ਦ ਰੂਟਸ ਮਿਲੇਨਿਅਮ ਸਕੂਲ ਖਨੌਰੀ ਦੇ ਵਿਦਿਆਰਥੀਆਂ ਨੂੰ ਡਾਕਖਾਨੇ ਵਿੱਚ ਡਾਕ ਸਬੰਧੀ ਲਈ ਜਾਣਕਾਰੀ
ਕਮਲੇਸ਼ ਗੋਇਲ ਖਨੌਰੀ
ਖਨੌਰੀ 27 ਅਕਤੂਬਰ - ਦਾ ਰੂਟਸ ਮਿਲੇਨੀਅਮ ਸਕੂਲ ,ਖਨੌਰੀ ਦੇ ਬੱਚਿਆਂ ਨੂੰ ਅੱਜ ਡਾਕ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਜਮਾਤ ਪਹਿਲੀ ਅਤੇ ਦੂਜੀ ਦੇ ਵਿਦਿਆਰਥੀਆਂ ਨੂੰ ਡਾਕ ਘਰ ਵਿੱਚ ਲਿਜਾ ਕੇ ਡਾਕ ਘਰ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ ਡਾਕ ਘਰ ਵਿੱਚ ਡਾਕੀਆ ਦਿਲਪ੍ਰੀਤ ਕੌਰ ਨੇ ਬਹੁਤ ਵਧੀਆ ਢੰਗ ਨਾਲ ਸਾਰੇ ਵਿਦਿਆਰਥੀਆਂ ਨੂੰ ਡਾਕ ਸਬੰਧੀ ਜਰੂਰੀ ਸੂਚਨਾਵਾਂ ਦਿੱਤੀਆਂ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਘਾਟ ਰਹੀ ਵਰਤੋਂ ਬਾਰੇ ਦੱਸਦਿਆਂ ਬੱਚਿਆਂ ਨੂੰ ਇਸ ਦੀ ਵਰਤੋਂ ਕਰਨ ਬਾਰੇ ਪ੍ਰੇਰਿਤ ਕੀਤਾ ਵਿਦਿਆਰਥੀਆਂ ਨੇ ਆਪਣੇ ਮਾਤਾ ਪਿਤਾ ਨੂੰ ਦਿਵਾਲੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਡਾਕ ਰਾਹੀਂ ਭੇਜੀਆਂ ਸਕੂਲ ਦੇ ਡਾਇਰੈਕਟਰ ਡਾਕਟਰ ਸਨੀ ਮਹਿਤਾ ਡਾਕਟਰ ਸਵੇਤਾ ਮਹਿਤਾ ਸ੍ਰੀ ਸੰਜੀਵ ਸਿੰਗਲਾ ਰੇਖਾ ਰਾਣੀ ਅਤੇ ਮੁੱਖ ਅਧਿਆਪਕਾ ਸ੍ਰੀਮਤੀ ਰਮਨਦੀਪ ਕੌਰ ਨੇ ਡਾਕੀਆ ਦਾ ਕੀਮਤੀ ਸਮਾਂ ਸਕੂਲ ਦੇ ਵਿਦਿਆਰਥੀਆਂ ਨੂੰ ਦੇਣ ਲਈ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸਲਾਂਘਣਾ ਕੀਤੀ ਜਮਾਤ ਪਹਿਲੀ ਤੇ ਦੂਜੀ ਦੇ ਅਧਿਆਪਕਾਂ ਸੁਸ਼ਮਾ ਰਾਣੀ, ਕਾਜਲ ਰਾਣੀ, ਹਰਪ੍ਰੀਤ ਕੌਰ, ਵੀਨਾ ਰਾਣੀ, ਭੌਰਵੀ ਗੁਪਤਾ ਨੇ ਆਪਣੀ ਅਹਿਮ ਭੂਮਿਕਾ ਨਿਭਾਈ |
0 comments:
एक टिप्पणी भेजें