ਸਰਬੱਤ ਦਾ ਭਲਾ ਟਰੱਸਟ ਵੱਲੋ ਲੋੜਵੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਵੰਡੇ - ਸਿੱਧੂ
ਬਰਨਾਲਾ 16 ਜੁਲਾਈ ਗੁਰੂ ਘਰ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਬਰਨਾਲਾ ਵਿੱਖੇ 180 ਲੋੜਵੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਵੰਡੇ ਇਹ ਜਾਣਕਾਰੀ ਇਕ ਪ੍ਰੈਸ ਨੋਟ ਜਾਰੀ ਕਰਕੇ ਸਰਬੱਤ ਦਾ ਭਲਾ ਟਰੱਸਟ ਦੇ ਜਿਲਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੈਨਿਕ ਵਿੰਗ ਵੱਲੋ 10 ਅਗਸਤ ਨੂੰ 26ਵਾ ਕਰਗਿਲ ਵਿਜੇ ਦਿਵਸ ਮਨਾਇਆ ਜਾਵੇਗਾ ਇਸ ਸਮੇਂ ਸਾਡੀ ਸੰਸਥਾ ਸਰਬੱਤ ਦਾ ਭਲਾ ਵੱਲੋਂ ਗੁਰੂ ਘਰ ਵਿੱਖੇ ਸਵੇਰੇ 9 ਵਜੇ ਤੋਂ 1 ਵਜੇ ਤੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ ਦਵਾਇਆ ਸੰਸਥਾ ਵਲੋ ਮੁਫ਼ਤ ਵੰਡੀਆਂ ਜਾਣਗੀਆਂ ਅਤੇ ਬੀ ਐਮ ਸੀ ਸੁਪਰ ਸਪੈਸ਼ਲਟੀ ਹਸਪਤਾਲ ਵੱਲੋ 6 ਵੱਖ ਵੱਖ ਤਰਾਂ ਦੇ ਸਪੈਸਲਿਸਟ ਡਾਕਟਰਾਂ ਦੀ ਟੀਮ ਮਰੀਜਾਂ ਨੂੰ ਚੈੱਕ ਕਰੇਗੀ ਇਸ ਮੌਕੇ ਲੌੜਵੰਦ ਵਿਧਵਾਵਾਂ ਅਤੇ ਅਪਹਾਜਾ ਦੇ ਨਵੀਆਂ ਪੈਨਸ਼ਨਾਂ ਲਾਉਣ ਲਈ ਨਵੇਂ ਫਾਰਮ ਭਰੇ ਗਏ ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਜਥੇਦਾਰ ਸੁਖਦਰਸ਼ਨ ਸਿੰਘ ਸੂਬੇਦਾਰ ਗੁਰਜੰਟ ਸਿੰਘ ਨਾਈਵਾਲਾ ਹੌਲਦਾਰ ਬਸੰਤ ਸਿੰਘ ਉੱਗੁਕੇ ਗੁਰਦੇਵ ਸਿੰਘ ਮੱਕੜ ਯੋਗਰਾਜ ਯੋਗੀ ਰਾਜਿੰਦਰ ਪ੍ਰਸਾਦ ਆਦਿ ਸੰਸਥਾ ਦੇ ਮੈਬਰ ਹਾਜਰ ਸਨ।
ਫੋਟੋ - ਸਰਬੱਤ ਦਾ ਭਲਾ ਜਿਲਾ ਬਰਨਾਲਾ ਦੀ ਟੀਮ ਲੋੜਵੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਵਿਤਰਨ ਕਰਦੇ ਹੋਏ।
0 comments:
एक टिप्पणी भेजें