Contact for Advertising

Contact for Advertising

Latest News

सोमवार, 2 जून 2025

ਹੈਡ ਕਾਂਸਟੇਬਲ ਗੁਰਜੀਤ ਸਿੰਘ ਅਤੇ ਦਲਜੀਤ ਸਿੰਘ ਬਣੇ ਸਹਾਇਕ ਥਾਣੇਦਾਰ

 ਹੈਡ ਕਾਂਸਟੇਬਲ ਗੁਰਜੀਤ ਸਿੰਘ ਅਤੇ ਦਲਜੀਤ ਸਿੰਘ ਬਣੇ ਸਹਾਇਕ ਥਾਣੇਦਾਰ 


ਸੰਜੀਵ ਗਰਗ ਕਾਲੀ 


   ਬਰਨਾਲਾ / ਧਨੌਲਾ ਮੰਡੀ /  2 ਜੂਨ ::--ਡੀਜੀਪੀ ਪੰਜਾਬ  ਸ੍ਰੀ ਗੋਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ ਆਲਮ, ਐਸਪੀ (ਐਚ )  ਸ਼੍ਰੀ ਰਾਜੇਸ਼ ਛਿੱਬਰ, ਐਸਪੀ(ਡੀ) ਸ਼੍ਰੀ ਅਸ਼ੋਕ ਕੁਮਾਰ ਸ਼ਰਮਾ  ਵੱਲੋਂ ਜ਼ਿਲਾ ਬਰਨਾਲਾ ਦੇ ਹੈਡ ਕਾਂਸਟੇਬਲ ਗੁਰਜੀਤ ਸਿੰਘ ਅਤੇ ਕਾਂਸਟੇਬਲ ਦਲਜੀਤ ਸਿੰਘ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਕਰਕੇ  ਤਰੱਕੀ ਦੇ ਕੇ ਏਐਸਆਈ (ਸਹਾਇਕ ਥਾਣੇਦਾਰ) ਨਿਯੁਕਤ ਕੀਤਾ ਗਿਆ।ਐਸਐਸਪੀ ਬਰਨਾਲਾ ਵੱਲੋਂ ਸਹਾਇਕ ਥਾਣੇਦਾਰ ਵੱਜੋ ਤਰੱਕੀਯਾਬ ਹੋਏ ਕਰਮਚਾਰੀਆਂ ਦੀ ਪਿਪਿੰਗ ਦੀ ਰਸਮ ਅਦਾ ਕੀਤੀ ਅਤੇ ਉਹਨਾਂ ਨੂੰ ਵਧਾਈ ਦੇ ਕੇ ਭਵਿੱਖ ਵਿੱਚ ਹੋਰ ਵੀ ਲਗਨ ਅਤੇ ਮਿਹਨਤ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤੇ  ਡੀਐਸਪੀ ਸ . ਸਤਬੀਰ ਸਿੰਘ ਬੈਂਸ ਇੰਚਾਰਜ ਸੀਆਈਏ  ਇੰਚਾਰਜ ਇੰਸਪੈਕਟਰ ਸ.ਬਲਜੀਤ ਸਿੰਘ ਮੌਜੂਦ ਸਨ  ਉਹਨਾਂ ਇਹਨਾਂ ਨੌਜਵਾਨਾਂ ਦੇ ਵਧੀਆ ਭਵਿੱਖ ਦੀ ਕਾਮਨਾ ਕਰਦਿਆਂ ਹੋਇਆਂ ਵਧਾਈਆਂ ਦਿੱਤੀਆਂ ਤੇ ਉਹਨਾਂ ਨੂੰ  ਇਮਾਨਦਾਰੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ। । ਥਾਣਾ ਧਨੌਲਾ ਦੇ ਇੰਚਾਰਜ ਇੰਸਪੈਕਟਰ ਸ. ਲਖਬੀਰ ਸਿੰਘ, ਐਸਐਚਓ ਸ.  ਲਖਵਿੰਦਰ ਸਿੰਘ, ਸਬ ਇੰਸਪੈਕਟਰ ਸ.ਕੁਲਦੀਪ ਸਿੰਘ ਸੀਆਈਏ ਸਟਾਫ ਹੰਡਿਆਇਆ, ਹੈਡ ਕਾਂਸਟੇਬਲ ਰਾਜਵਿੰਦਰ ਸਿੰਘ ਅਤੇ ਸਮੂਹ ਪੁਲਿਸ ਸਟਾਫ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੇ   ਨਵੇਂ ਬਣੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਅਤੇ ਸਹਾਇਕ ਥਾਣੇਦਾਰ ਦਲਜੀਤ ਸਿੰਘ ਨੂੰ ਵਧਾਈਆਂ ਦਿੱਤੀਆਂ।

ਹੈਡ ਕਾਂਸਟੇਬਲ ਗੁਰਜੀਤ ਸਿੰਘ ਅਤੇ ਦਲਜੀਤ ਸਿੰਘ ਬਣੇ ਸਹਾਇਕ ਥਾਣੇਦਾਰ
  • Title : ਹੈਡ ਕਾਂਸਟੇਬਲ ਗੁਰਜੀਤ ਸਿੰਘ ਅਤੇ ਦਲਜੀਤ ਸਿੰਘ ਬਣੇ ਸਹਾਇਕ ਥਾਣੇਦਾਰ
  • Posted by :
  • Date : जून 02, 2025
  • Labels :
  • Blogger Comments
  • Facebook Comments

0 comments:

एक टिप्पणी भेजें

Top