Contact for Advertising

Contact for Advertising

Latest News

सोमवार, 28 जुलाई 2025

ਭਗਤ ਮੋਹਨ ਲਾਲ ਸੇਵਾ ਸੰਮਤੀ ਵੱਲੋਂ ਟੀ.ਬੀ ਦੇ 35 ਮਰੀਜ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ*

 *ਭਗਤ ਮੋਹਨ ਲਾਲ ਸੇਵਾ ਸੰਮਤੀ ਵੱਲੋਂ ਟੀ.ਬੀ ਦੇ 35 ਮਰੀਜ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ*


 *ਡੀ.ਸੀ ਬਰਨਾਲਾ ਨੇ ਸੇਵਾ ਸੰਮਤੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਰ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ*


ਬਰਨਾਲਾ, 27 ਜੁਲਾਈ (           ) : 

ਇਲਾਗੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਬਰਨਾਲਾ ਨੇ ਸਰਕਾਰ ਵੱਲੋਂ ਟੀ.ਬੀ ਮੁਕਤ ਭਾਰਤ ਅਤੇ ਟੀ ਬੀ ਮੁਕਤ ਬਰਨਾਲਾ ਲਈ ਚਲਾਏ ਜਾ ਰਹੀ ਸਿਹਤ ਵਿਭਾਗ ਦੇ ‘ਨਿਕਸ਼ੈ ਮਿੱਤਰ’ ਉਪਰਾਲੇ ਤਹਿਤ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ. ਬੈਨਿਥ ਦੀ ਮੌਜੂਦਗੀ ਵਿੱਚ 35 ਮਰੀਜ਼ਾਂ ਨੂੰ ਪੋਸ਼ਣ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ.ਬੈਨਿਥ ਨੇ ਕਿਹਾ ਕਿ ਟੀ ਬੀ ਮਰੀਜ਼ਾਂ ਦੀ ਚੰਗੀ ਸਿਹਤ ਲਈ ਸਰਕਾਰ ਵਲੋਂ ਪੋਸ਼ਣ ਕਿੱਟਾਂ ਦੇਣ ਦੀ ਮੁਹਿੰਮ ਚਲਾਈ ਗਈ ਹੈ। ਉਹਨਾਂ ਰਾਮ ਬਾਗ ਕਮੇਟੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੋਰ ਸੰਸਥਾਵਾਂ ਅਤੇ ਵਿਅਕਤੀ ਵੀ ਇਸ ਨੇਕ ਉਪਰਾਲੇ ਲਈ ਅੱਗੇ ਆਉਣ। ਰਾਮ ਬਾਗ ਕਮੇਟੀ ਬਰਨਾਲਾ ਦੇ ਪ੍ਰਧਾਨ ਸ੍ਰੀ ਭਾਰਤ ਮੋਦੀ ਨੇ ਦੱਸਿਆ ਕਿ ਚੇਅਰਮੈਨ ਸ੍ਰੀ ਲਾਜਪਤ ਰਾਏ ਚੋਪੜਾ ਅਤੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਬਦੌਲਤ ਇਹ ਕਮੇਟੀ ਮਨੁੱਖਤਾ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿੰਦੀ ਹੈ। ਇਨ੍ਹਾਂ ਮਰੀਜ਼ਾਂ ਨੂੰ ਪੋਸ਼ਣ ਕਿੱਟਾਂ ਕਮੇਟੀ ਵੱਲੋਂ ਹਰ ਮਹੀਨੇ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਵੰਡੀਆਂ ਜਾਣਗੀਆਂ। ਟੀ ਬੀ ਕੰਟਰੋਲ ਪ੍ਰੋਗਰਾਮ ਦੇ ਨੋਡਲ ਅਫਸਰ ਡਾ. ਮੋਨਿਕਾ ਬਾਂਸਲ ਨੇ ਦੱਸਿਆ ਕਿ ਟੀ ਬੀ ਦੀ ਬਿਮਾਰੀ ਦੇ ਕਾਰਨ ਮਰੀਜ਼ ’ਚ ਬਿਮਾਰੀ ਵਿਰੁੱਧ ਲੜਨ ਦੀ ਸਮਰੱਥਾ ਘਟ ਜਾਂਦੀ ਹੈ, ਇਸ ਲਈ ਉਸ ਨੂੰ ਦਵਾਈ ਦੇ ਨਾਲ-ਨਾਲ ਚੰਗੀ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਓਨ੍ਹਾਂ ਕਿਹਾ ਕਿ ਪ੍ਰਤੀ ਕਿੱਟ ਕਰੀਬ 1000 ਰੁਪਏ ਦੀ ਲਾਗਤ ਆਉਂਦੀ ਹੈ ਤੇ ਕਰੀਬ 6 ਮਹੀਨਿਆਂ ਤਕ ਇਲਾਜ ਦੌਰਾਨ ਇਹ ਕਿੱਟ ਹਰ ਮਹੀਨੇ ਦਿੱਤੀ ਜਾਂਦੀ ਹੈ। ਓਨ੍ਹਾਂ ਕਿਹਾ ਕਿ ਨਿਕਸ਼ੈ ਮਿੱਤਰ ਯੋਜਨਾ ਤਹਿਤ ਇਨ੍ਹਾਂ ਕਿੱਟਾਂ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੀ ਸਹਾਇਤਾ ਲਈ ਜਾ ਰਹੀ ਹੈ। ਸਿਹਤ ਵਿਭਾਗ ਬਰਨਾਲਾ ਦੇ ਅੰਕੜਿਆਂ ਅਨੁਸਾਰ ਜ਼ਿਲ੍ਹਾ ਬਰਨਾਲਾ ਵਿੱਚ 360 ਦੇ ਕਰੀਬ ਮਰੀਜ਼ ਆਪਣਾ ਇਲਾਜ ਕਰਵਾ ਰਹੇ ਹਨ ਤੇ 16 ਸਮਾਜ ਸੇਵੀ ਸੰਸਥਾਵਾਂ/ ਦਾਨੀ ਸੱਜਣਾਂ ਵੱਲੋਂ ਪੋਸ਼ਣ ਸਹਾਇਤਾ ਲਈ ਸੰਪਰਕ ਕੀਤਾ ਗਿਆ ਹੈ। ਇਸ ਲੜੀ ਤਹਿਤ ਬਾਕੀ ਮਰੀਜ਼ਾਂ ਨੂੰ ਵੀ ਪੋਸ਼ਣ ਕਿੱਟਾਂ ਵੰਡੀਆਂ ਜਾਣਗੀਆਂ। ਇਸ ਮੌਕੇ ਸੀਤਾ ਰਾਮ ਨਾਜ਼ਰ ਡੀ ਸੀ ਦਫ਼ਤਰ ਬਰਨਾਲਾ ਵਲੋਂ ਵੀ ਇਕ ਮਰੀਜ਼ ਦੀਆਂ ਪੋਸ਼ਣ ਕਿੱਟਾਂ ਦਾ ਜ਼ਿੰਮਾ ਚੁੱਕਿਆ ਗਿਆ। ਇਸ ਮੌਕੇ ਰਾਮ ਬਾਗ ਕਮੇਟੀ ਬਰਨਾਲਾ ਦੇ ਜਨਰਲ ਸੱਕਤਰ ਕਮਲ ਜਿੰਦਲ, ਮੀਤ ਪ੍ਰਧਾਨ ਬੀਰਬਲ ਦਾਸ, ਮੀਤ ਪ੍ਰਧਾਨ ਵਿਨੋਦ ਕਾਂਸਲ, ਖਜਾਨਚੀ ਮੰਗਤ ਰਾਏ ਅਤੇ ਵੇਦ ਪ੍ਰਕਾਸ ਤੋਂ ਇਲਾਵਾ ਪ੍ਰੈਸ ਸਕੱਤਰ ਜਗਸੀਰ ਸਿੰਘ ਸੰਧੂ ਨਰਿੰਦਰ ਚੋਪੜਾ, ਰਾਜਿੰਦਰ ਗਾਰਗੀ, ਗੋਪਾਲ ਸ਼ਰਮਾ, ਮੋਤੀ ਰਾਮ ਭੱਠੇ ਵਾਲੇ, ਰਵਿੰਦਰ ਰਵੀ, ਪ੍ਰਦੀਪ ਕੁਮਾਰ, ਰਾਕੇਸ ਬਬਲੂ, ਜੀਵਨ ਕੁਮਾਰ ਹੈਪੀ, ਰਾਕੇਸ ਨੋਨੀ, ਸਤਪਾਲ ਸੱਤਾ, ਰਾਮਪਾਲ ਸਿੰਗਲਾ ਸਮੇਤ ਸਮੂਹ ਅਹੁਦੇਦਾਰ ਅਤੇ ਮੈਂਬਰਾਨ ਅਤੇ ਸਿਹਤ ਵਿਭਾਗ ਅਧਿਕਾਰੀ ਤੇ ਟੀ ਬੀ ਕੰਟਰੋਲ ਸ਼ਾਖਾ ਦਾ ਸਟਾਫ਼ ਹਾਜ਼ਰ ਸਨ।

no image
  • Title : ਭਗਤ ਮੋਹਨ ਲਾਲ ਸੇਵਾ ਸੰਮਤੀ ਵੱਲੋਂ ਟੀ.ਬੀ ਦੇ 35 ਮਰੀਜ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ*
  • Posted by :
  • Date : जुलाई 28, 2025
  • Labels :
  • Blogger Comments
  • Facebook Comments

0 comments:

एक टिप्पणी भेजें

Top