ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਧਨੌਲਾ ਇਕਾਈ ਦੀ ਕੀਤੀ ਚੋਣ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 15 ਜੁਲਾਈ :-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂਆਂ ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ, ਜਰਨੈਲ ਸਿੰਘ ਜਵੰਧਾ ਪਿੰਡੀ, ਬਲਵਿੰਦਰ ਸਿੰਘ ਛੰਨ੍ਹਾਂ, ਨਰਿੱਪਜੀਤ ਸਿੰਘ ਬਡਬਰ ਦੀ ਅਗਵਾਈ ਹੇਠ ਧਨੌਲਾ ਇਕਾਈ ਦੀ ਚੋਣ ਕੀਤੀ ਗਈ ਜਿਸ ਦੌਰਾਨ ਪ੍ਰਧਾਨ ਕੇਵਲ ਸਿੰਘ, ਸੀਨੀਅਰ ਮੀਤ ਪ੍ਰਧਾਨ ਮਲਕੀਤ ਸਿੰਘ ਮੀਤਾ, ਜਰਨਲ ਸਕੱਤਰ ਬਹਾਦਰ ਸਿੰਘ, ਸਹਾਇਕ ਖਜਾਨਚੀ ਜਸਵਿੰਦਰ ਸਿੰਘ ਢਿੱਲੋ, ਸਹਾਇਕ ਸਕੱਤਰ ਜਤਿੰਦਰ ਸਿੰਘ ਤੋਂ ਇਲਾਵਾ 21 ਮੈਂਬਰੀ ਕਮੇਟੀ ਵੀ ਚੁਣੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਦੀ ਜਮੀਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਅਤੇ ਕਿਸੇ ਵੀ ਕਰਜ਼ੇ ਬਦਲੇ ਘਰਾਂ ਨੂੰ ਜਿੰਦੇ ਨਹੀਂ ਲੱਗਣ ਦਿੱਤੇ ਜਾਣਗੇ ਇਹਨਾਂ ਕਿਹਾ ਕਿ ਸਾਨੂੰ ਸਰਕਾਰਾਂ ਦੀ ਝਾਕ ਛੱਡ ਕੇ ਜਥੇਬੰਦੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਹੈ। ਕਿਸਾਨ ਆਗੂ ਬਲੌਰ ਸਿੰਘ ਸੈਨਾ ਨੇ ਦੱਸਿਆ ਕਿ ਹੰਡਿਆਇਆ ਵਿੱਚ ਵੀ ਅੱਜ ਪੱਤੀ ਬੀਕਾ ਸੂਚ ਇਕਾਈ ਦੀ ਚੋਣ ਕੀਤੀ ਗਈ।
0 comments:
एक टिप्पणी भेजें