ਬਲਾਕ ਅਨਦਾਨਾ ਦੀਆਂ ਕੁੜੀਆਂ ਨੇ ਕਰਵਾਈ ਬੱਲੇ ਬੱਲੇ-
ਕਮਲੇਸ਼ ਗੋਇਲ ਖਨੌਰੀ
ਖਨੌਰੀ 2 ਅਕਤੂਬਰ - ਖੇਡਾਂ ਵਤਨ ਪੰਜਾਬ ਦੀਆਂ ਦੇ ਤਹਿਤ ਜ਼ਿਲ੍ਹਾ ਪੱਧਰੀ ਪਾਵਰ ਲਿਫਟਿੰਗ ਅਤੇ ਵੇਟ ਲਿਫਟਿੰਗ ਦੀਆਂ ਖੇਡਾਂ ਸੁਨਾਮ ਵਿਖੇ ਕਰਵਾਇਆਂ ਗ਼ਇਆਂ ਜਿਸ ਵਿੱਚ ਸਵਾਮੀ ਵਿਵੇਕਾਨੰਦ ਇੰਟਰਨੈਸ਼ਨਲ ਹਾਈ ਸਕੂਲ ਅਨਦਾਨਾ ਦੀਆਂ ਨੌ ਖਿਡਾਰਨਾਂ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਕੋਚਿੰਗ ਸਕੂਲ ਦੇ ਹੀ ਐਨ ਆਈ ਐਸ ਕੋਚ ਜਗਪਾਲ ਜੱਗੀ ਵਲੋਂ ਦਿੱਤੀ ਗਈ ਅਤੇ ਇਨ੍ਹਾਂ ਖਿਡਾਰਨਾਂ ਨੇ ਅਪਣੇ ਵਜ਼ਨ ਮੁਕਾਬਲੇ ਅਨੁਸਾਰ ਪੰਜ ਖਿਡਾਰਨਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਤਿੰਨ ਖਿਡਾਰਨਾਂ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਇੱਕ ਖਿਡਾਰਨ ਨੇ ਤੀਜਾ ਸਥਾਨ ਹਾਸਲ ਕਰਕੇ ਆਪਣਾ ਆਪਣੇ ਪਿੰਡ ਦਾ ਸਕੂਲ ਦਾ ਕੋਚ ਦਾ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਅਤੇ ਸਕੂਲ ਦੇ ਚੇਅਰਮੈਨ ਸ੍ਰੀ ਵੇਦ ਪ੍ਰਕਾਸ਼ ਅਤੇ ਪ੍ਰਿੰਸੀਪਲ ਸ਼੍ਰੀਮਤੀ ਪਿੰਕੀ ਵਲੋਂ ਸਾਰਿਆਂ ਖਿਡਾਰਨਾਂ ਨੂੰ ਅਤੇ ਕੋਚ ਨੂੰ ਅਤੇ ਸਾਰੇ ਸਟਾਫ ਅਤੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਜਿਸ ਕਾਰਨ ਸਕੂਲ ਸਟਾਫ ਤੇ ਮਾਪਿਆਂ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਦੇਖਿਆ ਗਿਆ ਅਤੇ ਇਨ੍ਹਾਂ ਖਿਡਾਰਨਾਂ ਦੀ ਸਟੇਟ ਪੱਧਰ ਤੇ ਚੋਣ ਹੋ ਗਈ ਹੈ
0 comments:
एक टिप्पणी भेजें