ਮਰਹੂਮ ਕਵੀਸ਼ਰ ਹਰੀ ਸਿੰਘ ਮਾਨ ਦੀ ਯਾਦ ਵਿੱਚ ਕਵਿਸਰੀ ਦਰਬਾਰ 20 ਜੁਲਾਈ ਨੂੰ ਦਾਣਾ ਮੰਡੀ ਧਨੌਲਾ ਵਿੱਚ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,18 ਜੁਲਾਈ : -ਮਾਲਵੇ ਦੇ ਪ੍ਰਸਿੱਧ ਕਵੀਸ਼ਰ ਹਰੀ ਸਿੰਘ ਮਾਨ, ਮਾਨਾ ਪਿੰਡੀ ਧਨੌਲਾ ਦੀ ਮਿੱਠੀ ਯਾਦ ਨੂੰ ਸਮਰਪਿਤ ਕਵੀਸ਼ਰੀ ਦਰਬਾਰ ਮਿਤੀ 20 /7 / 2025 ਦਿਨ ਐਤਵਾਰ ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਨੇੜੇ ਦਾਣਾ ਮੰਡੀ ਧਨੌਲਾ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ ਉਹਨਾਂ ਦੇ ਸ਼ਾਗਿਰਦ ਸਰੂਪ ਚੰਦ, ਬਲਵੀਰ ਮੰਡੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਲਿਖਾਰੀ ਅਤੇ ਕਵੀਸਰੀ ਸਭਾ ਰਜਿਸਟਰ ਦੇ ਸਹਿਯੋਗ ਨਾਲ ਉਨਾਂ ਦੇ ਸ਼ਾਗਿਰਦਾਂ ਅਤੇ ਮਾਨ ਪਰਿਵਾਰ ਵੱਲੋਂ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ ਉਪਰੰਤ ਕਵੀਸ਼ਰੀ ਦਰਬਾਰ ਹੋਵੇਗਾ ਅਤੇ ਸ਼੍ਰੋਮਣੀ ਕਵੀਸ਼ਰ ਪੰਡਿਤ ਗੋਪੀ ਚੰਦ ਜੀ ਕੱਕੜਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਆਉਣ ਵਾਲੇ ਜਥਿਆਂ ਨੂੰ ਸ਼ਨਮਾਨ ਪੱਤਰ ਦੇ ਕੇ ਨਿਵਾਜਿਆ ਜਾਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
0 comments:
एक टिप्पणी भेजें