ਏਕਨੂਰ ਸੇਵਾ ਟਰੱਸਟ ਨੇ ਭਗਤਾਂ ਨੂੰ ਮੰਦਿਰ ਮਾਤਾ ਚਿੰਤਪੁਰਨੀ,ਮੰਦਿਰ ਕਾਠਗੜ੍ਹ ਦੇ ਕਰਵਾਏ ਦਰਸ਼ਨ- ਅਰਵਿੰਦਰ ਵੜੈਚ
_________
ਜੈਕਾਰਿਆਂ ਦੀ ਗੂੰਜ ਵਿੱਚ ਮਜੀਠਾ ਰੋਡ ਤੋਂ ਸਮਾਜ ਸੇਵਕ ਗੋਪਾਲ ਖੋਸਲਾ ਨੇ ਯਾਤਰਾ ਨੂੰ ਕੀਤਾ ਰਵਾਨਾ
____________
ਅੰਮ੍ਰਿਤਸਰ, 23 ਜੂਨ ( ਕੇਸ਼ਵ ਵਰਦਾਨ ਪੁੰਜ)
ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਮਹੀਨੇ ਵਾਰ 165ਵੀਂ ਬੱਸ ਯਾਤਰਾ ਦੇ ਤਹਿਤ ਭਗਤਾਂ ਨੂੰ ਮੰਦਿਰ ਮਾਤਾ ਚਿੰਤਪੁਰਨੀ (ਹਿਮਾਚਲ ਪ੍ਰਦੇਸ਼) ਅਤੇ ਮੰਦਿਰ ਕਾਠਗੜ੍ਹ ਦੇ ਦਰਸ਼ਨ ਕਰਵਾਏ ਗਏ। ਪਾਵਰ ਕਲੋਨੀ ਦੇ ਕਰੀਬ ਮਜੀਠਾ ਰੋਡ ਤੋਂ ਜੈਕਾਰਿਆਂ ਦੀ ਗੂੰਜ ਦੇ ਵਿੱਚ ਬੱਸ ਯਾਤਰਾ ਨੂੰ ਐਲ ਆਈ ਸੀ ਦੇ ਵਿਕਾਸ ਅਧਿਕਾਰੀ ਅਤੇ ਸਮਾਜ ਸੇਵਕ ਗੋਪਾਲ ਖੋਸਲਾ ਅਤੇ ਲਸਮਣ ਦਾਸ ਵੱਲੋਂ ਰਵਾਨਾ ਕੀਤਾ ਗਿਆ। ਯਾਤਰਾ ਦੇ ਦੌਰਾਨ ਧਾਰਮਿਕ ਜਾਗਰਨ ਗਾਇਕ ਸੰਨੀ ਸਿੰਘ, ਵਿਸ਼ਾਲ,ਪ੍ਰੋਮਿਲਾ ਸ਼ਰਮਾ, ਲਵਲੀਨ ਵੜੈਚ,ਰੰਜਨ ਸ਼ਰਮਾ,ਕਨਿਕਾ ਵੱਲੋਂ ਮਹਾਮਾਈ,ਸ਼ਿਵ ਭੋਲੇਨਾਥ, ਰਾਧਾ ਕ੍ਰਿਸ਼ਨ ਸਮੇਤ ਭਜਨਾਂ ਸ਼ਬਦਾਂ ਦਾ ਗਾਇਨ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਗੋਪਾਲ ਖੋਸਲਾ ਨੇ ਕਿਹਾ ਕਿ ਏਕਨੂਰ ਸੇਵਾ ਟਰੱਸਟ ਦੇ ਪ੍ਰਬੰਧਕਾਂ ਅਤੇ ਟੀਮ ਸਾਥੀਆਂ ਵੱਲੋਂ ਸਮਾਜ ਨੂੰ ਸਮਰਪਿਤ ਸਮਾਜਿਕ ਸੇਵਾਵਾਂ ਦੂਸਰਿਆਂ ਦੇ ਲਈ ਇੱਕ ਮਿਸਾਲ ਹਨ। ਗਰਮੀ ਅਤੇ ਸਰਦੀ ਦੀ ਪਰਵਾਹ ਕੀਤੇ ਬਗੈਰ ਪਿਛਲੇ ਸਾਢੇ 13 ਸਾਲਾਂ ਤੋਂ ਭਗਤਾਂ ਨੂੰ ਵੱਖ-ਵੱਖ ਮੰਦਰਾਂ,ਗੁਰਦੁਆਰਿਆਂ ਸਮੇਤ ਹੋਰ ਧਾਰਮਿਕ ਦਰਸ਼ਨ ਕਰਵਾਉਣਾ ਇੱਕ ਪੁੰਨ ਦਾ ਕੰਮ ਹੈ। ਟਰੱਸਟ ਵੱਲੋਂ ਹੁਣ ਤੱਕ ਹਜ਼ਾਰਾਂ ਉਹਨਾਂ ਲੋਕਾਂ ਨੂੰ ਉਹ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਚੁੱਕੇ ਹਨ ਜੋ ਕਿ ਸ਼ਾਇਦ ਯਾਤਰਾ ਤੋਂ ਬਗੈਰ ਸੰਭਵ ਨਹੀਂ ਹੋ ਪਾਉਣੇ ਸਨ। ਉਹਨਾਂ ਨੇ ਕਿਹਾ ਕਿ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰਨਾ, ਖੂਨਦਾਨ ਕੈਂਪ ਲਗਾਉਣੇ, ਲੜਕਿਆਂ ਨੂੰ ਸਵੈ ਰੁਜ਼ਗਾਰ ਬਣਾਉਣ ਸਮੇਤ ਹੋਰ ਕਈ ਤਰ੍ਹਾਂ ਦੇ ਵੱਖ-ਵੱਖ ਸਮਾਜ ਸੇਵੀ ਉਪਰਾਲੇ ਕਰਨ ਵਾਲੀ ਇਸ ਸੰਸਥਾ ਦੇ ਨਾਲ ਅਸੀਂ ਹਰ ਪੱਖੋਂ ਸਹਿਯੋਗ ਦੇਣ ਲਈ ਹਮੇਸ਼ਾ ਤਿਆਰ ਹਾਂ।
ਸੰਸਥਾ ਦੇ ਪ੍ਰਧਾਨ ਅਰਵਿੰਦਰ ਵੜੈਚ, ਜਤਿੰਦਰ ਅਰੋੜਾ,ਡਾ. ਨਰਿੰਦਰ ਚਾਵਲਾ, ਰਜਿੰਦਰ ਸ਼ਰਮਾ ਵੱਲੋਂ ਮਹਿਮਾਨਾਂ ਨੂੰ ਧਾਰਮਿਕ ਤਸਵੀਰਾਂ ਦੇ ਨਾਲ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਟੀਮ ਸਾਥੀਆਂ ਦੇ ਸਹਿਯੋਗ ਅਤੇ ਪਰਮਾਤਮਾ ਦੇ ਅਸ਼ੀਰਵਾਦ ਨਾਲ ਯਾਤਰਾ ਲਗਾਤਾਰ ਜਾਰੀ ਰੱਖੀ ਜਾਵੇਗੀ। ਜੁਲਾਈ ਮਹੀਨੇ ਦੇ ਤੀਸਰੇ ਐਤਵਾਰ ਨੂੰ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਅਤੇ ਮੰਦਿਰ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨ ਕਰਵਾਏ ਜਾਣਗੇ। ਯਾਤਰਾ ਦੇ ਦੌਰਾਨ ਸੇਵਾਦਾਰ ਪਵਿੱਤਰਜੋਤ ਵੜੈਚ,ਵਿਨੇ ਅਰੋੜਾ,ਦੇਵ ਸ਼ਰਮਾ ਮੋਨੂ ਸ਼ਰਮਾ ਵੱਲੋਂ ਆਪਣੀਆਂ ਸੇਵਾਵਾਂ ਭੇਟ ਕੀਤੀਆਂ ਗਈਆਂ। ਜਰੂਰਤਮੰਦ ਦਾ ਦੀ ਸਹਾਇਤਾ ਨੂੰ ਲੈ ਕੇ ਸੰਸਥਾ ਵੱਲੋਂ ਛੇਤੀ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਇਸ ਮੌਕੇ ਤੇ ਬਲਬੀਰ ਭਸੀਨ, ਜਤਿੰਦਰ ਅਰੋੜਾ,ਰਾਮ ਸਿੰਘ ਪਵਾਰ,ਧੀਰਜ ਮਲਹੋਤਰਾ,ਸੰਦੀਪ ਸ਼ਰਮਾ, ਲਲਿਤ ਮਲਹੋਤਰਾ, ਵਿਕਾਸ ਭਾਸਕਰ,ਰੰਜਨ ਸ਼ਰਮਾ,ਰਾਜੇਸ਼ ਸਿੰਘ ਜੌੜਾ, ਰਜਿੰਦਰ ਸ਼ਰਮਾ,ਜਤਿਨ ਕੁਮਾਰ ਨੰਨੂ,ਸੁਸ਼ੀਲ ਸ਼ਰਮਾ,ਰਜਿੰਦਰ ਰਾਜੂ ਵਿਸ਼ਾਲੀ,ਪਵਨ ਸ਼ਰਮਾ ਅਰਜੁਨ ਚੋਪੜਾ,ਹਰਮੀਤ ਸਿੰਘ,ਗੌਤਮ ਚੱਡਾ,ਨੇਹਾ ਰਾਜ ਕੌਰ,ਹਰਬੰਸ ਸਿੰਘ, ਰਜਿੰਦਰ ਚੌਹਾਨ,ਭੂਮੀ,ਪ੍ਰਿਅੰਕਾ ਰਵੀ ਸ਼ੰਕਰ,ਗੋਤਮ,ਨਵਦੀਪ ਸ਼ੁਭਮ,ਭੁਪਿੰਦਰ ਸਿੰਘ ਵੱਲੋਂ ਵੀ ਆਪਣੀਆਂ ਸੇਵਾਵਾਂ ਭੇਟ ਕੀਤੀਆਂ ਗਈਆਂ।


0 comments:
एक टिप्पणी भेजें