ਜਗਤ ਗੁਰੂ ਭਗਵਾਨ ਸ਼੍ਰੀ ਚੰਦ ਜੀ ਦਾ 529ਵਾਂ ਪ੍ਰਕਾਸ਼ ਡੇਰਾ ਬਾਪੂ ਗੰਗਾ ਦਾਸ ਜੀ ਵਿਖੇ ਮਨਾਇਆ ਗਿਆ
ਹੁਸ਼ਿਆਰਪੁਰ = ਦਲਜੀਤ ਅਜਨੋਹਾ
ਡੇਰਾ ਬਾਪੂ ਗੰਗਾ ਦਾਸ ਜੀ ਮਾਹਿਲਪੁਰ ਵਿਖੇ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਦਾ 529ਵਾਂ ਪ੍ਰਕਾਸ਼ ਪੁਰਬ ਬਾਪੂ ਗੰਗਾ ਦਾਸ ਵੈਲਫੇਅਰ ਸੋਸਾਇਟੀ ਰਜਿਸਟਰਡ ਵਲੋਂ ਮੁੱਖ ਸੇਵਾਦਾਰ ਮਨਦੀਪ ਸਿੰਘ ਬੈਂਸ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਬੈਂਸ ਨੇ ਦੱਸਿਆ ਕਿ ਇਸ ਸਮਾਗਮ ਨੂੰ ਸਮਰਪਿਤ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ ਭੋਗ ਤੋਂ ਪਹਿਲਾਂ ਸਵੇਰੇ ਹਵਨ ਕੀਤਾ ਗਿਆ ਉਪਰੰਤ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਚੜ੍ਹਾਏ ਗਏ ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਕੀਰਤਨੀ ਜਥਿਆਂ ਵਲੋਂ ਜਿਨਾ ਵਿੱਚ ਭਾਈ ਅਮਰਜੀਤ ਸਿੰਘ ਨਾਨਕਸਰ ਵਾਲੇ, ਭਾਈ ਮਨਜੀਤ ਸਿੰਘ ਸੋਹੀ ਅਤੇ ਬਾਬਾ ਜਸਪਾਲ ਸਿੰਘ ਲੱਲੀਆਂ ਵਾਲੇ ਸ਼ਾਮਿਲ ਸਨ ਕੀਰਤਨ ਕੀਤਾ ਗਿਆ
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਮਹਾਂਪੁਰਸ਼ਾਂ ਵਿੱਚ
ਸਾਈਂ ਉਮਰੇ ਸ਼ਾਹ ਜੀ ਮੰਢਾਲੀ, ਸਾਈਂ ਮੰਡੇ ਸ਼ਾਹ ਜੀ ਕਾਦਰੀ ਰਾਜਪੁਰਾ,ਬਾਬਾ ਅਜੀਤ ਸ਼ਾਹ ਜੀ,ਬਾਬਾ ਬਿੱਲ ਸ਼ਾਹ ਜੀ,ਸੰਤ ਬਾਬਾ ਕਸ਼ਮੀਰ ਸਿੰਘ ਕਿ,ਸੰਤ ਬਾਬਾ ਹਰਮੀਤ ਸਿੰਘ ਜੀ, ਸਾਈ ਦਿਲਬਰ ਸ਼ਾਹ ਕੀਤੇ ਬਾਬਾ ਗੋਪਾਲ ਜੀ ਚੰਡੀਗੜ੍ਹ ਆਦਿ ਸਨ
ਸ਼ਾਮ ਨੂੰ ਪ੍ਰਮੁੱਖ ਕਵਾਲਾਂ ਵਲੋਂ ਜਿਨਾ ਵਿੱਚ ਇਸ਼ਰਤ ਗੁਲਾਮ ਅਲੀ, ਹਰਮੇਸ਼ ਰੰਗੀਲਾ ਅਤੇ ਓਕਾਰ ਵਾਲੀਆ ਅਤੇ ਸੰਨੀ ਆਲਮ ਸ਼ਾਮਲ ਸ਼ਾਮਿਲ ਸਨ ਕਵਾਲੀਆਂ ਰਾਹੀਂ ਸੰਗਤਾ ਨੂੰ ਨਿਹਾਲ ਕੀਤਾ ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਹਾਜ਼ਰੀ ਭਾਰੀ ਗਈ ਇਹ ਪੂਰਾ ਸਮਾਗਮ ਸੰਤ ਬਾਬਾ ਕਸ਼ਮੀਰਾ ਸਿੰਘ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ ।ਇਸ ਮੌਕੇ ਹਰਵਿੰਦਰ ਸਿੰਘ ਰਾਣਾ, ਰਵੀ ਖੜੌਦੀ , ਵਿੱਕੀ ਅਗਨੀਹੋਤਰੀ, ਅੱਛਰ ਕੁਮਾਰ ਜੋਸ਼ੀ, ਜੋਗਿੰਦਰ ਪਾਲ ਪਿੰਕੀ, ਅਨਿਲ ਕੁਮਾਰ ਕਾਲਾ , ਇੰਸਪੈਕਟਰ ਪਰਮਜੀਤ ਸਿੰਘ ਬੈਂਸ, ਇੰਸਪੈਕਟਰ ਪਰਮਜੀਤ ਸਿੰਘ ਰਾਣਾ, ਰਾਜ ਕੁਮਾਰ ਸੀ.ਆਈ.ਡੀ., ਗੁਰਵਿੰਦਰ ਸਿੰਘ, ਗੋਪੀ ਬਸਰਾ, ਅਨੁਰਾਗ ਹਾਂਡਾ, ਸੀਤਲ ਈਸਪੁਰੀ, ਹੀਰ ਫਗਵਾੜਾ, ਬਲਦੇਵ ਸਿੰਘ, ਤਿਲਕ ਰਾਜ ਭਾਰਦਵਾਜ ਆਦਿ ਹਾਜ਼ਰ ਸਨ |
0 comments:
एक टिप्पणी भेजें