ਖੇਡਾਂ ਵਤਨ ਪੰਜਾਬ ਦੀਆ-2023’
-ਖਿਡਾਰੀਆਂ ਨੇ ਬਾਸਕਟਬਾਲ, ਕਿੱਕ ਬਾਕਸਿੰਗ ਅਤੇ ਅਥਲੈਟਿਕਸ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਹੁਸ਼ਿਆਰਪੁਰ= ਦਲਜੀਤ ਅਜਨੋਹਾ
‘ਖੇਡ ਵਤਨ ਪੰਜਾਬ ਦੀਵਾਨ-2023’ ਦੇ ਜ਼ਿਲ੍ਹਾ ਪੱਧਰੀ ਬਾਸਕਟਬਾਲ ਮੁਕਾਬਲਿਆਂ ਵਿੱਚ ਖਿਡਾਰੀਆਂ ਦਾ ਮਨੋਬਲ ਵਧਾਉਣ ਲਈ ਅੱਜ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਿਸ਼ੇਸ਼ ਤੌਰ ’ਤੇ ਲਾਜਵੰਤੀ ਸਟੇਡੀਅਮ ਵਿੱਚ ਪੁੱਜੇ ਅਤੇ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਦੀ ਕਾਮਨਾ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜਨਰਲ) ਵਿਓਮ ਭਾਰਦਵਾਜ, ਜ਼ਿਲ੍ਹਾ ਵਿਕਾਸ ਫੈਲੋ ਜ਼ੋਇਆ ਸਦੀਕੀ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪ੍ਰੀਤ ਕੋਹਲੀ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ ੍ਟ
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੈਡਮਿੰਟਨ ਮੁਕਾਬਲਿਆਂ ਵਿੱਚ ਪੁਰਹੀਰਾਂ, ਗੜ੍ਹਦੀਵਾਲਾ ਗਰੇਟਰ ਅਤੇ ਟਾਂਡਾ ਜੇਤੂ ਰਹੇ। ਕਿੱਕ ਬਾਕਸਿੰਗ ਵਿੱਚ 32 ਕਿਲੋ ਭਾਰ ਵਰਗ ਵਿੱਚ ਬੰਸ ਸਹੋਤਾ ਪਹਿਲੇ, ਅੰਕੁਸ਼ ਕੁਮਾਰ ਦੂਜੇ ਅਤੇ ਮਨੀਸ਼ ਚੌਧਰੀ ਤੀਜੇ ਸਥਾਨ ’ਤੇ ਰਹੇ। 37 ਕਿਲੋ ਭਾਰ ਵਰਗ ਵਿੱਚ ਰੋਹਿਤ ਸ਼ਰਮਾ ਪਹਿਲੇ, ਆਰੀਅਨ ਦੂਜੇ, ਸੋਨੂੰ ਤੀਜੇ ਅਤੇ ਚੰਦਨ ਕੁਮਾਰ ਚੌਥੇ ਸਥਾਨ ’ਤੇ ਰਹੇ। 42 ਕਿਲੋ ਭਾਰ ਵਰਗ ਵਿੱਚ ਸੋਨੂੰ ਪਹਿਲੇ, ਕੁਸ਼ਲ ਦੂਜੇ ਅਤੇ ਅੰਕੁਸ਼ ਤੀਜੇ ਸਥਾਨ ’ਤੇ ਰਹੇ। 52 ਕਿਲੋ ਭਾਰ ਵਰਗ ਵਿੱਚ ਜਸਪ੍ਰੀਤ ਭੱਟੀ ਪਹਿਲੇ, ਫੱਗੁਣ ਕੁਮਾਰ ਦੂਜੇ, ਸਚਿਨ ਸ਼ਰਮਾ ਤੀਜੇ ਅਤੇ ਦਮਨਪ੍ਰੀਤ ਸਿੰਘ ਚੌਥੇ ਸਥਾਨ ’ਤੇ ਰਹੇ। 57 ਕਿਲੋ ਭਾਰ ਵਰਗ ਵਿੱਚ ਵਿਕਰਮ ਪਹਿਲੇ, ਜਿਗਰ ਕੁਮਾਰ ਦੂਜੇ ਅਤੇ ਮਨਰਾਜ ਸਿੰਘ ਤੀਜੇ ਸਥਾਨ ’ਤੇ ਰਿਹਾ। 63 ਕਿਲੋ ਭਾਰ ਵਰਗ ਵਿੱਚ ਏਜਾਜ਼ਲ ਖਾਨ ਪਹਿਲੇ, ਗੁਰਕੀਰਤ ਸਿੰਘ ਦੂਜੇ, ਸੰਤੋਸ਼ ਤੀਜੇ ਅਤੇ ਜਮਨਦੀਪ ਚੌਥੇ ਸਥਾਨ ’ਤੇ ਰਹੇ। ਜਸਮੀਤ ਭਾਟੀਆ 69 ਕਿਲੋ ਭਾਰ ਵਰਗ ਵਿੱਚ ਜੇਤੂ ਰਿਹਾ। 69 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਹਰੀਤਿਸ਼ ਪਹਿਲੇ, ਸੁਖਮਨਜੀਤ ਸਿੰਘ ਦੂਜੇ, ਸੁਖਦੀਪ ਸਿੰਘ ਤੀਜੇ ਅਤੇ ਸ਼ਰਿਅਮ ਕੁਮਾਰ ਚੌਥੇ ਸਥਾਨ ’ਤੇ ਰਹੇ।
ਅਥਲੈਟਿਕਸ 1500 ਮੀਟਰ ਅੰਡਰ-17 ਲੜਕੀਆਂ ਵਿੱਚ ਬਲਪ੍ਰੀਤ ਕੌਰ ਪਹਿਲੇ, ਡਿੰਪਲ ਕੁਮਾਰੀ ਦੂਜੇ ਅਤੇ ਤਾਨਿਆ ਤੀਜੇ ਸਥਾਨ ’ਤੇ ਰਹੀ। ਅੰਡਰ-21 ਵਿੱਚ ਅਮਨਦੀਪ ਕੌਰ ਪਹਿਲੇ, ਮਨਦੀਪ ਕੌਰ ਦੂਜੇ ਅਤੇ ਤਾਨਿਆ ਤੀਜੇ ਸਥਾਨ ’ਤੇ ਰਹੀ। ਅੰਡਰ-21 ਤੋਂ 30 ਵਿੱਚ ਜੋਤੀ ਪਹਿਲੇ, ਨੇਕਤਾ ਸ਼ਰਮਾ ਦੂਜੇ ਅਤੇ ਕਮਲਜੀਤ ਕੌਰ ਤੀਜੇ ਸਥਾਨ ’ਤੇ ਰਹੀ।
,
0 comments:
एक टिप्पणी भेजें