Contact for Advertising

Contact for Advertising

Latest News

बुधवार, 21 मई 2025

ਫੀਲਖਾਨਾ ਵਿਖੇ ਅੱਤਵਾਦ ਵਿਰੋਧੀ ਦਿਵਸ ਇੱਕ ਰੋਜ਼ਾ ਕੈਂਪ*

 *ਫੀਲਖਾਨਾ ਵਿਖੇ ਅੱਤਵਾਦ ਵਿਰੋਧੀ ਦਿਵਸ ਇੱਕ ਰੋਜ਼ਾ ਕੈਂਪ*


ਕਮਲੇਸ਼ ਗੋਇਲ ਖਨੌਰੀ

ਫੀਲਖਾਨਾ ਪਟਿਆਲਾ - 21 ਮਈ - ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਵਿਖੇ ਸਟੇਟ ਅਵਾਰਡੀ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਜੀ ਦੇ ਨਿਰਦੇਸ਼ਾਂ ਤਹਿਤ ਅੱਜ *ਅੱਤਵਾਦ ਵਿਰੋਧੀ ਦਿਵਸ* ਦੇ ਮੌਕੇ ਸਕੂਲ ਵਿਖੇ ਇੱਕ ਰੋਜ਼ਾ ਐਨਐਸਐਸ ਕੈਂਪ ਲਗਾਇਆ ਗਿਆ ,ਇਸ ਕੈਂਪ ਦੇ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਅੱਤਵਾਦ ਵਿਰੋਧੀ ਆਪਣੇ ਵਿਚਾਰ ਪੇਸ਼ ਕੀਤੇ, ਉਸਦੇ ਨਾਲ ਹੀ ਸਕੂਲ ਦੇ ਵਾਈਸ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ ਜੀ ਨੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਤਵਾਦ ਦਾ ਕੋਈ ਧਰਮ ,ਜਾਤ ,ਨਸਲ ਜਾਂ ਲਿੰਗ ਨਹੀਂ ਹੁੰਦਾ, ਇਹਨਾਂ ਦਾ ਮੰਤਵ ਕੇਵਲ ਹਿੰਸਾ ਦੇ ਨਾਲ ਲੋਕਾਂ ਦੇ ਵਿੱਚ ਡਰ ਭੈਅ ਪੈਦਾ ਕਰਨਾ ਹੁੰਦਾ ਹੈ ਉਹਨਾਂ ਨੇ ਐਨਐਸਐਸ ਦੇ ਵਲੰਟੀਅਰਸ ਨੂੰ ਦੇਸ਼ ਸੇਵਾ ਦੇ ਲਈ ਹਰ ਵੇਲੇ ਤਿਆਰ ਰਹਿਣ ਦਾ ਸੱਦਾ ਦਿੱਤਾ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਐਨਐਸਐਸ ਪ੍ਰੋਗਰਾਮ ਆਫਿਸਰ ਸ੍ਰੀ ਮਨੋਜ ਥਾਪਰ ਨੇ ਦੱਸਿਆ ਕਿ ਭਾਰਤ ਵਿੱਚ ਅੱਤਵਾਦ ਵਿਰੋਧੀ ਦਿਵਸ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਜੀ ਦੇ ਸ਼ਹੀਦ ਹੋਣ ਕਰਕੇ ਮਨਾਇਆ ਜਾਂਦਾ ਹੈ। ਸ੍ਰੀ ਥਾਪਰ ਜੀ ਵੱਲੋਂ ਅੱਤਵਾਦ ਦੀ ਉਦਾਹਰਨ ਪਹਿਲਗਾਮ ਦੇ ਹਮਲੇ ਅਤੇ ਉਸ ਦੇ ਵਿਰੁੱਧ ਭਾਰਤ ਦੇ ਜਵਾਬ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਾਇਆ। ਇਸ ਮੌਕੇ ਐਮੀਨੈਂਸ ਕਲਾਸ ਦੇ ਵਿਦਿਆਰਥੀ ਕੁਨਾਲ ਨੇ ਵਿਦਿਆਰਥੀਆਂ ਨੂੰ ਅੱਤਵਾਦ ਦੀਆਂ ਵੱਖ ਵੱਖ ਕਿਸਮਾਂ ਅਤੇ ਦੇਸ਼ ਦੇ ਪ੍ਰਤੀ ਕਿਵੇਂ ਸਮਰਪਿਤ ਰਿਹਾ ਜਾ ਸਕਦਾ ਹੈ, ਇਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਵਿੱਚ, ਡਾ. ਸਪਨਾ ਸੇਠੀ ਅਤੇ ਡਾ.ਪਰਮਿੰਦਰ ਕੌਰ ਜੀ ਵੱਲੋਂ ਤਿਆਰ ਇੱਕ *ਸਕਿਟ ਯੁੱਧ ਨਸ਼ਿਆ ਵਿਰੁੱਧ* ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ, ਇਸ ਮੌਕੇ ਵਿਦਿਆਰਥੀਆਂ ਨੇ ਸੁਨੇਹਾ ਦਿੱਤਾ ਕਿ ਮੁੱਖ ਮੰਤਰੀ ਪੰਜਾਬ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮਨੋਰਥ ਹੈ ਕਿ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਨਸ਼ਿਆਂ ਦੇ ਵਿਰੁੱਧ ਲਾਮਬੰਦ ਹੋਣਾ ਪੈਣਾ ਹੈ । ਪ੍ਰੋਗਰਾਮ ਦੇ ਵਿੱਚ ਦੇਸ਼ ਭਗਤੀ ਦਾ ਗੀਤ ਸਟੇਟ ਅਵਾਰਡੀ ਅਧਿਆਪਕ /ਐਨਐਸਐਸ ਪ੍ਰੋਗਰਾਮ ਅਫਸਰ ਸਰਦਾਰ ਪ੍ਰਗਟ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਪੇਸ਼ ਕੀਤਾ ਗਿਆ।ਇਸ ਪ੍ਰੋਗਰਾਮ ਦੇ ਵਿੱਚ ਐਨਐਸਐਸ ਦੇ ਵਾਲੰਟੀਅਰਸ ਨੂੰ ਅੱਤਵਾਦ ਵਿਰੁੱਧ ਇਕਜੁੱਟ ਹੋਣ ਲਈ ਸੰਹੁ ਵੀ ਚੁਕਾਈ ਗਈ, ਪ੍ਰੋਗਰਾਮ ਦੇ ਵਿੱਚ ਸਟਾਫ ਵੱਲੋਂ ਲੈਕਚਰਾਰ ਬਲਵਿੰਦਰ ਕੌਰ, ਲੈਕਚਰਾਰ ਹਰਪ੍ਰੀਤ, ਲੈਕਚਰਾਰ ਕਿਰਨਜੀਤ ਕੌਰ, ਲੈਕਚਰਾਰ ਗੁਰਪ੍ਰੀਤ ਕੌਰ ਟਿਵਾਣਾ, ਲੈਕਚਰਾਰ ਰੁਪਿੰਦਰ ਕੌਰ ,ਕੰਪਿਊਟਰ ਫੈਕਲਟੀ  ਰਾਜੀਵ ਕੁਮਾਰੀ ਲੈਕਚਰਾਰ ਆਰਤੀ ਆਦਿ ਨੇ ਵਿਸ਼ੇਸ਼ ਤੌਰ ਤੇ

ਸ਼ਮੂਲੀਅਤ ਕੀਤੀ। 

ਕੁੱਲ ਮਿਲਾ ਕੇ ਐਨਐਸਐਸ ਦਾ ਇਹ ਇੱਕ ਰੋਜ਼ਾ ਕੈਂਪ ਵਿਦਿਆਰਥੀਆਂ ਤੇ ਅਮਿੱਟ ਛਾਪ ਛੱਡ ਗਿਆ

ਫੀਲਖਾਨਾ ਵਿਖੇ ਅੱਤਵਾਦ ਵਿਰੋਧੀ ਦਿਵਸ ਇੱਕ ਰੋਜ਼ਾ ਕੈਂਪ*
  • Title : ਫੀਲਖਾਨਾ ਵਿਖੇ ਅੱਤਵਾਦ ਵਿਰੋਧੀ ਦਿਵਸ ਇੱਕ ਰੋਜ਼ਾ ਕੈਂਪ*
  • Posted by :
  • Date : मई 21, 2025
  • Labels :
  • Blogger Comments
  • Facebook Comments

0 comments:

एक टिप्पणी भेजें

Top