ਧਨੌਲਾ ਚ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 23 ਮਾਰਚ,
ਜ਼ਿਲਾ ਖੇਡ ਵਿਭਾਗ ਬਰਨਾਲਾ ਅਤੇ ਪੰਜਾਬ ਪੁਲਿਸ ਦੁਆਰਾ ਗੁਰਦੇਵ ਫੁੱਟਬਾਲ ਅਕੈਡਮੀ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਵਿਸ਼ੇਸ਼ ਤੌਰ ਤੇ ਜ਼ਿਲਾ ਖੇਡ ਵਿਭਾਗ ਬਰਨਾਲਾ ਦੇ ਕੋਚ ਸਾਹਿਬਾਨ ਪਹੁੰਚੇ ਅਤੇ ਨਸ਼ਿਆਂ ਦੀਆਂ ਕੁਰੀਤੀਆਂ ਉਪਰ ਅਪਦੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ. ਸੁਰਿੰਦਰ ਸਨੀ ਸਦਿਅੋੜਾ ਨੇ ਬੱਚਿਆ ਤੋਂ ਓਹਨਾ ਦੇ ਵਿਚਾਰ ਵੀ ਲਏ ਗਏ ਅਤੇ ਖੇਡਣ ਵੱਲ ਜਿਆਦਾ ਧਿਆਨ ਦੇਣ ਲਈ ਪ੍ਰੇਰਿਆ। ਗੁਰਦੇਵ ਫੁੱਟਬਾਲ ਅਕੈਡਮੀ ਵੱਲੋਂ ਵਾਲੀਬਾਲ ਦੇ ਖਿਡਾਰੀਆਂ ਨੂੰ ਕਿੱਟਾਂ ਵੰਡੀਆਂ ਅਤੇ ਰਾਜਵਿੰਦਰ ਸਿੰਘ (ਡਿਵੈਲਪਮੈਂਟ ਅਫਸਰ ਐਲ ਆਈ ਸੀ ) ਵੱਲੋਂ ਫੁੱਟਬਾਲ ਦੇ ਖਿਡਾਰੀਆਂ ਨੂੰ ਕਿੱਟਾਂ ਵੰਡੀਆਂ ਗਈਆਂ। ਰਾਜਵਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਇਸ ਮੁਹਿੰਮ ਦਾ ਹਿੱਸਾ ਬਣਨ ਤੇ ਮਾਣ ਮਹਿਸੂਸ ਕੀਤਾ। ਡਾ. ਭੂਸ਼ਨ ਕੁਮਾਰ ਗਰਗ,,ਦਰਸ਼ਨ ਸਿੰਘ ਢਿੱਲੋਂ( ਸਾਬਕਾ ਪ੍ਰਧਾਨ ਟਰੱਕ ਯੂਨੀਅਨ ਧਨੌਲਾ), ਗੁਰਪ੍ਰੀਤ ਸਿੰਘ ਜੱਟਾਣਾ ( ਸਾਬਕਾ ਪ੍ਰਧਾਨ ਟਰੱਕ ਯੂਨੀਅਨ ਧਨੌਲਾ), ਬਰਜਿੰਦਰ ਸਿੰਘ ਮਿੰਟੂ ਵਾਲੀਆ( ਰਿਟਾਇਰਡ ਐਸਪੀ ਪੰਜਾਬ ਪੁਲਿਸ), ਸਾਧੂ ਖਾਨ (ਪੰਜਾਬ ਪੁਲਿਸ) ਗੁਰਮੇਲ ਸਿੰਘ ਕਾਕਾ ਆਰਮੋਰ ਮੌਜੂਦ ਰਹੇ। ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਰਿਸ਼ਭ ਕੁਮਾਰ ਵੀ ਪਹੁੰਚੇ।
ਜ਼ਿਲਾ ਖੇਡ ਵਿਭਾਗ ਬਰਨਾਲਾ ਵੱਲੋਂ ਖੇਡ ਅਫ਼ਸਰ ਮਿਸ ਉਮੇਸ਼ਵਾਰੀ ਸ਼ਰਮਾ, ਅਜੇ ਨਾਗਰ (ਵਾਲੀਬਾਲ ਕੋਚ), ਜਸਪਰੀਤ ਸਿੰਘ(ਐਥਲੈਟਿਕ ਕੋਚ), ਜਸਪ੍ਰੀਤ ਢੀਂਡਸਾ(ਬਾਕਸਿੰਗ ਕੋਚ),ਹਰਨੇਕ ਸਿੰਘ(ਐਥਲੈਟਿਕ ਕੋਚ) ਗੁਰਵਿੰਦਰ ਕੌਰ(ਵੇਟ ਲਿਫਟਿੰਗ ਕੋਚ), ਵਰਿੰਦਰ ਕੌਰ ( ਟੇਬਲ ਟੈਨਿਸ ਕੋਚ) ਹਾਜਰ ਰਹੇ।
ਸੀਨੀਅਰ ਫੁੱਟਬਾਲ ਖਿਡਾਰੀਆਂ ਦੀ ਟੀਮ ਅਤੇ ਜੂਨੀਅਰ ਖਿਡਾਰੀਆਂ ਦੀ ਟੀਮ ਵਿਚਕਾਰ ਇਕ ਦੋਸਤਾਨਾ ਮੈਚ ਖੇਡਿਆ ਗਿਆ ਜੋ ਕੇ ਬੜਾ ਰੋਮਾਂਚਕ ਰਿਹਾ।
0 comments:
एक टिप्पणी भेजें