ਮਾਣਯੋਗ ਸੈਸ਼ਨ ਜੱਜ ਸਾਹਿਬ ਬਰਨਾਲਾ ਦੀ ਅਦਾਲਤ ਨੇ ਸੰਦੀਪ ਸਿੰਘ ਦੀ ਆਗ਼ਾਹੁ ਜ਼ਮਾਨਤ ਦਾ ਕੀਤਾ ਨਿਪਟਾਰਾ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 21 ਜੁਲਾਈ :- ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆ ਵਕੀਲ ਸਿਮਰਨਜੋਤ ਸਿੰਘ ਢਿੱਲੋਂ ਅਤੇ ਵਕੀਲ ਨਵਰਾਜ ਸਿੰਘ ਨੇ ਦੱਸਿਆ ਕਿ ਦੀਪ ਸਿੰਘ ਨੇ ਸਾਡੇ ਕੋਲ ਆ ਕੇ ਖਦਸਾ ਜਾਹਿਰ ਕੀਤਾ ਕਿ ਪੁਲਿਸ ਉਸ ਨੂੰ ਕਿਸੇ ਝੂਠੇ ਕੇਸ ਵਿੱਚ ਫਸਾ ਸਕਦੀ ਹੈ। ਜਿਸ ਨੂੰ ਦੇਖਦੇ ਹੋਏ ਵਕੀਲ ਸਾਹਿਬਾਨਾਂ ਨੇ ਅਗਾਹੂ ਜਮਾਨਤ ਦੀ ਪਟੀਸ਼ਨ ਮਾਨਯੋਗ ਜਿਲਾ ਸੈਸ਼ਨ ਜੱਜ ਸਾਹਿਬ ਦੀ ਅਦਾਲਤ ਵਿੱਚ ਲਗਾਈ ਅਤੇ ਅਗਾਹੂ ਜਮਾਨਤ ਤੇ ਮਾਨਯੋਗ ਜਿਲਾ ਸੈਸ਼ਨ ਜੱਜ ਸਾਹਿਬ ਨੇ ਵਕੀਲ ਸਿਮਰਨਜੋਤ ਸਿੰਘ ਢਿੱਲੋਂ ਅਤੇ ਵਕੀਲ ਨਵਰਾਜ ਸਿੰਘ ਦੀ ਬਹਿਸ ਸੁਣਦੇ ਹੋਏ ਅਤੇ ਵਕੀਲ ਸਾਹਿਬਾਨਾਂ ਦੀ ਤੱਥਾਂ ਤੇ ਵਿਚਾਰ ਕਰਦੇ ਅਗਾਹੂ ਜਮਾਨਤ ਦੇਣ ਦੀ ਪਟੀਸ਼ਨ ਦਾ ਨਿਪਟਾਰਾ ਕੀਤਾ ਗਿਆ ।
0 comments:
एक टिप्पणी भेजें