ਹਿੱਟ ਐਂਡ ਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ / ਬਰਨਾਲਾ, 19 ਮਈ :--ਮਾਨਯੋਗ ਅਦਾਲਤ ਸ਼੍ਰੀ ਅਨੁਪਮ ਗੁਪਤਾ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ, ਬਰਨਾਲਾ ਵੱਲੋਂ ਅੰਮ੍ਰਿਤਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪੱਤੀ ਗੂਰੀਆ ਪਿੰਡ ਬੱਲੋਂ, ਜ਼ਿਲ੍ਹਾ ਬਠਿੰਡਾ ਨੂੰ ਤੇਜ ਰਫਤਾਰੀ ਅਤੇ ਲਾਪਰਵਾਹੀ ਦੇ ਨਾਲ ਹੌਂਡਾ ਈਮੇਜ਼ ਗੱਡੀ ਚਲਾਉਂਦੇ ਹੋਏ ਐਕਸੀਡੈਂਟ ਕਰਨ ਅਤੇ ਜੋਗਿੰਦਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਬੱਧਨੀ ਕਲਾਂ ਦੀ ਮੌਤ ਹੋਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਬਿੱਕਰ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਜੱਟਪੁਰਾ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ ਨੇ ਪੁਲਿਸ ਥਾਣਾ ਸਹਿਣਾ ਪਾਸ ਬਿਆਨ ਦਰਜ਼ ਕਰਵਾਇਆ ਕਿ ਮਿਤੀ 13-11-2024 ਨੂੰ ਵਕਤ ਕਰੀਬ 2:00 ਵਜੇ ਉਹ ਆਪਣੇ ਕੁੜਮ ਜੋਗਿੰਦਰ ਸਿੰਘ ਨੂੰ ਮਿਲਣ ਲਈ ਉਸਦੇ ਪਿੰਡ ਆਇਆ ਹੋਇਆ ਸੀ ਅਤੇ ਉਸ ਤੋਂ ਬਾਦ ਜੋਗਿੰਦਰ ਸਿੰਘ ਸਮੇਤ ਗੋਗਾ ਸਿੰਘ ਅਤੇ ਸ਼ਿੰਦਰਪਾਲ ਸਿੰਘ ਦੇ ਸਕੂਟਰੀ ਨੰਬਰ ਪੀ.ਬੀ.-66-ਏ/2965, ਮਾਰਕਾ ਹੌਂਡਾ ਐਕਟਿਵਾ ਪਰ ਸਵਾਰ ਹੋ ਕੇ ਤਪਾ ਵੱਲ ਨੂੰ ਚੱਲ ਪਏ ਜੋ ਸਕੂਟਰੀ ਨੂੰ ਜੋਗਿੰਦਰ ਸਿੰਘ ਚਲਾ ਰਿਹਾ ਸੀ ਅਤੇ ਬਿੱਕਰ ਸਿੰਘ ਦੀ ਉਹਨਾਂ ਦੇ ਪਿੱਛੇ-ਪਿੱਛੇ ਆਪਣੇ ਮੋਟਰਸਾਇਕਲ ਪਰ ਜਾ ਰਿਹਾ ਸੀ ਤਾਂ ਜਦੋਂ ਉਹ ਭੱਟੀ ਬ੍ਰਦਰਜ਼ ਫਿਲਿੰਗ ਸਟੇਸ਼ਨ ਮੌੜ ਨਾਭਾ ਤੋਂ ਥੋੜਾ ਅੱਗੇ ਪੁੱਜੇ ਤਾਂ ਇੱਕ ਕਾਰ ਹੌਂਡਾ ਈਮੇਜ਼ ਨੰਬਰੀ ਪੀ.ਬੀ.03-ਬੀਡੀ/8864 ਤੇਜ਼ ਰਫਤਾਰੀ ਨਾਲ ਆਈ ਅਤੇ ਸਿੱਧੀ ਜੋਗਿੰਦਰ ਸਿੰਘ ਦੀ ਸਕੂਟਰੀ ਵਿੱਚ ਕਾਰ ਨੇ ਟੱਕਰ ਮਾਰੀ ਜਿਸ ਨਾਲ ਸਕੂਟਰੀ ਸਵਾਰ ਵਿਅਕਤੀ ਸਾਰੇ ਨੀਚੇ ਸੜਕ ਪਰ ਗਿਰ ਗਏ ਅਤੇ ਜੋਗਿੰਦਰ ਸਿੰਘ ਦੀ ਮੌਕਾ ਪਰ ਮੌਤ ਹੋ ਗਈ ਅਤੇ ਕਾਰ ਡਰਾਇਵਰ ਮੌਕਾ ਤੋਂ ਭੱਜ ਗਿਆ ਜਿਸ ਤੇ ਪੁਲਿਸ ਵੱਲੋਂ ਇੱਕ FIR 65 date 13-11-2024, सेठ पाग 106(1)/281/125(2)/125(ਬੀ/324(4) ਆਫ ਬੀ.ਐਨ.ਐਸ., 2023 ਤਹਿਤ ਥਾਣਾ ਸਹਿਣਾ ਵਿਖੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਦਰਜ਼ ਹੋਈ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਦੇ ਵਕੀਲ ਸ੍ਰੀ ਚੰਦਰ ਬਾਂਸਲ (ਧਨੌਲਾ), ਐਡਵੋਕੇਟ ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਉਕਤ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
0 comments:
एक टिप्पणी भेजें