Contact for Advertising

Contact for Advertising

Latest News

सोमवार, 23 जून 2025

ਮਿੱਤਰ ਸੈਨ ਮੀਤ ਨੇ ਕੀਤਾ ਲੇਖਕ ਭਵਨ ਸੰਗਰੂਰ ਦੀ ਲਾਇਬਰੇਰੀ ਦਾ ਉਦਘਾਟਨ ਧਰਮੀ ਤੁੰਗਾਂ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਐਵਾਰਡ ਨਾਲ ਸਨਮਾਨਿਤ

 ਮਿੱਤਰ ਸੈਨ ਮੀਤ ਨੇ ਕੀਤਾ ਲੇਖਕ ਭਵਨ ਸੰਗਰੂਰ ਦੀ ਲਾਇਬਰੇਰੀ ਦਾ ਉਦਘਾਟਨ

             ਧਰਮੀ ਤੁੰਗਾਂ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਐਵਾਰਡ ਨਾਲ ਸਨਮਾਨਿਤ

ਕਮਲੇਸ਼ ਗੋਇਲ ਖਨੌਰੀ

ਸੰਗਰੂਰ 23 ਜੂਨ - ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਲੇਖਕ ਭਵਨ ਸੰਗਰੂਰ ਵਿਖੇ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੀ ਪ੍ਰਧਾਨਗੀ ਵਿੱਚ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਭਾ ਦਾ ਗਿਆਰਵਾਂ ਸਥਾਪਨਾ ਦਿਵਸ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਉਚੇਚੇ ਤੌਰ ’ਤੇ ਸ਼ਾਮਲ ਹੋਏ ਉੱਘੇ ਨਾਵਲਕਾਰ ਅਤੇ ਕਾਨੂੰਨੀ ਸਲਾਹਕਾਰ ਮਿੱਤਰ ਸੈਨ ਮੀਤ ਨੇ ਜ਼ਿਲ੍ਹਾ ਸੰਗਰੂਰ ਦੇ ਸਾਹਿਤਕਾਰਾਂ ਦੇ ਭਰਵੇਂ ਇਕੱਠ ਵਿੱਚ ਲੇਖਕ ਭਵਨ ਦੀ ਲਾਇਬਰੇਰੀ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਸਭਾ ਨੂੰ ਭੇਟ ਕੀਤੀਆਂ ਦੋ ਅਲਮਾਰੀਆਂ ਦੀਆਂ ਚਾਬੀਆਂ ਸਭਾ ਦੇ ਅਹੁਦੇਦਾਰਾਂ ਨੂੰ ਸੌਂਪੀਆਂ ਗਈਆਂ, ਜਿਨ੍ਹਾਂ ਵਿੱਚੋਂ ਇੱਕ ਉਨ੍ਹਾਂ ਨੇ ਖ਼ੁਦ ਅਤੇ ਦੂਜੀ ਨਿਰਮਲ ਸਿੰਘ ਕੰਧਾਲਵੀ ਯੂ. ਕੇ. ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਲਾਇਬਰੇਰੀ ਲਈ ਕੁੱਝ ਕਿਤਾਬਾਂ ਵੀ ਭੇਟ ਕੀਤੀਆਂ। ਕੁੱਝ ਕਿਤਾਬਾਂ ਡਾ. ਨਰਵਿੰਦਰ ਸਿੰਘ ਕੌਸ਼ਲ, ਸਾਹਿਤ ਸਭਾ ਸੁਨਾਮ ਦੇ ਸਰਪ੍ਰਸਤ ਜੰਗੀਰ ਸਿੰਘ ਰਤਨ ਅਤੇ ਸੰਗਰਾਮੀ ਕਲਾ ਕੇਂਦਰ ਸੁਨਾਮ ਦੇ ਪ੍ਰਧਾਨ ਭੋਲਾ ਸਿੰਘ ਸੰਗਰਾਮੀ ਵੱਲੋਂ ਸਭਾ ਦੀ ਲਾਇਬਰੇਰੀ ਲਈ ਕੁੱਝ ਕਿਤਾਬਾਂ ਵੀ ਭੇਟ ਕੀਤੀਆਂ ਗਈਆਂ। ਲਾਇਬਰੇਰੀ ਦੇ ਉਦਘਾਟਨ ਦੀ ਰਸਮ ਤੋਂ ਬਾਅਦ ਮਿੱਤਰ ਸੈਨ ਮੀਤ ਨੇ ‘ਪੰਜਾਬੀ ਸਾਹਿਤ ਨੂੰ ਸਾਹਿਤ ਸਭਾਵਾਂ ਦੀ ਦੇਣ’ ਵਿਸ਼ੇ ’ਤੇ ਬੜੇ ਵਿਸਥਾਰ ਅਤੇ ਗੰਭੀਰਤਾ ਨਾਲ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਨਰੋਏ ਅਤੇ ਕਲਿਆਣਕਾਰੀ ਸਾਹਿਤ ਦੀ ਸਿਰਜਣਾ ਲਈ ਸਾਹਿਤ ਸਭਾਵਾਂ ਦੀ ਭੂਮਿਕਾ ਬੜੀ ਅਹਿਮ ਹੈ। ਮਾਲਵਾ ਲਿਖਾਰੀ ਸਭਾ ਦੀਆਂ ਸਾਹਿਤਕ ਗਤੀਵਿਧੀਆਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਭਵਨ ਲੁਧਿਆਣਾ ਤੋਂ ਬਾਅਦ ਲੇਖਕ ਭਵਨ ਸੰਗਰੂਰ ਇੱਕ ਬੇਹੱਦ ਖ਼ੂਬਸੂਰਤ ਅਤੇ ਜ਼ਿਕਰਯੋਗ ਸਥਾਨ ਬਣ ਗਿਆ ਹੈ। ਸਭਾ ਦੇ ਸਰਪ੍ਰਸਤ ਡਾ. ਮੀਤ ਖਟੜਾ ਨੇ ਵਿਚਾਰ-ਚਰਚਾ ਦਾ ਆਰੰਭ ਕਰਦਿਆਂ ਕਿ ਸਭਾਵਾਂ ਦੀ ਟਕਸਾਲ ਵਿੱਚੋਂ ਨਿੱਕਲ ਕੇ ਕੋਈ ਲੇਖਕ ਸਹੀ ਅਰਥਾਂ ਵਿੱਚ ਸਾਹਿਤਕ ਹੋ ਸਕਦਾ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਕਿਹਾ ਕਿ ਸਾਹਿਤ ਸਭਾਵਾਂ ਹੀ ਦੱਸਦੀਆਂ ਹਨ ਕਿ ਲੇਖਕ ਨੇ ਕੀ ਲਿਖਣਾ ਹੈ। ਇਸ ਮੌਕੇ ਸੁਰਿੰਦਰਪਾਲ ਸਿੰਘ ਸਿੱਦਕੀ ਵੱਲੋਂ ਸਭਾ ਨੂੰ ਦੋ ਛੱਤ ਵਾਲੇ ਪੱਖੇ ਭੇਂਟ ਕੀਤੇ ਗਏ। ਇਸ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਕਰਮ ਸਿੰਘ ਜ਼ਖ਼ਮੀ, ਮੁੱਖ ਬਲਾਰਾ ਡਾ: ਮਿੱਤਰ ਸੈਨ ਮੀਤ, ਡਾ: ਨਰਵਿੰਦਰ ਸਿੰਘ ਕੌਸ਼ਲ, ਡਾਰ: ਮੀਤ ਖਟੜਾ, ਰਾਜਿੰਦਰ ਸਿੰਘ ਰਾਜਨ, ਜੰਗੀਰ ਸਿੰਘ ਰਤਨ, ਮੂਲ ਚੰਦ ਸ਼ਰਮਾ, ਸੁਖਵਿੰਦਰ ਸਿੰਘ ਲੋਟੇ, ਜਗਜੀਤ ਸਿੰਘ ਲੱਡਾ, ਪਵਨ ਕੁਮਾਰ ਹੋਸ਼ੀ, ਬਹਾਦਰ ਸਿੰਘ ਧੌਲਾ, ਧਰਮੀ ਤੁੰਗਾਂ, ਭੋਲਾ ਸਿੰਘ ਸੰਗਰਾਮੀ, ਸੁਰਿੰਦਰਪਾਲ ਸਿੰਘ ਸਿੱਦਕੀ, ਰਣਜੀਤ ਆਜ਼ਾਦ ਕਾਂਝਲਾ, ਗੁਰਮੁੱਖ ਸਿੰਘ ਦਿਲਬਰ, ਗੁਰਮੀਤ ਸਿੰਘ ਸੋਹੀ, ਬਲਜਿੰਦਰ ਬਾਲੀ ਰੇਤਗੜ, ਸ਼ਸ਼ੀ ਬਾਲਾ, ਕਾਜਲ ਮਹਿਰਾ, ਮਨਜੀਤ ਕੌਰ ਸੰਧੂ, ਗੁਰੀ ਚੰਦੜ, ਸ਼ਿਵ ਕੁਮਾਰ ਅੰਬਾਲਵੀ, ਬਲਜਿੰਦਰ ਬੱਲੀ ਈਲਵਾਲ, ਸੁਖਦੇਵ ਪੇਂਟਰ ਧੂਰੀ, ਬਲਜੀਤ ਬਾਂਸਲ, ਸਰਬਜੀਤ ਸਿੰਘ ਸੰਗਰੂਰਵੀ, ਕੁਲਵੰਤ ਸਿੰਘ ਖਨੌਰੀ, ਨਿਰਮਲ ਸਿੰਘ, ਭੁਪਿੰਦਰ ਨਮੋਲ, ਭੁਪਿੰਦਰ ਨਾਗਪਾਲ, ਜੋਗਾ ਸਿੰਘ,ਲਾਭ ਸਿੰਘ ਝੱਮਟ, ਰਾਜਦੀਪ ਸਿੰਘ, ਭੁਪਿੰਦਰ ਸਿੰਘ ਜੱਸੀ, ਰਮਨ ਸਿੰਗਲਾ, ਦਵਿੰਦਰ ਸਿੰਘ ਸੇਖਾ, ਹਰਬੰਸ ਲਾਲ ਗਰਗ, ਰਾਜ ਰਾਣੀ, ਨੂਰਪ੍ਰੀਤ ਕੌਰ, ਗੁਰਦੀਪ ਸਿੰਘ, ਕਿ੍ਸ਼ਨ ਗੋਪਾਲ, ਖੁਸ਼ਪ੍ਰੀਤ ਕੌਰ ਅਤੇ ਨਵਨਿਧਾਨ ਸਿੰਘ ਆਦਿ ਕਵੀਆਂ ਨੇ ਖ਼ੂਬਸੂਰਤ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਸੁਖਵਿੰਦਰ ਸਿੰਘ ਲੋਟੇ ਵੱਲੋਂ ਹਰ ਵਾਰ ਦੀ ਤਰ੍ਹਾਂ ਸਿੱਖਿਆਰਥੀਆਂ ਲਈ ਅਰੂਜ ਸਬੰਧੀ ਕਲਾਸ ਲਗਾਈ ਗਈ। ਅੰਤ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।

ਮਿੱਤਰ ਸੈਨ ਮੀਤ ਨੇ ਕੀਤਾ ਲੇਖਕ ਭਵਨ ਸੰਗਰੂਰ ਦੀ ਲਾਇਬਰੇਰੀ ਦਾ ਉਦਘਾਟਨ               ਧਰਮੀ ਤੁੰਗਾਂ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਐਵਾਰਡ ਨਾਲ ਸਨਮਾਨਿਤ
  • Title : ਮਿੱਤਰ ਸੈਨ ਮੀਤ ਨੇ ਕੀਤਾ ਲੇਖਕ ਭਵਨ ਸੰਗਰੂਰ ਦੀ ਲਾਇਬਰੇਰੀ ਦਾ ਉਦਘਾਟਨ ਧਰਮੀ ਤੁੰਗਾਂ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਐਵਾਰਡ ਨਾਲ ਸਨਮਾਨਿਤ
  • Posted by :
  • Date : जून 23, 2025
  • Labels :
  • Blogger Comments
  • Facebook Comments

0 comments:

एक टिप्पणी भेजें

Top