ਲੋਕਸਭਾ ਚੋਣਾਂ ਵਿੱਚ ਸੰਗਰੂਰ ਤੋਂ ਉਮੀਦਵਾਰ ਜਿੱਤਣ ਲਈ ਲਗਾ ਰਹੇ ਹਨ ਅੱਡੀ ਚੋਟੀ ਦਾ ਜ਼ੋਰ।
ਲੋਕਸਭਾ ਚੋਣਾਂ 2024 ਸਂਗਰੂਰ ਦੇ ਲੋਕ ਕਿਸ ਦੇ ਸਿਰ ਤੇ ਰੱਖਦੇ ਹਨ ਜਿੱਤ ਦਾ ਤਾਜ ?
ਕੀ ਅਰਵਿੰਦ ਖੰਨਾ ਅਤੇ ਕੇਵਲ ਢਿੱਲੋਂ ਦੀ ਜੁਗਲਬੰਦੀ ਨਾਲ ਸੰਗਰੂਰ ਲੋਕ ਸਭਾ ਵਿੱਚ ਖਿੜ ਸਕਦਾ ਹੈ ਕਮਲ ?
ਲੋਕ ਸਭਾ ਹਲਕਾ ਸੰਗਰੂਰ ਦਾ ਭਖਿਆ ਚੋਣ ਦੰਗਲ ਸੁਖਪਾਲ ਸਿੰਘ ਖਹਿਰਾ,ਅਰਵਿੰਦ ਖੰਨਾ, ਗੁਰਮੀਤ ਮੀਤ ਹੇਅਰ,ਇਕਬਾਲ ਸਿੰਘ ਝੂੰਦਾ,ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਤੋਂ ਰਿਟਾਇਰਡ ਡਾਕਟਰ ਮੱਖਣ ਸਿੰਘ ਅਤੇ ਅਕਾਲੀ ਦਲ ਅੰਮ੍ਰਿਤਸਰ ਸੁਪਰੀਮੋ ਅਤੇ ਮੌਜੂਦਾ ਮੈਬਰ ਪਾਰਲੀਮੈਟ ਸਿਮਰਨਜੀਤ ਸਿੰਘ ਮਾਨ ਚੋਣ ਮੈਦਾਨ ਚ ਗੱਜਣ ਲੱਗੇ ਹਨ।
ਡ ਰਾਕੇਸ਼ ਪੁੰਜ
ਬਰਨਾਲਾ
ਜਿਵੇਂ ਜਿਵੇਂ ਸੂਰਜ ਦੀ ਤਪਸ਼ ਵਧਦੀ ਜਾ ਰਹੀ ਹੈ ਤਿਵੇਂ ਤਿਵੇਂ ਲੋਕ ਸਭਾ 2024 ਦਾ ਚੋਣਾਂ ਵਿੱਚ ਵੀ ਗਰਮੀ ਸਿਖਰ ਛੁ ਰਹੀ ਹੈ ,ਜੋਬਨ ਤੇ ਪਹੁੰਚਿਆ ਚੋਣ ਅਖਾੜਾ ਪੂਰੀ ਤਰਾ ਭਖ ਚੁੱਕਿਆ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਉਮੀਦਵਾਰ ਚੋਣ ਮੈਦਾਨ ਚ ਉਤਾਰ ਦਿੱਤੇ ਹਨ ਜੇਕਰ ਹਲਕਾ ਸੰਗਰੂਰ ਦੀ ਗੱਲ ਕਰੀਏ ਤਾਂ ਕਾਂਗਰਸੀ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੂੰਦਾ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਡਾਕਟਰ ਮੱਖਣ ਸਿੰਘ ,ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਮੀਤ ਹੇਅਰ, ਸ਼ਿਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਤੀਜੀ ਵਾਰ ਸਿਮਰਨਜੀਤ ਸਿੰਘ ਮਾਨ,ਤੇ ਤਾਜ਼ਾ ਭਾਜਪਾ ਵੱਲੋਂ ਅਰਵਿੰਦ ਖੰਨਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਬਿਨਾ ਸ਼ੋਰ ਸ਼ਰਾਬੇ ਤੋਂ ਅਜੇ ਉਮੀਦਵਾਰ ਨੁੱਕੜ ਮੀਟਿੰਗਆ ਰਾਹੀਂ ਆਪਣਾ-ਆਪਣਾ ਚੋਣ ਪ੍ਚਾਰ ਕਰਨ ਵਿੱਚ ਅੱਡੀ ਚੋਟੀ ਦਾ ਜੋਰ ਲਾ ਰਹੇ ਹਨ।ਪਿੰਡਾਂ ਸ਼ਹਿਰਾਂ ਚ ਦਫਤਰ ਖੋਲ੍ਹੇ ਜਾ ਰਹੇ ਹਨ ਪਾਰਟੀਆਂ ਚ ਦਲਬਦਲੂਆਂ ਦਾ ਜੋਬਨ ਪੂਰੇ ਜੋਰਾਂ ਤੇ ਕੋਈ ਏਧਰ ਤੇ ਕੋਈ ਓਧਰ ਉਮੀਦਵਾਰਾਂ ਦੇ ਆਉਣ ਤੇ ਮਹਿਜ ਫੋਟੋ ਖਿਚਵਾਉਣ ਦੇ ਸ਼ੌਕੀਨਾਂ ਤੇ ਕੁਝ ਘੜੰਮ ਚੌਧਰੀਆਂ ਨੇ ਉਮੀਦਵਾਰਾਂ ਤੋਂ ਜੇਬ ਗਰਮ ਕਰਨ ਤੇ ਮੁਹੰ ਕੌੜਾ ਕਰਨ ਵਾਲਿਆਂ ਨੇ ਅਜੇ ਸਬਰ ਦਾ ਘੁੱਟ ਭਰਿਆ ਹੋਇਆ ਹੈ ਜਿਹੜਾ ਉੱਠ ਦੇ ਬੁੱਲ ਡਿੱਗਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਇਸੇ ਆਸ ਚ ਓਪਰੀ ਸੇਵਾ ਨਿਭਾਈ ਜਾ ਰਹੀ ਹੈ ।ਲੋਕ ਸਭਾ ਹਲਕਾ ਸੰਗਰੂਰ ਦਾ ਚੋਣ ਮੈਦਾਨ ਸਿਖਰਾਂ ਵੱਲ ਵੱਧ ਰਿਹਾ ਹੈ।ਸਾਰੇ ਹੀ ਉਮੀਦਵਾਰਾਂ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਭਖਾਉਣ ਲਈ ਪੂਰਾ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ। ਹਲਕਾ ਸੰਗਰੂਰ ਦੇ ਉਮੀਦਵਾਰਾਂ ਵੱਲੋਂ ਹਰ ਇੱਕ ਪਿੰਡ ਅਤੇ ਸ਼ਹਿਰਾਂ ਵਿੱਚ ਜਾ ਕੇ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ। ਬੀਤੇ ਦਿਨ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਕਬਾਲ ਸਿੰਘ ਝੂੰਦਾਂ ਦੇ ਹੱਕ ਵਿੱਚ ਸੰਗਰੂਰ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੰਜਾਬ ਬਚਾਓ ਯਾਤਰਾ ਕੱਢ ਕੇ ਰੋਡ ਸ਼ੋਅ ਕੀਤਾ। ਆਪ ਦੇ ਉਮੀਦਵਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਚ ਪੰਜਾਬ ਦੇ ਮੁੱਖਮੰਤਰੀ ਵੱਡੀ ਰੈਲੀ ਕਰ ਚੁੱਕੇ ਹਨ ਤੇ ਵੱਲੋਂ ਵੀ ਦਿਨ ਰਾਤ ਆਪਣੀ ਚੋਣ ਮੁਹਿੰਮ ਨੂੰ ਸਿਖਰਾਂ ਵੱਲ ਲਿਜਾਇਆ ਜਾ ਰਿਹਾ ਹੈ।ਪਾਰਟੀਆਂ ਚ ਦਲਬਦਲੂਆਂ ਦਾ ਜੋਬਨ ਪੂਰੇ ਜੋਰਾਂ ਤੇ ਹੈ ਉੱਧਰ ਕਾਂਗਰਸ ਦੇ ਉਮੀਦਵਾਰ ਸ. ਸੁਖਪਾਲ ਸਿੰਘ ਖਹਿਰਾ ਖੁਦ ,ਉਹਨਾਂ ਦਾ ਬੇਟਾ,ਮਹਿਤਾਬ ਖਹਿਰਾ ਭਰਾ ਵੀ ਸਰਗਰਮੀਆਂ ਤਹਿਤ ਜ਼ੋਰ ਲਾ ਰਹੇ ਹਨ ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ-ਤਿਉਂ ਆਪਣੀ ਚੋਣ ਮੁਹਿੰਮ ਨੂੰ ਸਿਖਰਾਂ ਵੱਲ ਲਿਜਾ ਰਹੇ ਹਨ ਤੇ ਹਰ ਰੋਜ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਪਣੇ ਆਪਣੇ ਸਮਰਥਕਾਂ ਨੂੰ ਲੈ ਕੇ ਚੋਣ ਪਰਚਾਰ ਕਰ ਰਹੇ ਹਨ। ਸ. ਸਿਮਰਨਜੀਤ ਸਿੰਘ ਮਾਨ ਵੀ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਤੂਫਾਨੀ ਫੇਰੀ ਦੌਰਾਨ ਰੈਲੀ ਕਰਕੇ ਚੋਣ ਪ੍ਚਾਰ ਕਰ ਰਹੇ ਹਨ । ਮਾਨ ਸਾਹਿਬ ਦੀ ਧਰਮਪਤਨੀ ਬੀਬੀ ਗੀਤਇੰਦਰ ਕੌਰ ਵੱਲੋਂ ਵੀ ਪਿੰਡਾਂ ਸ਼ਹਿਰਾ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਧਰ ਹਲਕਾ ਸੰਗਰੂਰ ਤੋਂ ਭਾਜਪਾ ਵੱਲੋਂ ਐਲਾਨੇ ਉਮੀਦਵਾਰ ਅਰਵਿੰਦ ਖੰਨਾ ਵਲੋਂ ਸੰਗਰੂਰ ਤੋਂ ਪਾਰੀ ਸ਼ੁਰੂ ਕਰਦਿਆਂ ਬਰਨਾਲਾ ਚ ਕੇਵਲ ਢਿੱਲੋਂ ਦੀ ਕੋਠੀ ਫੇਰੀ ਪਾਉਂਦੀਆਂ ਇਕਜੁਟਤਾ ਦਾ ਸਬੂਤ ਦਿੰਦਿਆਂ ਭਾਜਪਾ ਆਗੂਆਂ ਵਰਕਰਾਂ ਦਾ ਵੱਡਾ ਇੱਕਠ ਕਰਦਿਆਂ ਭਾਜਪਾ ਵਰਕਰਾਂ ਨੂੰ ਤਾਕੀਦਾਂ ਕੀਤੀਆਂ ਗਈਆਂ ਹਨ । ਕੇਵਲ ਢਿੱਲੋਂ ਵੀ ਚੋਣ ਮੈਦਾਨ ਚ ਪੂਰੀ ਵਾਹ ਲਾਉਂਦੇ ਨਜਰ ਆ ਰਹੇ ਹਨ ਕਿਓਂ ਕਿ 2 ਵਾਰ ਸਾਬਕਾ ਵਿਧਾਇਕ ਕੇਵਲ ਢਿੱਲੋਂ ਖੁਦ ਸੰਗਰੂਰ ਲੋਕ ਸਭਾ ਚੋਣ ਲੜ੍ਹ ਚੁੱਕੇ ਹਨ ਅਰਵਿੰਦ ਖੰਨਾ 2 ਵਾਰ ਸੰਗਰੂਰ ਤੋਂ ਵਿਧਾਇਕ ਰਹਿ ਚੁੱਕੇ ਹਨ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਕੇਵਲ ਢਿੱਲੋਂ ਤੇ ਅਰਵਿੰਦ ਖੰਨਾ ਦੀ ਜੋੜੀ ਧਮਾਲ ਪਾ ਸਕਦੀ ਹੈ ਆਪਣੀ ਚੋਣ ਮੁਹਿੰਮ ਨੂੰ ਸਿਖਰਾਂ ਤੇ ਲਿਜਾਣ ਲਈ ਆਪਣਾ ਪੂਰਾ ਜੋਰ ਲਾ ਰਹੇ ਹਨ ਹੁਣ ਜੇਕਰ ਭਾਜਪਾ ਦਾ ਗ੍ਰਾਸ ਰੂਟ ਆਰ ਐਸ ਐਸ ਕੈਡਰ ਦਿਲੋ ਸਾਥ ਦਿੰਦਾ ਹੈ ਤਾਂ ਸੰਗਰੂਰ ਲੋਕਸਭਾ ਹਲਕੇ ਵਿੱਚ ਪਹਿਲੀ ਵਾਰ ਕਮਲ ਦੇ ਫੁੱਲ ਨੂੰ ਖਿੜਣ ਤੋਂ ਰੋਕਣਾ ਅਸੰਭਵ ਹੈ | ਜਿਓਂ ਜਿਓਂ ਇਕ ਜੂਨ ਦਾ ਦਿਨ ਨੇੜੇ ਆ ਰਿਹਾ ਹੈ ਉਮੀਦਵਾਰਾਂ ਤੇ ਵੋਟਰਾਂ ਦੀਆਂ ਧੜਕਣ ਤੇਜ ਹੂੰਦੀਆਂ ਜਾ ਰਹੀਆਂ ਹਨ ਤੇ ਰਾਜਨੀਤਿਕਾਂ ਮਾਹਿਰਾਂ ਦੀਆਂ ਗਿਣਤੀਆਂ ਮਿਣਤੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਇਹ ਤਾਂ ਆਉਣ ਵਾਲਾ ਵਖਤ ਹੀ ਦੱਸੇਗਾ ਕਿ ਹਲਕਾ ਸੰਗਰੂਰ ਤੋਂ ਲੋਕ ਸਭਾ 2024 ਵਿੱਚ ਜਿੱਤ ਦਾ ਸੇਹਰਾ ਕਿਸ ਦੇ ਸਿਰ ਤੇ ਸਜਦਾ ਹੈ ?
0 comments:
एक टिप्पणी भेजें