ਚੱਕਰ ਖਾ ਕੇ ਡਿੱਗਣ ਨਾਲ ਨੌਜਵਾਨ ਦੀ ਮੌਤ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,19 ਜੂਨ ::-- ਘਰੋਂ ਕੱਪੜੇ ਖਰੀਦਣ ਲਈ ਨਿਕਲੇ ਸੰਗਰੂਰ ਜਿਲੇ ਦੇ ਨੌਜਵਾਨ ਦੀ ਧਨੌਲਾ ਵਿਖੇ ਪਹੁੰਚਣ ਤੇ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਜਾਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਤਰਨਵੀਰ ਸਿੰਘ ਪੁੱਤਰ ਮਾਨਕ ਸਿੰਘ ਵਾਸੀ ਪਿੰਡ ਦੋਲੋਵਾਲ ਜ਼ਿਲਾ ਸੰਗਰੂਰ ਆਪਣੇ ਦੋਸਤ ਖੁਸ਼ਪ੍ਰੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਤੋਲੋਵਾਲ ਨਾਲ ਸਵਿਫਟ ਕਾਰ ਤੇ ਸਵਾਰ ਹੋ ਕੇ ਬਰਨਾਲਾ ਵਿਖੇ ਕੱਪੜੇ ਖਰੀਦਣ ਜਾ ਰਹੇ ਸਨ, ਜਿਵੇਂ ਹੀ ਧਨੌਲਾ ਦੇ ਬਾਈਪਾਸ ਨਜਦੀਕ ਪਹੁੰਚੇ ਤਾਂ ਤਰਨਵੀਰ ਪਿਸ਼ਾਬ ਕਰਨ ਲਈ ਗੱਡੀ ਵਿੱਚੋਂ ਉਤਰਿਆ ਤੇ ਚੱਕਰ ਖਾ ਕੇ ਡਿੱਗ ਪਿਆ, ਜਿਸ ਨੂੰ ਦੋਸਤ ਖੁਸ਼ਪ੍ਰੀਤ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਚੁੱਕ ਕੇ ਗੱਡੀ ਵਿੱਚ ਬਿਠਾਇਆ ਤੇ ਸਿਵਲ ਹਸਪਤਾਲ ਧਨੌਲਾ ਵਿਖੇ ਲਿਆਂਦਾ ਜਿੱਥੇ ਹਾਜ਼ਰ ਡਾਕਟਰ ਵੱਲੋਂ ਨੌਜਵਾਨ ਤਰਨਵੀਰ ਸਿੰਘ ਨੂੰ ਮਿਰਤਕ ਕਰਾਰ ਦੇ ਦਿੱਤਾ ਇਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਿਰਤਕ ਦਾ ਪੋਸਟਮਾਰਟਮ ਕਰਵਾਉਣ ਲਈ ਮਿਰਤਕ ਦੇਹ ਨੂੰ ਬਰਨਾਲਾ ਵਿਖੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ ਅਤੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ, ਜਿੱਥੇ ਮੌਕੇ ਤੇ ਪਹੁੰਚੇ ਮਿਰਤਕ ਦੇ ਪਿਤਾ ਮਾਣਕ ਸਿੰਘ ਨੇ ਕਿਹਾ ਕਿ ਉਹਨਾਂ ਦੇ ਲੜਕੇ ਨੂੰ ਸ਼ੂਗਰ ਲੈਵਲ ਘਟਣ ਦੀ ਵੀ ਬਿਮਾਰੀ ਸੀ ਪਰ ਅੱਜ ਪਤਾ ਨਹੀਂ ਇਹ ਕਿਸ ਤਰ੍ਹਾਂ ਵਾਪਰ ਗਿਆ। ਜਦੋਂ ਇਸ ਸਬੰਧੀ ਜਾਂਚ ਅਧਿਕਾਰੀ ਏਐਸਆਈ ਜਗਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮਿਰਤਕ ਦੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨ ਬਾਰੇ ਪਤਾ ਲੱਗ ਸਕੇਗਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਦੇ ਬਾਰਸਾਂ ਹਵਾਲੇ ਕਰ ਦੱਤੀ ਜਾਵੇਗੀ। ਖਬਰ ਲਿਖੇ ਜਾਣ ਤੱਕ ਪੁਲਿਸ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁਟੀ ਹੋਈ ਸੀ। ਮਿਰਤਕ ਨੌਜਵਾਨ ਮਾਪਿਆ ਦਾ ਇਕਲੌਤਾ ਪੁੱਤਰ ਸੀ, ਧੀ ਪੜਾਈ ਕਰਨ ਲਈ ਕਨੇਡਾ ਗਈ ਹੋਈ ਹੈ।
0 comments:
एक टिप्पणी भेजें