Contact for Advertising

Contact for Advertising

Latest News

बुधवार, 4 जून 2025

ਫਰਦ ਕੇਂਦਰ ਮੁਲਾਜ਼ਮਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇਗੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ --ਨੈਣੇਵਾਲ,, ਛੰਨ੍ਹਾਂ

 ਫਰਦ ਕੇਂਦਰ ਮੁਲਾਜ਼ਮਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇਗੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ --ਨੈਣੇਵਾਲ,, ਛੰਨ੍ਹਾਂ 







ਸੰਜੀਵ ਗਰਗ ਕਾਲੀ 

 

ਧਨੌਲਾ ਮੰਡੀ  / 4  ਜੂਨ :--  ਫਰਦ ਕੇਂਦਰ ਪੰਜਾਬ ਦੇ ਸਮੂਹ ਮੁਲਾਜ਼ਮਾਂ ਵੱਲੋਂ ਜਿਹੜੀ ਤਨਖਾਹਾਂ ਨਾ ਮਿਲਣ ਕਾਰਨ ਕਲਮ ਛੋੜ ਹੜਤਾਲ ਕੀਤੀ ਗਈ ਹੈ। ਉਸਦੇ ਸੰਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇਗੀ ਜਿੱਥੇ ਵੀ ਇਹਨਾਂ ਨੂੰ ਧਰਨੇ ਮੁਜ਼ਾਹਰੇ ਲਾਉਣੇ ਪਏ ਤਾਂ ਅਸੀਂ ਉੱਥੇ ਲੰਗਰ , ਚਾਹ ,ਪਾਣੀ ਆਦਿ ਦਾ ਸਾਰਾ ਪ੍ਰਬੰਧ ਸਾਡੀ ਜਥੇਬੰਦੀ ਵੱਲੋਂ ਕੀਤਾ ਜਾਵੇਗਾ। ਇਹਨਾਂ  ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਆਗੂਆਂ ਚਮਕੌਰ ਸਿੰਘ ਨੈਣੇਵਾਲ, ਜਰਨੈਲ ਸਿੰਘ ਬਾਜਰਾ, ਜ਼ਿਲ੍ਹਾ ਕਮੇਟੀ ਮੈਂਬਰ ਕ੍ਰਿਸ਼ਨ ਸਿੰਘ ਛੰਨ੍ਹਾਂ, ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ ,ਜਰਨੈਲ ਸਿੰਘ ਜਵੰਦਾ ਪਿੰਡੀ ਨਰਿੱਪਜੀਤ ਸਿੰਘ ਜਵੰਦਾ ਬਡਬਰ, ਬਲਦੇਵ ਸਿੰਘ ਬਡਬਰ, ਬਲਵਿੰਦਰ ਸਿੰਘ ਛੰਨ੍ਹਾਂ , ਦਰਸ਼ਨ ਸਿੰਘ ਨੰਬਰਦਾਰ ਹਰੀਗੜ੍ਹ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕੀਤਾ।। ਇਹਨਾਂ ਆਗੂਆਂ ਨੇ ਕਿਹਾ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਹੱਲ ਕਰੇ ਕਿਉਂਕਿ ਇਹਨਾਂ ਨੂੰ ਸਿਰਫ 8 ਹਜਾਰ ਰੁਪਏ ਤੋਂ ਘੱਟ ਪੈਸੇ ਮਿਲਦੇ ਹਨ ਇਹਨਾਂ ਨੂੰ 18 ਸਾਲ ਹੋ ਗਏ ਨੇ ਕੰਮ ਕਰਦਿਆਂ ਨੂੰ । ਪੰਜਾਬ ਵਿੱਚ ਕੁੱਲ 900 ਦੇ ਕਰੀਬ ਕੁੱਲ ਮੁਲਾਜ਼ਮ ਹਨ। ਜਿਨਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ। ਇੱਕ ਪਾਸੇ ਤਾਂ ਸਰਕਾਰ ਮੁਲਾਜ਼ਮਾ ਦੇ ਹੱਕ ਵਿੱਚ ਪ੍ਰਚਾਰ ਕਰਦੀ ਨਹੀਂ ਥੱਕਦੀ ਕਿ ਅਸੀਂ ਹੁਣ ਤੱਕ ਪੰਜਾਬ ਦੇ ਨੌਜਵਾਨਾਂ ਨੂੰ 50 ਹਜਾਰ ਤੋਂ ਉੱਪਰ ਨੌਕਰੀਆਂ ਦੇ ਚੁੱਕੇ ਹਾਂ ,ਪਰ ਇਹ ਵਿਚਾਰੇ 8 ਹਜਾਰ ਰੁਪਏ ਮਹੀਨੇ ਨਾਲ ਗੁਜ਼ਾਰਾ ਕਰ ਰਹੇ ਹਨ ਜੋ ਕਿ ਬਹੁਤ ਹੀ ਅੱਜ ਕੱਲ ਮਹਿੰਗਾਈ ਦੇ ਦੌਰ ਵਿੱਚ ਮੁਸ਼ਕਿਲ ਹੈ। ਦੂਸਰੇ ਪਾਸੇ ਇਹਨਾਂ ਕਿਹਾ ਕਿ ਤਹਿਸੀਲਾਂ ਵਿੱਚ ਆਮ ਲੋਕ ਸਰਕਾਰੀ ਰਿਕਾਰਡ ਲੈਣ ਲਈ ਖੱਜਲ ਖਵਾਰ ਹੋ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਜਲਦੀ ਹੀ ਇਹਨਾਂ ਮੁਲਾਜ਼ਮਾਂ ਦੀ ਸਾਰ ਲੈ ਕੇ ਇਹਨਾਂ ਦੀ ਨੌਕਰੀ ਪੱਕੇ ਤੌਰ ਤੇ ਕਰਨੀ ਚਾਹੀਦੀ ਹ ਤਾਂ ਕਿ ਇਹ ਆਪਣੇ ਪਰਿਵਾਰ ਤੇ ਬੱਚੇ ਪਾਲ ਸਕਣ। ਇਹਨਾਂ ਆਗੂਆਂ ਨੇ ਕਿਹਾ ਕਿ ਸਾਡੀ ਜਥੇਬੰਦੀ ਵੱਲੋਂ ਇਹਨਾਂ ਦੇ ਸੰਘਰਸ਼ ਨੂੰ ਪੂਰੀ ਤਰ੍ਹਾਂ ਹਮਾਇਤ ਦਿੱਤੀ ਗਈ ਹੈ ਜਿੱਥੇ ਵੀ ਸਾਡੀ ਲੋੜ ਝਗਈ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਉਹਨਾਂ ਕਿਹਾ ਕਿ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਕਾਰਨ ਹੀ ਸਰਕਾਰੀ ਮੁਲਾਜ਼ਮਾਂ ਦਾ ਭਵਿੱਖ ਖਤਰੇ ਵਿੱਚ ਪਾਇਆ ਜਾਂਦਾ ਹੈ ਅਤੇ ਭਰਿਸ਼ਟਾਚਾਰ ਵੀ ਵੱਧਦਾ  ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ  ਫਰਦ ਕੇਂਦਰ ਦੇ ਮੁਲਾਜ਼ਮਾਂ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਪੂਰਨ ਰੂਪ ਵਿੱਚ ਤੁਹਾਡੇ ਮੋਢੇ ਨਾਲ ਤੁਹਾਡੀਆਂ ਹੱਕੀ ਮੰਗਾਂ ਲਈ ਮੋਢਾ ਲਾ ਕੇ ਤੁਹਾਡਾ ਸਾਥ ਦੇਵਾਂਗੇ। ਇਸ ਮੌਕੇ ਤੇ ਕੇਵਲ ਸਿੰਘ ਧਨੋਲਾ, ਭੁਪਿੰਦਰ ਸਿੰਘ ਢਿੱਲੋ, ਮਹਿਲਾ ਆਗੂ ਕਮਲਜੀਤ ਕੌਰ, ਬਿੰਦਰ ਕੌਰ, ਅਮਰਜੀਤ ਕੌਰ ਬਡਬਰ ਲਖਬੀਰ ਕੌਰ ਧਨੌਲਾ ਕੁਲਵੰਤ ਕੌਰ ਧਨੌਲਾ ਆਦਿ ਤੋਂ ਇਲਾਵਾ ਕਿਸਾਨ ਆਗੂ ਤੇ ਵਰਕਰ ਮੌਜੂਦ ਸਨ।

ਫਰਦ ਕੇਂਦਰ ਮੁਲਾਜ਼ਮਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇਗੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ --ਨੈਣੇਵਾਲ,, ਛੰਨ੍ਹਾਂ
  • Title : ਫਰਦ ਕੇਂਦਰ ਮੁਲਾਜ਼ਮਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇਗੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ --ਨੈਣੇਵਾਲ,, ਛੰਨ੍ਹਾਂ
  • Posted by :
  • Date : जून 04, 2025
  • Labels :
  • Blogger Comments
  • Facebook Comments

0 comments:

एक टिप्पणी भेजें

Top