ਮਹਿਲਾ ਕਿਸਾਨ ਆਗੂ ਕਮਲਜੀਤ ਕੌਰ ਨੇ ਕੀਤੀ ਮਜ਼ਦੂਰ ਮਹਿਲਾਵਾਂ ਨਾਲ ਮੀਟਿੰਗ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 16 ਜੁਲਾਈ :- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜਿਲਾ ਆਗੂ ਕਮਲਜੀਤ ਕੌਰ ਨੇ ਪਿੰਡ ਬਡਬਰ ਵਿਖੇ ਮਜ਼ਦੂਰ ਮਹਿਲਾਵਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਤੇ ਕਮਲਜੀਤ ਕੌਰ ਨੇ ਸੰਬੋਧਨ ਕਰਦਿਆਂ ਮਹਿਲਾਵਾਂ ਨੂੰ ਕਿਹਾ ਕਿ ਜਮੀਨ ਪਰਾਪ ਸੰਘਰਸ਼ ਕਮੇਟੀ ਦੇ ਹੱਕ ਵਿੱਚ, ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇ ਸ਼ਾਹੀ ਵਿਰੁੱਧ ਮਹਿਲਾਵਾਂ ਦਾ ਯੋਗਦਾਨ ਵੱਧ ਚੜ ਕੇ ਹੈ ਅਤੇ ਅੱਗੇ ਤੋਂ ਵੀ ਰਹੇਗਾ । ਉਹਨਾਂ ਕਿਹਾ ਕਿ ਬੇਗਮਪੁਰਾ ਵਿੱਚ ਪਿਛਲੇ ਮਹੀਨੇ ਜੋ ਕਿਸਾਨ ਮਜ਼ਦੂਰ ਆਗੂ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਨ ਉਨਾਂ ਨੂੰ ਰਿਹਾਅ ਕਰਵਾਉਣ ਲਈ 25 ਜੁਲਾਈ ਨੂੰ ਸੰਗਰੂਰ ਵਿਖੇ ਅਨਾਜ ਮੰਡੀ ਵਿੱਚ ਭਾਰੀ ਇਕੱਠ ਕੀਤਾ ਜਾ ਰਿਹਾ ਹੈ ਉਸ ਵਿੱਚ ਵੱਧ ਤੋਂ ਵੱਧ ਪਹੁੰਚਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਮਹਿਲਾ ਆਗੂ ਅਮਰਜੀਤ ਕੌਰ ਬਡਬਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਔਰਤਾਂ ਮੌਜੂਦ ਸਨ।
0 comments:
एक टिप्पणी भेजें