ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਧਨੌਲਾ 1 ਅਤੇ 2 ਦੇ ਕਰਮਚਾਰੀਆਂ ਦੀ ਹੋਈ ਮੀਟਿੰਗ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 23 ਜੂਨ :-
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਧਨੌਲਾ 1 ਅਤੇ ਧਨੋਲਾ 2 ਦੇ ਕਰਮਚਾਰੀਆਂ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਦਾਨਗੜ ਦੀ ਪ੍ਰਧਾਨਗੀ ਹੇਠ ਹੋਈ। ਸੰਬੋਧਨ ਕਰਦਿਆਂ ਇਹਨਾਂ ਕਿਹਾ ਕਿ ਪਿਛਲੇ ਦਿਨੀ ਮੁਲਾਜ਼ਮ ਯੂਨਾਈਟਡ ਔਰਗੇਨਾਈਜੇਸਨ ਰਜਿ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਅਤੇ ਪੰਜਾਬ ਸਟੇਟ ਟੈਕਨੀਕਲ ਕਾਰਪੋਰੇਸ਼ਨ ਲਿਮਿਟਡ ਸੂਬਾ ਕਮੇਟੀ ਦੀ ਮੀਟਿੰਗ ਲੰਘੇ ਦਿਨੀ ਸੂਬਾ ਪ੍ਰਧਾਨ ਬਲਕਾਰ ਸਿੰਘ ਦੀ ਪ੍ਰਧਾਨਗੀ ਹੇਠ ਹੈਡ ਆਫਸ ਪਟਿਆਲਾ ਵਿਖੇ ਸੀਐਮਡੀ ਏ .ਕੇ . ਸਿਨਹਾ ਅਤੇ ਡਾਇਰੈਕਟਰ ਪ੍ਰਬੰਧਕੀ ਜਸਵੀਰ ਸਿੰਘ ਸੁਰ ਸਿੰਘ ਵਾਲਾ ਅਤੇ ਉੱਚ ਅਧਿਕਾਰੀਆਂ ਨਾਲ ਹੋਈ ਸੀ। ਜਿਸ ਵਿੱਚ ਮੁਲਾਜ਼ਮਾਂ ਦੀਆਂ ਇਹ ਮੰਗਾਂ ਉਹਨਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਸਨ ਜਿਵੇਂ ਸੀ.ਆਰ.ਏ 289/16 ਵਾਲੇ ਸਹਾਇਕ ਲਾਈਨ ਮੈਨ ਸਾਥੀਆਂ ਨੂੰ ਵਨ ਟਾਈਮ ਸੈਟਲਮੈਂਟ ਦੇ ਅਧਾਰ ਤੇ ਲਾਈਨਮੈਨ ਬਣਾਇਆ ਜਾਵੇ।
ਸੀ.ਆਰ.ਏ 295/19 ਸਹਾਇਕ ਲੈਨ ਮੈਨ ਸਾਥੀਆਂ ਨੂੰ ਜਿਹੜੇ ਚਾਰ ਸਾਲ ਦਾ ਸਮਾਂ ਪੂਰਾ ਕਰ ਚੁੱਕਾ ਉਹਨਾਂ ਨੂੰ ਵੀ ਲਾਈਨ ਮੈਨ ਬਣਾਇਆ ਜਾਵੇ । ਇਹਨਾਂ ਕਿਹਾ ਕਿ ਸਮੂਹ ਫੀਲਡ ਸਟਾਫ ਨੂੰ ਪੈਟਰੋਲ ਪੱਤਾ ਦਿੱਤਾ ਜਾਵੇ ਅਤੇ 25 ਸਾਥੀ ਜੋ ਮਹਿਕਮੇ ਵੱਲੋਂ ਟਰਮੀਨੇਟ ਕੀਤੇ ਗਏ ਹਨ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ। ਫੀਲਡ ਸਟਾਫ ਨੂੰ ਸੇਫਟੀ ਕਰਵਾਈਆਂ ਜਾਣ ਅਤੇ ਉਨਾਂ ਦਾ ਡਿਊਟੀ ਟਾਈਮ ਸਵੇਰੇ 9 ਵਜੇ ਤੋਂ 5 ਵਜੇ ਤੱਕ ਦਾ ਕੀਤਾ ਜਾਵੇ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਿੰਨਾਂ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਦੇ ਹੁਕਮਾਂ ਅਨੁਸਾਰ ਵਰਕ ਟੂ ਰੂਲ ਅਨੁਸਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਤੇ ਏ ਐਲ ਐਮ ਗੁਰਪ੍ਰੀਤ ਸਿੰਘ ਦਾਨਗੜ, ਪ੍ਰਦੀਪ ਸਿੰਘ ਧਨੌਲਾ, ਹਰਪ੍ਰੀਤ ਸਿੰਘ,ਜਗਦੀਪ ਸਿੰਘ ਲਾਈਨਮੈਨ, ਗੁਰਪ੍ਰੀਤ ਸਿੰਘ ਏਐਲਐਮ,ਮਾਲਵਿੰਦਰ ਸਿੰਘ ਏਐਲਐਮ,ਹਰਪ੍ਰੀਤ ਸਿੰਘ ਏਐਲਐਮ,ਸੁਖਚੈਨ ਸਿੰਘ ਏਐਲਐਮ ਆਦਿ ਮੌਜੂਦ ਸਨ। ਇਸ ਮੌਕੇ ਤੇ ਧਨੌਲਾ-1ਅਤੇ -2 ਦੇ ਕਰਮਚਾਰੀਆਂ ਵੱਲੋਂ ਐਸਡੀਓ ਪੁਰਸ਼ੋਤਮ ਲਾਲ ਅਤੇ ਐਸਡੀਓ ਲਖਬੀਰ ਸਿੰਘ ਨੂੰ ਆਪਣੀਆਂ ਹੱਕੀ ਮੰਗਾਂ ਦੇ ਸੰਬੰਧ ਵਿੱਚ ਮੰਗ ਪੱਤਰ ਵੀ ਦਿੱਤੇ ਗਏ।
0 comments:
एक टिप्पणी भेजें