ਬਰਨਾਲਾ ਦੇ ਗਰਚਾ ਰੋਡ ਤੇ ਪੁੱਡਾ ਵੱਲੋਂ 311 ਏਕੜ ਵਿੱਚ ਕਲੋਨੀ ਕੱਟੇ ਜਾਣ ਦੀ ਚਰਚਾ ?
ਬਰਨਾਲਾ 19ਮਈ (ਬਲਜਿੰਦਰ ਸਿੰਘ ਚੋਹਾਨ)
ਪਿਛਲੇ ਕਾਫੀ ਸਮੇਂ ਤੋਂ ਬਰਨਾਲਾ ਸ਼ਹਿਰ ਵਿੱਚ ਵੱਡੇ ਵੱਡੇ ਪ੍ਰੋਜੈਕਟ ਆਉਣ ਕਾਰਨ ਜਿੱਥੇ ਬਰਨਾਲਾ ਸ਼ਹਿਰ ਦੀ ਡਿਵੈਲਪਮੈਂਟ ਕਾਫੀ ਜ਼ੋਰ ਸ਼ੋਰ ਨਾਲ ਹੋ ਰਹੀ ਹੈ ਉਥੇ ਹੀ ਬਰਨਾਲਾ ਸ਼ਹਿਰ ਅੰਦਰ ਵੱਡੇ ਪੱਧਰ ਉੱਪਰ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ ਜੋ ਕਿ ਲੋਕਾਂ ਦਾ ਧਿਆਨ ਇਹਨਾਂ ਕਲੋਨੀਆਂ ਉੱਪਰ ਕਾਫੀ ਆਕਰਸ਼ਿਤ ਹੋ ਰਿਹਾ ਹੈ ਇਸੇ ਲੜੀ ਤਹਿਤ ਹੁਣ ਬਰਨਾਲਾ ਦਾ ਗਰਚਾ ਰੋਡ ਇਸ ਵਕਤ ਚਰਚਾ ਵਿੱਚ ਹੈ ਜਿੱਥੇ ਪੁੱਡਾ ਵੱਲੋਂ 311 ਏਕੜ ਵਿੱਚ ਕਲੋਨੀ ਕੱਟੇ ਜਾਣ ਦੀ ਚਰਚਾ ਪੂਰੇ ਜ਼ੋਰਾਂ ਨਾਲ ਹੋ ਰਹੀ ਹੈ ਇਸ ਚਰਚਾ ਨਾਲ ਗਰਚਾ ਰੋਡ ਤੇ ਬਣੀਆਂ ਕਲੋਨੀਆਂ ਵਿੱਚ ਪਲਾਟਾਂ ਦੀ ਖਰੀਦੋ ਫਰੋਖਤ ਪੂਰੇ ਜ਼ੋਰਾਂ ਨਾਲ ਹੋ ਰਹੀ ਹੈ ਜੇਕਰ ਗਰਚਾ ਰੋਡ ਤੇ ਪੁੱਡਾ ਵੱਲੋਂ ਕਲੋਨੀ ਕੱਟੇ ਜਾਣ ਦੀ ਚਰਚਾ ਸਹੀ ਸਾਬਤ ਹੁੰਦੀ ਹੈ ਤਾਂ ਗਰਚਾ ਰੋਡ ਉੱਪਰ ਜਮੀਨ ਦੇ ਭਾਅ ਕਾਫੀ ਤੇਜ਼ ਹੋ ਜਾਣਗੇ ਇਸੇ ਲਈ ਸ਼ਹਿਰ ਅੰਦਰ ਗਰਚਾ ਰੋਡ ਇਸ ਵਖ਼ਤ ਖਿੱਚ ਦਾ ਕੇਦਰ ਬਣਿਆ ਹੋਇਆ ਹੈ ਕਿਉਕਿ ਕਚਹਿਰੀ ਰੋਡ ਤੋ ਹੰਡਿਆਇਆ ਤੱਕ ਅਤੇ ਕਚਹਿਰੀ ਚੋਂਕ ਤੋ ਟੀ ਪੁਇੰਟ ਤੱਕ ਐਮ ਪੀ ਮੀਤ ਹੈਅਰ ਵੱਲੋ ਰੋਡ ਨੂੰ ਡਬਲ ਕਰਨ ਦੀ ਗੱਲ ਵੀ ਆਖੀ ਗਈ ਹੈ ਜਿਸ ਦਾ ਸਿੱਧਾ ਫਾਇਦਾ ਗਰਚਾ ਰੋਡ ਤੇ ਬਣੀਆ ਕਲੋਨੀਆ ਨੂੰ ਵੀ ਹੋਵੇਗਾ ਸ਼ਹਿਰ ਅੰਦਰ ਚੱਲ ਰਹੀ ਚਰਚਾ ਮੁਤਾਬਿਕ ਪੁਡਾ ਗਰਚਾ ਰੋਡ ਤੇ ਜਮੀਨ ਅਕਵਾਇਰ ਕਰ ਰਹੀ ਹੈ ਅਤੇ ਜ਼ੇਕਰ ਪੁਡਾ ਵਲੋਂ ਅਜਿਹਾ ਕੀਤਾ ਜਾਦਾ ਹੈ ਤਾ ਗਰਚਾ ਰੋਡ ਤੇ ਆਉਣ ਵਾਲੇ ਦਿਨਾਂ ਵਿੱਚ ਜਮੀਨ ਦੇ ਭਾਅ ਤਾ ਤੇਜ ਹੋਣਗੇ ਹੀ ਆਸੇ ਪਾਸੇ ਵੀ ਜਮੀਨਾਂ ਦੇ ਭਾਅ ਕਾਫੀ ਤੇਜ ਹੋ ਜਾਣਗੇ ਫਿਲਹਾਲ ਹਜੇ ਪੁਡਾ ਵਲੋਂ 311ਏਕੜ ਵਿੱਚ ਗਰਚਾ ਰੋਡ ਤੇ ਵੱਡੇ ਪੱਧਰ ਤੇ ਕਲੋਨੀ ਕਟੇ ਜਾਣ ਦੀ ਸ਼ਹਿਰ ਅੰਦਰ ਪੂਰੀ ਚਰਚਾ ਹੈ
0 comments:
एक टिप्पणी भेजें