Contact for Advertising

Contact for Advertising

Latest News

रविवार, 23 मार्च 2025

ਐਡਵੋਕੇਟ ਦੀਪਕ ਜਿੰਦਲ ਦੀ ਅਗਵਾਈ ਵਿੱਚ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਨੂੰ ਸਮਰਪਿਤ ਪਰਭਾਤ ਫੇਰੀ ਮੌਕੇ ਲੋਕਾਂ ਨੂੰ ਨਸ਼ਾ ਨਾ ਕਰਨ ਸੰਬੰਧੀ ਸੰਹੁ ਚੁੱਕਾਈ ਗਈ

 ਐਡਵੋਕੇਟ ਦੀਪਕ ਜਿੰਦਲ ਦੀ ਅਗਵਾਈ ਵਿੱਚ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਨੂੰ ਸਮਰਪਿਤ ਪਰਭਾਤ ਫੇਰੀ ਮੌਕੇ ਲੋਕਾਂ ਨੂੰ ਨਸ਼ਾ ਨਾ ਕਰਨ ਸੰਬੰਧੀ ਸੰਹੁ ਚੁੱਕਾਈ ਗਈ

















 
ਕੇਸ਼ਵ ਵਰਦਾਨ ਪੁੰਜ/ ਡਾ ਰਾਕੇਸ਼ ਪੁੰਜ 

ਬਰਨਾਲਾ 23 ਮਾਰਚ

 ਨਗਰ ਕਾਰਯਵਹ ਐਡਵੋਕੇਟ ਦੀਪਕ ਰਾਏ ਜਿੰਦਲ ਦੀ ਅਗਵਾਈ ਵਿੱਚ ਆਰ ਐਸ ਐਸ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ  ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰਭਾਤ ਦੀ ਫ਼ੇਰੀ ਸਵੇਰੇ 7 ਵਜੇ ਰੇਲਵੇ ਸਟੇਸ਼ਨ ਬਰਨਾਲਾ ਤੋਂ ਕੱਢੀ ਗਈ ਜਿਸ ਚ ਭਾਰੀ ਗਿਣਤੀ ਚ ਪਤਵੰਤੇ ਸੱਜਣ ਸ਼ਾਮਿਲ ਹੋਏ। ਪ੍ਰਭਾਤ ਸ਼ਹੀਦ ਭਗਤ ਸਿੰਘ ਦੇ ਫ਼ੇਰੀ ਨੇ ਬੁੱਤ ਤੇ ਪਹੁੰਚ ਕੇ ਰੈਲੀ ਦਾ ਰੂਪ ਧਾਰਨ ਲਿਆ। ਇਸ ਮੌਕੇ ਡੀ ਐਸ ਪੀ ਬਲਜੀਤ ਸਿੰਘ ਢਿੱਲੋਂ, ਬਲਜੀਤ ਸਿੰਘ ਇੰਚਾਰਜ ਸੀ ਆਈ ਏ ਸਟਾਫ਼ ਹੰਡਿਆਇਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ।ਇਸ ਮੌਕੇ ਉਨ੍ਹਾਂ ਬੋਲਦਿਆਂ  ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਚ ਡੀ ਜੀ ਪੀ ਪੰਜਾਬ ਗੌਰਵ ਯਾਦਵ ਅਤੇ ਜ਼ਿਲ੍ਹਾ ਬਰਨਾਲਾ ਪੁਲੀਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਦੀ ਅਗਵਾਈ ਵਿੱਚ ਨਸ਼ਿਆਂ ਦੇ ਵਿਰੁੱਧ ਮੁਹਿੰਮ ਜਾਰੀ  ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੋਧੀ ਮੁਹਿੰਮ ਚ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਨਸ਼ਾ ਤਸ਼ਕਰੀ ਬਾਰੇ ਜਾਣਕਾਰੀ ਹੈ ਤਾਂ ਉਹ ਐਂਟੀ ਡਰੱਗ ਹੈਲਪ ਲਾਈਨ ਨੰਬਰ 97791-00200 ਜਾਂ 75080-80280 ਤੇ ਸੂਚਨਾਂ ਦਿੱਤੀ ਜਾਵੇ। ਸੂਚਨਾਂਕਾਰ ਦਾ ਨਾਂ ਅਤੇ ਵੇਰਵਾ ਪੂਰਨ ਤੌਰ ਤੇ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਦੇ ਬੁੱਤ ਨੂੰ ਫੁੱਲ ਅਰਪਣ ਕਰਕੇ ਸ਼ਰਧਾਂਜਲੀ ਵੀ ਭੇਂਟ ਕੀਤੀ। ਇਸ ਮੌਕੇ ਡਾਕਟਰ ਅਵਿਨਾਸ਼ ਰਾਣਾ ਘਰਾਚੋਂ,16 ਏਕੜ ਕਾਲੋਨੀ ਦੇ ਪ੍ਰਧਾਨ ਸ੍ਰੀ ਮਦਨ ਲਾਲ ਬਾਂਸਲ ,ਨੀਲਮਣੀ ਸਮਾਧੀਆ, ਪੰਜ ਆਬ ਪ੍ਰੈੱਸ ਕਲੱਬ ਜ਼ਿਲ੍ਹਾ ਬਰਨਾਲਾ ਦੇ ਪੈਟਰਨ ਸੁਖਵਿੰਦਰ ਸਿੰਘ ਭੰਡਾਰੀ, ਰਾਜੇਸ਼ ਭੁਟਾਨੀ, ਐਸ ਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ, ਨੀਰਜ਼ ਸਿੰਗਲਾ ਪ੍ਰਧਾਨ ਉਪਕਾਰ ਸੋਸਾਇਟੀ, ਪ੍ਰਿੰਸੀਪਲ ਹਰੀਸ਼ ਬਾਂਸਲ ਨੇ ਸ਼ਹੀਦਾਂ ਨੂੰ ਪੁਸ਼ਪਾਂਜਲੀ ਭੇਂਟ ਕਰਦਿਆਂ ਪੰਜਾਬ ਪੁਲੀਸ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਪੂਰਨ ਸਮਰਥਨ ਦੇਣ ਦਾ ਸੰਕਲਪ ਲਿਆ। ਇਸ ਦੌਰਾਨ ਐਸ ਡੀ ਕਾਲਜ ਦੇ ਪ੍ਰੋਫ਼ੈਸਰ ਮਨਜੀਤ ਵੱਲੋਂ ਹਾਜ਼ਰੀਨ ਨੂੰ ਨਸ਼ਾ ਨਾ ਕਰਨ ਅਤੇ ਦੂਸਰਿਆਂ ਨੂੰ ਨਸ਼ਿਆਂ ਤੋਂ ਰੋਕਣ ਲਈ ਸੰਹੁ ਚੁਕਾਈ ਗਈ। ਐਸ ਐਸ ਡੀ ਕਾਲਜ ਦੇ ਵਿਦਿਆਰਥੀਆਂ ਨੇ ਨਸ਼ਾ ਵਿਰੋਧੀ ਗੀਤ ਗਾ ਕੇ ਲੋਕਾਂ ਨੂੰ ਨਸ਼ੇ ਨਾ ਕਰਨ ਲਈ ਪ੍ਰੇਰਿਤ ਕੀਤਾ। ਨੀਲਮਣੀ ਸਮਾਧੀਆ ਨੇ ਮੇਰਾ ਰੰਗ ਦੇ ਬਸੰਤੀ ਚੋਲਾ ਗਾ ਕੇ ਹਾਜ਼ਰੀਨ ਚ ਜੋਸ਼ ਭਰ ਦਿੱਤਾ। ਪ੍ਰਭਾਤ ਫ਼ੇਰੀ ਦੌਰਾਨ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਸੰਬੰਧੀ ਸਲੋਗਨ ਵੀ ਲਗਾਏ ਗਏ। ਐਡਵੋਕੇਟ ਦੀਪਕ ਜਿੰਦਲ ਨਗਰ ਕਾਰਿਆਵਾਹ ਅਤੇ ਪ੍ਰੋਗਰਾਮ ਦੇ ਕਨਵੀਨਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸੁਖਦਰਸ਼ਨ ਕੁਮਾਰ,ਚੰਦਨ ਸ਼ਰਮਾ ਸਹਿ ਨਗਰ ਕਾਰਿਆਵਾਹ, ਰਜਤ ਬਾਂਸਲ ਲੱਕੀ, ਡਾਕਟਰ ਲਿਪਸੀ ਮੋਦੀ, ਮੱਖਣ ਲਾਲ ਮੈਂਬਰ ਨਗਰ ਸੁਧਾਰ ਟਰੱਸਟ, ਅਚਾਰੀਆ ਸਿਰੀ ਨਿਵਾਸ, ਯਾਦਵਿੰਦਰ ਸ਼ੰਟੀ, ਵਿਸ਼ਾਲ ਗਰਗ,ਮਿਸ਼ਨ ਨਿਊ ਇੰਡੀਆ ਦੇ ਕੌਮੀ ਜਨਰਲ ਸਕੱਤਰ ਡਾਕਟਰ ਰਾਕੇਸ਼ ਪੁੰਜ, ਕਾਕਾ ਸਿੰਘ, ਡਾਕਟਰ ਕਮਲ ਦੇਵ, ਮੋਨੂੰ ਗੋਇਲ, ਅਵਤਾਰ ਸਿੰਘ ਧਨੌਲਾ ਖੁਰਦ, ਰਾਜਿੰਦਰ ਉੱਪਲ, ਸ਼ਮਸ਼ੇਰ ਭੰਡਾਰੀ, ਸਰਪੰਚ ਗੁਰਦਰਸ਼ਨ ਸਿੰਘ ਬਰਾੜ, ਰਾਕੇਸ਼ ਸਿੰਗਲਾ ਵੈਟਰਨਰੀ ਡਾਕਟਰ, ਉਪਿੰਦਰ ਸਰਪੰਚ, ਰਾਹੁਲ ਬਾਲੀ, ਨੀਰਜ਼ ਸਿੰਗਲਾ ਪ੍ਰਧਾਨ ਉਪਕਾਰ ਸੋਸਾਇਟੀ, ਹਰਸ਼ ਵਾਸੂ, ਯਸ਼ਪਾਲ ਸ਼ਰਮਾ, ਰੋਸ਼ਨ ਲਾਲ, ਸਰਬਸੁਖਜੀਤ ਸਿੰਘ ਸ਼ੀਤਲ, ਰਾਕੇਸ਼ ਗੋਇਲ ਪੱਤਰਕਾਰ, ਹਰੀ ਓਮ, ਨੰਦ ਕਿਸ਼ੋਰ, ਪ੍ਰੇਮ ਕੁਮਾਰ, ਤੇਜਿੰਦਰ ਪਿੰਟਾ, ਰਾਮ ਲਾਲ ਬਦਰਾ, ਸੋਨੀ ਗੋਇਲ ਆਦਿ ਨੇ ਵੀ ਪੁਸ਼ਪਾਂਜਲੀ ਅਰਪਿਤ ਕੀਤੀ।

ਐਡਵੋਕੇਟ ਦੀਪਕ ਜਿੰਦਲ ਦੀ ਅਗਵਾਈ ਵਿੱਚ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਨੂੰ ਸਮਰਪਿਤ ਪਰਭਾਤ ਫੇਰੀ ਮੌਕੇ ਲੋਕਾਂ ਨੂੰ ਨਸ਼ਾ ਨਾ ਕਰਨ ਸੰਬੰਧੀ ਸੰਹੁ ਚੁੱਕਾਈ ਗਈ
  • Title : ਐਡਵੋਕੇਟ ਦੀਪਕ ਜਿੰਦਲ ਦੀ ਅਗਵਾਈ ਵਿੱਚ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਨੂੰ ਸਮਰਪਿਤ ਪਰਭਾਤ ਫੇਰੀ ਮੌਕੇ ਲੋਕਾਂ ਨੂੰ ਨਸ਼ਾ ਨਾ ਕਰਨ ਸੰਬੰਧੀ ਸੰਹੁ ਚੁੱਕਾਈ ਗਈ
  • Posted by :
  • Date : मार्च 23, 2025
  • Labels :
  • Blogger Comments
  • Facebook Comments

0 comments:

एक टिप्पणी भेजें

Top