ਟਰੱਕ ਯੂਨੀਅਨ ਧਨੌਲਾ ਵੱਲੋਂ ਆਪਰੇਟਰਾਂ ਨੂੰ ਕੀਤੇ ਚੈੱਕ ਤਕਸੀਮ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 28 ਜੁਲਾਈ :-- ਦੀ ਟਰੱਕ ਅਪਰੇਟਰ ਯੂਨੀਅਨ ਧਨੌਲਾ ਵੱਲੋਂ ਆਪਣੇ ਟਰੱਕ ਅਪਰੇਟਰਾਂ ਨੂੰ ਅੱਜ ਯੂਨੀਅਨ ਅੰਦਰ ਕਰੀਬ ਦੋ ਕਰੋੜ ਰੁਪਏ ਦੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਟਰੱਕ ਯੂਨੀਅਨ ਧਨੌਲਾ ਦੇ ਪ੍ਰਧਾਨ ਬੂਟਾ ਢਿੱਲੋਂ ਨੇ ਕਿਹਾ ਕਿ ਸਰਕਾਰ ਵਲੋਂ ਕਣਕ ਦੀ ਫ਼ਸਲ ਦੀ ਢੋਆ ਢੋਆਈ ਦੀ ਰਕਮ ਅਪਰੇਟਰਾਂ ਦੇ ਖਾਤਿਆਂ ਵਿੱਚ ਪਾਉਣ ਲਈ ਕਰੀਬ ਦੋ ਕਰੋੜ ਰੁਪਏ ਯੂਨੀਅਨ ਨੂੰ ਦਿੱਤੇ ਗਏ ਸਨ, ਜਿਨਾਂ ਨੂੰ ਅਪਰੇਟਰਾਂ ਦੇ ਚੱਕਰਾਂ ਦੇ ਹਿਸਾਬ ਬਣਾ ਕੇ ਉਹਨਾਂ ਦੀ ਬਣਦੀ ਰਕਮ ਦੇ ਚੈੱਕ ਕੱਟੇ ਗਏ, ਤੇ ਅੱਜ ਢਾਈ ਸੌ ਦੇ ਲੱਗਭਗ ਅਪਰੇਟਰਾਂ ਨੂੰ ਕਰੀਬ ਇੱਕ ਲੱਖ ਤੋਂ ਜ਼ਿਆਦਾ ਦੀ ਰਕਮ ਦੇ ਚੈੱਕ ਓਹਨਾ ਨੂ ਤਕਸੀਮ ਕੀਤੇ ਗਏ ਹਨ, ਇਸ ਸਮੇਂ ਅਪਰੇਟਰਾਂ ਵਲੋਂ ਸਰਕਾਰ ਦਾ ਧੰਨਵਾਦ ਕਰਦੀਆਂ ਕਿਹਾ ਕਿ ਸਰਕਾਰ ਨੇ ਅਪਰੇਟਰਾਂ ਨੂੰ ਬਣਦੀ ਰਕਮ ਦੇ ਚੈੱਕ ਸਮੇਂ ਸਿਰ ਦੇ ਕੇ ਬਹੁਤ ਚੰਗਾ ਉਪਰਾਲਾ ਕੀਤਾ ਹੈ, ਇਸ ਮੌਕੇ ਲਾਲੀ ਬਾਠ, ਰਸ਼ਪਾਲ ਉੱਪਲੀ, ਗੱਗੀ ਕੁੱਬੇ, ਗੁਰਮੁੱੱਖ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਟਰੱਕ ਅਪਰੇਟਰ ਹਾਜਰ ਸਨ।
0 comments:
एक टिप्पणी भेजें