ਨਗਰ ਕੌਂਸਲ ਦੇ ਸਫਾਈ ਸੇਵਕਾਂ ਵੱਲੋਂ ਇੱਕ ਦੁਕਾਨ ਅੱਗੇ ਕੂੜੇ ਦੀ ਟਰਾਲੀ ਸੁੱਟ ਕੇ ਕੀਤੀ ਸੜਕ ਜਾਮ
ਮਾਮਲਾ : ਦੁਕਾਨਦਾਰ ਵੱਲੋਂ ਫੇਸਬੁੱਕ ਪੇਜ ਤੇ ਕਰਮਚਾਰੀਆਂ ਨੂੰ ਚੋਰ ਕਹਿਣ ਦਾ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 28 ਜੁਲਾਈ :-- ਸਥਾਨਕ ਨਗਰ ਧਨੌਲਾ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪਲਾਸਟਿਕ ਮੁਕਤ ਸਕੀਮ ਤਹਿਤ ਲਿਫਾਫੇ ਜਬਤ ਕਰਨ ਗਏ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਇੱਕ ਦੁਕਾਨਦਾਰ ਵੱਲੋਂ ਚੋਰ ਆਖ ਦਿੱਤਾ, ਜਿਸ ਕਾਰਨ ਪ੍ਰਧਾਨ ਗੁੱਸੇ ਵਿੱਚ ਆਏ ਸਫਾਈ ਕਰਮਚਾਰੀਆਂ ਵੱਲੋਂ ਉਸ ਦੀ ਦੁਕਾਨ ਮੂਹਰੇ ਕੂੜੇ ਦੇ ਢੇਰ ਲਗਾ ਕੇ ਰੋਡ ਜਾਮ ਕਰ ਦਿੱਤਾ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵੱਡੇ ਵੱਡੇ ਜਾਮ ਲੱਗ ਗਏ। ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਕਰਮਚਾਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਨਗਰ ਕੌਂਸਲ ਧਨੌਲਾ ਦੇ ਸਫਾਈ ਕਰਮਚਾਰੀ ਪਲਾਸਟਿਕ ਸਫਾਈ ਮੁਹਿੰਮ ਤਹਿਤ ਲਿਫਾਫੇ ਜਬਤ ਕਰਨ ਗਏ ਸੀ, ਇਸ ਦੌਰਾਨ ਲਿਫਾਫੇ ਕਬਜ਼ੇ ਵਿੱਚ ਲੈ ਕੇ ਚਲਾਨ ਕੱਟਿਆ ਗਿਆ ਤਾਂ ਉਕਤ ਇੱਕ ਦੁਕਾਨਦਾਰ ਵੱਲੋਂ ਪਹਿਲਾਂ ਤਾਂ ਕਰਮਚਾਰੀਆਂ ਨਾਲ ਗਾਲੀ ਗਲੋਚ ਕੀਤੀ ਤੇ ਬਾਅਦ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁਕ ਉੱਪਰ ਗੁਰਪ੍ਰੀਤ ਸਿੰਘ ਨਾਮ ਦੀ ਫੇਸਬੁੱਕ ਆਈ ਡੀ ਤੋਂ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਚੋਰ ਸ਼ਬਦ ਲਿਖ ਦਿੱਤਾ ਜਿਸ ਤੋਂ ਗੁੱਸੇ ਵਿੱਚ ਆਏ ਕਰਮਚਾਰੀਆਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਗਈ। ਪਰ ਪੁਲਿਸ ਵੱਲੋਂ ਦਰਖਾਸਤ ਤੇ ਕਾਰਵਾਈ ਕਰਨ ਵਿੱਚ ਕੀਤੀ ਦੇਰੀ ਤੋਂ ਬਾਅਦ ਕਰਮਚਾਰੀਆਂ ਵੱਲੋਂ ਉਕਤ ਦੁਕਾਨਦਾਰ ਅੱਗੇ ਕੂੜੇ ਦੀ ਭਰੀ ਟਰਾਲੀ ਸੁੱਟ ਦਿੱਤੀ ਅਤੇ ਬਰਨਾਲਾ ਸੰਗਰੂਰ ਰੋਡ ਧਨੌਲਾ ਬੱਸ ਸਟੈਂਡ ਉੱਪਰ ਜਾਮ ਲਗਾ ਦਿੱਤਾ, ਤੇ ਪ੍ਰਸ਼ਾਸਨ ਖਿਲਾਫ ਨਾਰੇਬਾਜ਼ ਕੀਤੀ ਤੇ ਇਸ ਤੋਂ ਬਾਅਦ ਥਾਣਾ ਧਨੌਲਾ ਦੇ ਮੁੱਖ ਅਫਸਰ ਇੰਸਪੈਕਟਰ ਜਗਜੀਤ ਸਿੰਘ ਘੁਮਾਣ ਅਤੇ ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ ਵੱਲੋਂ ਮੌਕੇ ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਸਮਝਾ ਕੇ ਸੁਲਹ ਸਫ਼ਾਈ ਕਰਵਾ ਦਿੱਤੀ ।
0 comments:
एक टिप्पणी भेजें