ਜਸ਼ਨ ਪੁੱਤਰ ਦਰਸ਼ਨ ਸਿੰਘ ਵਾਸੀ ਭੈਣੀ ਜੱਸਾ ਦੱਸਿਆ ਜਿੰਨਾ ਪਾਸੋਂ ਬਰਾਮਦ ਹੋਏ ਬੋਰਾ ਪਲਾਸਟਿਕ ਦੀ ਚੈਕਿੰਗ ਕਰਨ ਪਰ ਦੋ ਡੱਬੇ ਸ਼ਰਾਬ ਠੇਕਾ ਦੇਸੀ ਚਾਰਲੀਨ ਐਪਲ ਗਰੀਨ ਹਰਿਆਣਾ ਬਰਾਮਦ ਹੋਈ ਜਿੰਨਾ ਪਰ ਮੁਕਦਮਾ ਨੰਬਰ 112 ਮਿਤੀ 07-08-25 ਅ/ਧ 61/1/14 ਐਕਸਾਈਜ ਐਕਟ ਥਾਣਾ ਧਨੌਲਾ ਦਰਜ ਰਜਿਸਟਰ ਕਰਕੇ ਮੁਕਦਮਾ ਉਕਤ ਦੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਬਰਨਾਲਾ ਵਿੱਚ ਪੇਸ਼ ਕੀਤਾ ਗਿਆ ਮਾਣਯੋਗ ਅਦਾਲਤ ਬਰਨਾਲਾ ਵੱਲੋਂ ਦੋਸ਼ੀਆਂ ਨੂੰ ਨੂੰ ਬੰਦ ਜੁਡੀਸੀਅਲ ਜੇਲ ਬਰਨਾਲਾ ਕਰਵਾਉਣ ਦਾ ਹੁਕਮ ਫਰਮਾਇਆ ਜਿਸ ਤੇ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਦੋਸ਼ੀਆਂ ਨੂੰ ਬੰਦ ਜੂਡੀਸ਼ੀਅਲ ਜੇਲ ਬਰਨਾਲਾ ਕਰਵਾਇਆ ਗਿਆ ਹੈ ਮੁਕਦਮਾ ਦੀ ਤਫਤੀਸ਼ ਸਹਾਇਕ ਥਾਣੇਦਾਰ ਬਲਵਿੰਦਰ ਕੁਮਾਰ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਮੌਕੇ ਤੇ ਮੁੱਖ ਮੁਨਸ਼ੀ ਪਰਮਦੀਪ ਸਿੰਘ ਪੰਮਾ, ਕਾਂਸਟੇਬਲ ਅਨਮੋਲ ਸਿੰਘ, ਕਾਂਸਟੇਬਲ ਗੁਰਦੀਪ ਸਿੰਘ, ਅਮਰਜੀਤ ਆਦਿ ਮੌਜੂਦ ਸਨ।
0 comments:
एक टिप्पणी भेजें