ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਭਾਰਤੀ ਫੌਜ ਨੇ ਸਿਰੇ ਨਹੀਂ ਚੜਨ ਦਿੱਤਾ: ਪਰਮਜੀਤ ਸਿੰਘ ਗਿੱਲ
ਬਟਾਲਾ ( ਰਮੇਸ਼ ਭਾਟੀਆ )
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਮਲਾ ਕਰਨ ਦੀ ਯੋਜਨਾ ਨੇ ਪਾਕਿਸਤਾਨ ਦਾ ਚਿਹਰਾ ਨੰਗਾ ਕੀਤਾ
ਪਾਕਿਸਤਾਨ ਦੇ ਨਾ ਪਾਕ ਮਨਸੂਬਿਆਂ ਨੂੰ ਭਾਰਤੀ ਸੈਨਾ ਨੇ ਸਿਰੇ ਨਹੀਂ ਚੜਨ ਦਿੱਤਾ ਨਹੀਂ ਤਾਂ ਅਜਿਹੀ ਮੰਦਭਾਗੀ ਘਟਨਾ ਵਾਪਰ ਜਾਣੀ ਸੀ ਜਿਸ ਤੋਂ ਬਾਅਦ ਸਥਿਤੀ ਨੂੰ ਸਾਂਭਣਾ ਬਹੁਤ ਮੁਸ਼ਕਿਲ ਹੋ ਜਾਣਾ ਸੀ ਇਨਾ ਸ਼ਬਦਾਂ ਦਾ ਪ੍ਰਗਟਾਵਾ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਨੇ ਕਿਹਾ ਕਿ ਬੀਤੇ ਦਿਨੀ ਪਾਕਿਸਤਾਨ ਵੱਲੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਤੇ ਡਰੋਨ ਅਤੇ ਮਿਜਾਈਲਾਂ ਰਾਹੀ ਹਮਲੇ ਕੀਤੇ ਗਏ ਸਨ ਅਤੇ ਜਿੱਥੇ ਇਹ ਹਮਲੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਦਰਸਾਉਂਦੇ ਹਨ ਉਥੇ ਨਾਲ ਹੀ ਇਹ ਹਮਲੇ ਲੋਕ ਵਸੋਂ ਵਾਲੇ ਇਲਾਕਿਆਂ ਤੇ ਕੀਤੇ ਜਾਣੇ ਬਹੁਤ ਮੰਦਭਾਗੇ ਸਨ।
ਉਹਨਾਂ ਨੇ ਕਿਹਾ ਕਿ ਹੁਣ ਜਿਸ ਤਰ੍ਹਾਂ ਭਾਰਤੀ ਫੌਜ ਵੱਲੋਂ ਅਹਿਮ ਖੁਲਾਸਾ ਕੀਤਾ ਗਿਆ ਹੈ ਕਿ ਪਾਕਿਸਤਾਨੀ ਫੌਜ ਨੇ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਗੋਲਡਨ ਟੈਂਪਲ ਨੂੰ ਨਿਸ਼ਾਨਾ ਬਣਾ ਕੇ ਕਈ ਮਿਜਾਈਲਾਂ ਅਤੇ ਡਰੋਨ ਛੱਡੇ ਸਨ ਪਰ ਭਾਰਤੀ ਫੌਜ ਨੇ ਕਿਸੇ ਵੀ ਹਮਲੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਅਤੇ ਪਾਕਿਸਤਾਨ ਵੱਲੋਂ ਅੰਮ੍ਰਿਤਸਰ ਵਿਖੇ ਛੱਡੀਆਂ ਗਈਆਂ ਮਿਜਾਈਲਾਂ ਅਤੇ ਡਰੋਨਾਂ ਨੂੰ ਹਵਾ ਵਿੱਚ ਹੀ ਨਸ਼ਟ ਕਰਕੇ ਇੱਕ ਬਹੁਤ ਹੀ ਗੰਭੀਰ ਬਣਨ ਵਾਲੀ ਸਥਿਤੀ ਤੋਂ ਬਚਾਅ ਕੀਤਾ ਹੈ।
ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਹੀ ਆਪਣੀਆਂ ਨਾਪਾਕ ਹਰਕਤਾਂ ਕੀਤੀਆਂ ਹਨ ਅਤੇ ਇਸ ਵਾਰ ਤਾਂ ਉਹ ਸਭ ਹੱਦਾਂ ਬੰਨੇ ਟੱਪਦਾ ਹੋਇਆ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦੀ ਯੋਜਨਾ ਬਣਾਈ ਬੈਠਾ ਸੀ ਅਤੇ ਜੇਕਰ ਉਸਦੇ ਇਹ ਨਾਪਾਕ ਮਨਸੂਬੇ ਸਿਰੇ ਚੜ ਜਾਂਦੇ ਤਾਂ ਦੋਵਾਂ ਦੇਸ਼ਾਂ ਲਈ ਸਥਿਤੀ ਬਹੁਤ ਹੀ ਗੁੰਝਲਦਾਰ ਬਣ ਜਾਣੀ ਸੀ।
ਉਹਨਾ ਨੇ ਕਿਹਾ ਕਿ ਸਾਡੀਆਂ ਸੈਨਾਵਾਂ ਅਤੇ ਸਾਡੇ ਡਿਫੈਂਸ ਸਿਸਟਮ ਨੇ ਅਜਿਹੀ ਕਿਸੇ ਵੀ ਤਰਹਾਂ ਦੀ ਕੋਈ ਵੀ ਮਾੜੀ ਘਟਨਾ ਨਹੀਂ ਵਾਪਰਨ ਦਿੱਤੀ ਅਤੇ ਪਾਕਿਸਤਾਨ ਦੇ ਕਿਸੇ ਵੀ ਮਨਸੂਬੇ ਨੂੰ ਸਿਰੇ ਨਹੀਂ ਚੜਨ ਦਿੱਤਾ ਇਸ ਲਈ ਉਹ ਸਮੁੱਚੇ ਦੇਸ਼ ਵੱਲੋਂ ਭਾਰਤੀ ਸੈਨਾਵਾਂ ਦਾ ਜਿੱਥੇ ਰਿਣੀ ਹਨ ਉਥੇ ਨਾਲ ਹੀ ਭਾਰਤ ਵਿੱਚ ਰਹਿਣ ਵਾਲੇ ਹਰੇਕ ਦੇਸ਼ ਵਾਸੀ ਨੂੰ ਅਪੀਲ ਕਰਦੇ ਹਨ ਕਿ ਪਾਕਿਸਤਾਨ ਦਾ ਪੂਰਨ ਤੌਰ ਤੇ ਬਾਈਕਾਟ ਕਰਦੇ ਹੋਏ ਸਮਾਜ ਵਿਰੋਧੀ ਅਤੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਤੱਤਾਂ ਨੂੰ ਨੱਥ ਪਾਉਣ ਲਈ ਭਾਰਤ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
0 comments:
एक टिप्पणी भेजें