ਗੂਰੂ ਤੇਗ ਬਹਾਦਰ ਪਬਲਿਕ ਸਕੂਲ ਚੱਠਾ ਗੋਬਿੰਦ ਪੁਰਾ ਦਸਵੀਂ ਕਲਾਸ ਦੇ ਵਿਦਿਆਰਥੀ ਛਾਏ , 10 ਬੱਚਿਆਂ ਨੇ ਕੀਤੀ ਮੈਰਿਟ ਹਾਸਿਲ
ਕਮਲੇਸ਼ ਗੋਇਲ ਖਨੌਰੀ
ਖਨੌਰੀ 19 ਮਈ - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ,ਜਿਸ ਵਿੱਚ ਗੁਰੂ ਤੇਗ ਬਹਾਦਰ ਪਬਲਿਕ ਸਕੂਲ,ਚੱਠਾ ਗੋਬਿੰਦ ਪੁਰਾ ਦੇ 10 ਵਿਦਿਆਰਥੀਆਂ ਨੇ ਮੈਰਿਟ ਹਾਸਿਲ ਕੀਤੀ ਅਤੇ ਬਾਕੀ ਸਾਰੇ ਬੱਚੇ ਪਹਿਲੇ ਦਰਜੇ ਵਿਚ ਪਾਸ ਹੋਏ।ਜਿਸ ਵਿੱਚ ਕੁਲਦੀਪ ਸਿੰਘ ਸਪੁੱਤਰ ਸੁਖਵਿੰਦਰ ਸਿੰਘ (91%),ਕਿਰਨਦੀਪ ਕੌਰ ਸਪੁੱਤਰੀ ਗੁਰਪਿਆਰ ਸਿੰਘ (87%),ਚੇਤਨ ਸਪੁੱਤਰ ਨਿੱਕਾ ਸਿੰਘ (86%), ਮੁਸਕਾਨਾ ਸਪੁੱਤਰੀ ਬਿੱਟੂ ਖਾਨ (85.3%),ਸ਼ਬਨਮ ਸਪੁੱਤਰੀ ਜਸਵੀਰ ਖਾਨ (83.8%) ,ਨਾਜ਼ੀਆ ਸਪੁੱਤਰੀ ਬਸੀਰ ਖਾਨ (83.5%), ਸਾਹਿਲ ਸਪੁੱਤਰ ਅਲੀ ਮਹੁੰਮਦ (82.9%) ,ਸਮਨਪ੍ਰੀਤ ਕੌਰ ਸਪੁੱਤਰੀ ਕਰਮਤੇਜ ਸਿੰਘ (82.7%), ਅਨਮੋਲਪ੍ਰੀਤ ਸਿੰਘ ਸਪੁੱਤਰ ਬੁੱਧ ਰਾਮ ਸਿੰਘ (75.3%) ,ਅੰਮ੍ਰਿਤਪਾਲ ਕੌਰ ਸਪੁੱਤਰੀ ਭੋਲਾ ਸਿੰਘ (72.3%), ਵਿਕਾਸਜੋਤੀ ਸਪੁੱਤਰ ਪਾਲਾ ਸਿੰਘ (65.3%),ਦਿਲਪ੍ਰੀਤ ਸਿੰਘ ਸਪੁੱਤਰ ਗੁਰਦੀਪ ਸਿੰਘ (64.6%) ਨੰਬਰ ਹਾਸਿਲ ਕਰਕੇ ਆਪਣੇ ਮਾਪਿਆਂ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਜਤਿੰਦਰ ਸ਼ਰਮਾ ਜੀ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਤੇ ਸ਼੍ਰੀ ਅਮਨਦੀਪ ਸਿੰਘ,ਮੈਡਮ ਪਰਵੀਨ ਕੌਰ (ਸਾਇੰਸ ਅਧਿਆਪਿਕਾ) ,ਮੈਡਮ ਰੇਖਾ ਰਾਣੀ ,ਮੈਡਮ ਨਵਦੀਪ ਕੌਰ,ਸ਼੍ਰੀ ਗੁਰਨਾਨਕ ਸਿੰਘ ,ਮੈਡਮ ਹਰਪ੍ਰੀਤ ਕੌਰ,ਮੈਡਮ ਸਾਨੀਆ ਆਦਿ ਅਧਿਆਪਕ ਅਤੇ ਅਧਿਆਪਕਾਵਾਂ ਨੇ ਵੀ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ।
0 comments:
एक टिप्पणी भेजें