Contact for Advertising

Contact for Advertising

Latest News

शुक्रवार, 20 जून 2025

ਜ਼ਿਲ੍ਹਾ ਸਿਵਿਲ ਸਰਜਨ ਡਾ. ਬਲਜੀਤ ਸਿੰਘ ਨੇ ਕੀਤਾ ਧਨੌਲਾ ਸਰਕਾਰੀ ਹਸਪਤਾਲ ਦਾ ਦੌਰਾ

 ਜ਼ਿਲ੍ਹਾ ਸਿਵਿਲ ਸਰਜਨ ਡਾ. ਬਲਜੀਤ ਸਿੰਘ ਨੇ ਕੀਤਾ ਧਨੌਲਾ ਸਰਕਾਰੀ ਹਸਪਤਾਲ ਦਾ ਦੌਰਾ


ਸੰਜੀਵ ਗਰਗ ਕਾਲੀ

ਧਨੌਲਾ ਮੰਡੀ, 20 ਜੂਨ :-- ਸਿਵਲ ਸਰਜਨ ਡਾ. ਬਲਜੀਤ ਸਿੰਘ ਵੱਲੋਂ ਅੱਜ ਸਰਕਾਰੀ ਹਸਪਤਾਲ ਧਨੌਲਾ  ਵਿਖੇ ਪਹੁੰਚ ਕੇ ਹਸਪਤਾਲ ਦੀ ਚੈਕਿੰਗ ਕੀਤੀ ਗਈ,  ਜਿਹਨਾਂ ਦਾ ਪਹੁੰਚਣ ਤੇ ਐਸਐਮਓ  ਡਾਕਟਰ ਸਤਵੰਤ ਸਿੰਘ ਔਜਲਾ ਤੇ  ਸਮੂਹ ਸਟਾਫ ਵੱਲੋਂ ਸਵਾਗਤ ਕੀਤਾ ਗਿਆ  ਅਤੇ ਹਸਪਤਾਲ  ਦਾ ਦੌਰਾ ਕਰਵਾਇਆ ਗਿਆ ਅਤੇ ਜਿਹੜੀਆਂ ਰਹਿੰਦੀਆਂ ਮਾਮੂਲੀ ਕਮੀਆਂ ਨੂੰ ਉਹਨਾਂ ਦੇ ਧਿਆਨ ਚ ਲਿਆਂਦਾ ਗਿਆ। ਡਾਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਬਿਲਡਿੰਗ ਦੀ ਚੱਲ ਰਹੀ ਰਿਪੇਅਰ ਕਾਰਨ ਕੁਝ ਬਹੁਤੀਆਂ ਮਾਮੂਲੀ ਜਿਹੀਆ ਦਿੱਕਤਾਂ ਆ ਰਹੀਆਂ ਹਨ ਉਹਨਾਂ ਨੂੰ ਕੰਟਰੋਲ ਕੀਤਾ ਜਾ ਰਿਹਾ ਤੇ ਜਲਦੀ ਹੀ ਹੱਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਆ ਰਹੀਆਂ ਖਤਰਨਾਕ ਬਿਮਾਰੀਆਂ ਡੇਂਗੂ ਤੇ ਕਰੋਨਾ  ਦੇ ਹੱਲ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ,  ਹਸਪਤਾਲ ਵਿੱਚ ਦਵਾਈਆਂ ਟੈਸਟ ਸਮੇਤ ਇਲਾਜ ਮੁਫ਼ਤ ਹੋ ਰਹੇ ਹਨ, । ਉਹਨਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਨਸ਼ਾ ਛੜਾਊ ਕੇਂਦਰਾਂ ਵਿੱਚ ਕੁਝ ਦਿੱਕਤਾਂ ਆ ਰਹੀਆਂ ਸਨ ਜਿਨਾਂ ਨੂੰ ਜਲਦੀ ਨਾਲ ਹੀ ਪੂਰਾ ਕਰ ਲਿਆ ਗਿਆ ਹੈ ਹੁਣ ਕਿਸੇ ਕਿਸਮ ਦੀ ਉਹਨਾਂ ਕੇਂਦਰਾਂ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

 ਜ਼ਿਲ੍ਹਾ ਸਿਵਿਲ ਸਰਜਨ ਡਾ. ਬਲਜੀਤ ਸਿੰਘ ਨੇ ਕੀਤਾ ਧਨੌਲਾ ਸਰਕਾਰੀ ਹਸਪਤਾਲ ਦਾ ਦੌਰਾ
  • Title : ਜ਼ਿਲ੍ਹਾ ਸਿਵਿਲ ਸਰਜਨ ਡਾ. ਬਲਜੀਤ ਸਿੰਘ ਨੇ ਕੀਤਾ ਧਨੌਲਾ ਸਰਕਾਰੀ ਹਸਪਤਾਲ ਦਾ ਦੌਰਾ
  • Posted by :
  • Date : जून 20, 2025
  • Labels :
  • Blogger Comments
  • Facebook Comments

0 comments:

एक टिप्पणी भेजें

Top