Contact for Advertising

Contact for Advertising

Latest News

सोमवार, 23 जून 2025

ਜਿਲਾ ਭਾਜਪਾ ਵਲੋ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੇ ਬਲਿਦਾਨ ਦਿਵਸ ਤੇ ਸ਼ਰਧਾ ਦੇ ਫੁੱਲ ਭੇਂਟ

 ਜਿਲਾ ਭਾਜਪਾ ਵਲੋ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ  ਦੇ  ਬਲਿਦਾਨ ਦਿਵਸ ਤੇ ਸ਼ਰਧਾ ਦੇ ਫੁੱਲ ਭੇਂਟ


ਬਟਾਲਾ( ਰਮੇਸ਼ ਭਾਟੀਆ ) 

ਜਿਲਾ ਭਾਜਪਾ ਪ੍ਰਧਾਨ ਹੀਰਾ ਵਾਲੀਆ ਦੀ ਪ੍ਰਧਾਨਗੀ ਹੇਠ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਬਲੀਦਾਨ ਦਿਵਸ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਮੌਕੇ  ਤੇ ਪੰਜਾਬ ਮਹਿਲਾ ਮੋਰਚਾ ਦੇ ਜਨਰਲ ਸੈਕਟਰੀ ਅੰਬਿਕਾ ਖੰਨਾ ਵੀ ਪਹੁੰਚੇ ਇਸ ਮੌਕੇ ਤੇ ਜਿਲ੍ਾ ਜਨਰਲ ਸੈਕਟਰੀ ਰੋਸ਼ਨ ਲਾਲ ਜਿਲਾ ਵਾਈਸ ਪ੍ਰਧਾਨ ਸ਼ਕਤੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੇ ਬਲੀਦਾਨ ਦਿਵਸ ਤੇ ਜਿਲਾ ਟੀਮ ਵਲੋ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਭਾਵੇਂ ਸਾਡੇ ਵਿਚ ਸ਼ਰੀੇਰਿਕ ਤੋਰ ਤੇ ਮੌਜੂਦ ਨਹੀਂ ਹਨ ਪਰ ਉਨ੍ਹਾਂ ਦੇ ਦਿੱਤੇ ਗਏ ਵਿਚਾਰ ਸਾਨੂੰ ਅੱਜ ਵੀ ਰਾਸ਼ਟਰੀ ਹਿਤ ਅਤੇ ਦੇਸ਼ ਸੇਵਾ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਵਲੋ 23 ਜੂਨ 1953 ਨੂੰ ਸ਼੍ਰੀ ਨਗਰ ਦੀ ਜੇਲ ਵਿਚ ਅੰਤਿਮ ਸਾਹ ਲਿਆ ਸੀ। ਰੌਸ਼ਨ ਲਾਲ ਸ਼ਕਤੀ ਸ਼ਰਮਾ ਨੇ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਇਕ ਵਿਚਾਰਧਾਰਾ ਲਈ ਆਪਣਾ ਪੂਰਾ ਜੀਵਨ ਲਗਾ ਦਿੱਤਾ।ਉਨ੍ਹਾਂ ਕਿਹਾ ਕਿ ਰਾਸ਼ਟਰੀ ਦੀ ਏਕਤਾ ਅਖੰਡਤਾ ਲਈ ਇਕ ਵਿਧਾਨ ਇਕ ਨਿਸ਼ਾਨ ਤੇ ਇਕ ਪ੍ਰਧਾਨ ਦਾ ਸਿੱਧਾਂਤ ਦੀ ਪ੍ਰੇਰਨਾ ਦੇਣ ਵਾਲੇ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ  ਸਾਡੇ ਸਭ ਲਈ ਪ੍ਰੇਰਨਾ ਸਰੋਤ ਹੈ। ਇਸ ਮੌਕ ਵੱਖ ਵੱਖ ਬੁਲਾਰਿਆਂ ਵਿੱਚੋਂ ਓਮ ਪ੍ਰਕਾਸ਼, ਪੰਕਜ ਸ਼ਰਮਾ ਬਲਵਿੰਦਰ ਕੁਮਾਰ ਮਹਿਤਾ ਦੱਸਿਆ ਕਿ ਸਿਆਮਾ ਪ੍ਰਸਾਦ ਮੁਖਰਜੀ ਨੇ ਅਪਣਾ ਸਾਰਾ ਜੀਵਨ ਵਿਚਾਰਧਾਰਾ ਲਈ ਪੂਰਾ ਜੀਵਨ ਲਗਾ ਦਿੱਤਾ ਇਸ ਮੌਕੇ ਸੰਦੀਪ ਅਜ਼ਾਦ, ਦੀਪਕ ਜੋਸ਼ੀ ,ਵੇਦ ਪ੍ਰਕਾਸ਼, ਸੂਰਜ ਪ੍ਰਕਾਸ਼,ਅੰਮ੍ਰਿਤਪਾਲ ਸਿੰਘ, ਸੰਮੀ ਭੱਟੀ,ਅਨਿਲ ਭੱਟੀ, ਜਸਪਾਲ ਸਿੰਘ, ਰਾਜੂ ਗੌਂਸਪੁਰੀਆ, ਸੁਰਿੰਦਰ ਸਿੰਘ, ਵਿਜੇ ਕੁਮਾਰ, ਰਾਜੂ  ਕਮਲ, ਅਮਿਤ ਸੋਢੀ, ਅੰਕੁਰ ਅਗਰਵਾਲ , ਵਰੁਣ  ਡਡਵਾਲ, ਪਲਵਿੰਦਰ ਸਿੰਘ ਚੀਮਾ ਮੰਡਲ ਪ੍ਰਧਾਨ ,ਅਮਨਪ੍ਰੀਤ ਸਿੰਘ, ਆਦਿ  ਮੌਜੂਦ ਸਨ।

ਜਿਲਾ ਭਾਜਪਾ ਵਲੋ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ  ਦੇ  ਬਲਿਦਾਨ ਦਿਵਸ ਤੇ ਸ਼ਰਧਾ ਦੇ ਫੁੱਲ ਭੇਂਟ
  • Title : ਜਿਲਾ ਭਾਜਪਾ ਵਲੋ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੇ ਬਲਿਦਾਨ ਦਿਵਸ ਤੇ ਸ਼ਰਧਾ ਦੇ ਫੁੱਲ ਭੇਂਟ
  • Posted by :
  • Date : जून 23, 2025
  • Labels :
  • Blogger Comments
  • Facebook Comments

0 comments:

एक टिप्पणी भेजें

Top