ਸਬ ਇੰਸਪੈਕਟਰ ਸ. ਕੁਲਦੀਪ ਸਿੰਘ ਪਦਉੱਨਤ ਹੋ ਕੇ ਬਣੇ ਇੰਸਪੈਕਟਰ
ਸੰਜੀਵ ਗਰਗ ਕਾਲੀ
ਬਰਨਾਲਾ / ਧਨੌਲਾ ਮੰਡੀ / 20 ਜੂਨ ::--ਡੀਜੀਪੀ ਪੰਜਾਬ ਸ੍ਰੀ ਗੋਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ ਆਲਮ, ਐਸਪੀ(ਡੀ) ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਜ਼ਿਲਾ ਬਰਨਾਲਾ ਨੇ ਸਬ ਇੰਸਪੈਕਟਰ ਕੁਲਦੀਪ ਸਿੰਘ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਕਰਕੇ ਪਦਉੱਨਤ ਕਰਦੇ ਹੋਏ ਇੰਸਪੈਕਟਰ ਨਿਯੁਕਤ ਕੀਤਾ ਗਿਆ।ਐਸਐਸਪੀ ਬਰਨਾਲਾ ਦੇ ਨਾਲ ਉੱਚ ਅਧਿਕਾਰੀਆਂ ਵੱਲੋਂ ਪਿਪਿੰਗ ਦੀ ਰਸਮ ਅਦਾ ਕੀਤੀ ਅਤੇ ਉਹਨਾਂ ਨੂੰ ਵਧਾਈ ਦੇ ਕੇ ਭਵਿੱਖ ਵਿੱਚ ਹੋਰ ਵੀ ਲਗਨ ਅਤੇ ਮਿਹਨਤ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤੇ ਐਸਪੀ(ਐਚ ) ਸ੍ਰੀ ਰਾਜੇਸ਼ ਕੁਮਾਰ ਛਿੱਬਰ, ਡੀਐਸਪੀ ਜਤਿੰਦਰਪਾਲ ਸਿੰਘ, ਡੀਐਸਪੀ ਸ.ਰਜਿੰਦਰਪਾਲ ਸਿੰਘ, ਡੀਐਸਪੀ ਸ . ਸਤਬੀਰ ਸਿੰਘ ਬੈਂਸ, ਡੀਐਸਪੀ ਸ,.ਬਲਜੀਤ ਸਿੰਘ ਢਿੱਲੋਂ, ਡੀਐਸਪੀ ਸ.ਕਮਲਜੀਤ ਸਿੰਘ ,ਡੀਐਸਪੀ ਸ. ਪਰਮਜੀਤ ਸਿੰਘ, ਡੀਐਸਪੀ ਸ. ਕੁਲਵੰਤ ਸਿੰਘ, ਇੰਚਾਰਜ ਸੀਆਈਏ ਇੰਚਾਰਜ ਇੰਸਪੈਕਟਰ ਸ.ਬਲਜੀਤ ਸਿੰਘ , ਰੀਡਰ ਮਹਿਲ ਸਿੰਘ , ਅਨਾਇਤ ਖਾਨ ,ਐਸਐਚਓ ਥਾਣਾ ਸਦਰ ਬਰਨਾਲਾ ਇੰਸ. ਲਖਬੀਰ ਸਿੰਘ, ਐਸ ਐਚਓ ਸਿਟੀ -1ਬਰਨਾਲਾ ਸ.ਲਖਵਿੰਦਰ ਸਿੰਘ , ਐਸਐਚਓ ਸਿਟੀ -2 ਸ. ਚਰਨਜੀਤ ਸਿੰਘ,ਐਸਐਚਓ ਥਾਣਾ ਧਨੌਲਾ ਇੰਸ .ਸ. ਜਗਜੀਤ ਸਿੰਘ ਘੁਮਾਣ , ਹੈਡ ਕਾਂਸਟੇਬਲ ਰਾਜਵਿੰਦਰ ਸਿੰਘ ਹੈਡ ਕਾਂਸਟੇਬਲ ਹਰਜੋਤ ਸਿੰਘ ਭੱਠਲ ਨੇ ਨਵ ਨਿਯੁਕਤ ਇੰਸਪੈਕਟਰ ਸ. ਕੁਲਦੀਪ ਸਿੰਘ ਦੇ ਵਧੀਆ ਭਵਿੱਖ ਦੀ ਕਾਮਨਾ ਕਰਦਿਆਂ ਹੋਇਆਂ ਵਧਾਈਆਂ ਦਿੱਤੀਆਂ ਤੇ ਉਹਨਾਂ ਨੂੰ ਇਮਾਨਦਾਰੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ। ਨਵ ਨਿਯੁਕਤ ਇੰਸਪੈਕਟਰ ਕੁਲਦੀਪ ਸਿੰਘ ਨੂੰ ਸਮੂਹ ਪ੍ਰੈੱਸ ਕਲੱਬ ਧਨੋਲਾ ਬਰਨਾਲਾ ਦੇ ਸਮੂਹ ਪੱਤਰਕਾਰ ਭਰਾਵਾਂ ਨੇ ਵੀ ਵਧਾਈਆਂ ਦਿੱਤੀਆਂ। ਨਵ ਨਿਯੁਕਤ ਇੰਸਪੈਕਟਰ ਸ. ਕੁਲਦੀਪ ਸਿੰਘ ਨੇ ਸਮੂਹ ਪੁਲਿਸ ਅਧਿਕਾਰੀਆਂ ਤੇ ਹੋਰ ਸਭ ਦਾ ਧੰਨਵਾਦ ਕੀਤਾ।
0 comments:
एक टिप्पणी भेजें