*ਕਿਰਤੀਆਂ ਨੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਤੇ ਲੋਕ ਕਵੀ ਸੰਤ ਰਾਮ ਉਦਾਸੀ ਜੀ ਦਾ ਜਨਮ ਦਿਨ ਮਨਾਇਆ
।
ਬਰਨਾਲਾ, (ਸੁਖਵਿੰਦਰ ਸਿੰਘ ਭੰਡਾਰੀ) ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਸੱਦੇ ਤੇ ਸਥਾਨਿਕ ਤਰਕਸ਼ੀਲ ਭਵਨ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਅਤੇ ਲੋਕ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ।ਇਸ ਮੌਕੇ ਸੈਮੀਨਾਰ ਦੀ ਪ੍ਰਧਾਨਗੀ ਕਾਮਰੇਡ ਸਿੰਦਰ ਕੌਰ ਹਰੀਗੜ੍ਹ,ਸਵਰਨ ਸਿੰਘ ਜੰਗੀਆਣਾ, ਜਗਤਾਰ ਸਿੰਘ ਸੰਘੇੜਾ,ਤੇ ਕਰਨੈਲ ਸਿੰਘ ਠੀਕਰੀਵਾਲਾ ਨੇ ਕੀਤੀ।
ਸੈਮੀਨਾਰ ਨੂੰ ਸੀ ਪੀ ਆਈ ( ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਪਰਸ਼ੋਤਮ ਸ਼ਰਮਾ, ਆਲ ਇੰਡੀਆ ਪੀਪਲਜ਼ ਫੋਰਮ ਦੇ ਕਨਵੀਨਰ ਸੁੱਖਦਰਸ਼ਨ ਨੱਤ,ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ, ਉੱਘੇ ਦਲਿਤ ਚਿੰਤਕ ਸਰਵਣ ਸਿੰਘ ਕਾਲਾਬੂਲਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਜ਼ਿੰਦਗੀ ਭਰ ਸਮਾਨਤਾ ਭਾਈਚਾਰੇ ਅਤੇ ਸਮਾਜਿਕ ਨਿਆਂ ਲਈ ਸੰਘਰਸ਼ ਕਰਦਿਆਂ ਪੜੋ, ਜੁੜੋ, ਸ਼ੰਘਰਸ਼ ਕਰੋ ਦਾ ਨਾਅਰਾ ਦੇ ਕੇ ਜਾਤ ਪਾਤ ਦਾ ਬੀਜ਼ ਨਾਸ਼ ਕਰਨ ਦਾ ਸੱਦਾ ਦਿੱਤਾ ਸੀ,ਉੱਥੇ ਹੀ ਲੋਕ ਕਵੀ ਸੰਤ ਰਾਮ ਉਦਾਸੀ ਜੀ ਨੇ ਵੀ ਜਾਤ ਪ੍ਰਥਾ ਦੇ ਸਤਾਏ ਹਰ ਤਰ੍ਹਾਂ ਦੀ ਲੁੱਟ ਜਬਰ ਦਾ ਸ਼ਿਕਾਰ ਹੋ ਰਹੀ ਮਜ਼ਦੂਰ ਜਮਾਤ ਦੀ ਮੁਕਤੀ ਰਾਹ ਇਨਕਲਾਬੀ ਵਿਚਾਰਧਾਰਾ ਚ ਵੇਖਦੇ ਹੋਏ ਸ਼ੰਘਰਸ਼ ਦਾ ਰਾਹ ਅਖਤਿਆਰ ਕੀਤਾ।ਪਰ ਮੌਜੂਦਾ ਦੌਰ ਦੀ ਮੋਦੀ ਸਰਕਾਰ ਸੰਵਿਧਾਨ ਨੂੰ ਰੱਦ ਕਰ ਫਿਰਕੂ ਫਾਸ਼ੀਵਾਦ ਦੇ ਰਾਹ ਤੇ ਚੱਲਦੀ ਹੋਈ ਘੋਰ ਮਜ਼ਦੂਰ ਵਿਰੋਧੀ ਘੱਟ ਗਿਣਤੀਆਂ ਦੇ ਖਿਲਾਫ ਦਲਿਤਾਂ ਨੂੰ ਦਬਾ ਕੇ ਰੱਖਣ ਵਾਲੇ ਹਿੰਦੂ ਰਾਸ਼ਟਰ ਦੇ ਰਸਤੇ ਅੱਗੇ ਵੱਧ ਰਹੀ ਹੈ। ਅਜਿਹੇ ਸਮੇਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਤੇ ਲੋਕ ਕਵੀ ਸੰਤ ਰਾਮ ਉਦਾਸੀ ਜੀ ਦੇ ਵਿਚਾਰਾਂ ਤੋਂ ਰੌਸ਼ਨੀ ਲੈ ਕੇ ਨਵਾਂ ਸਮਾਜਵਾਦੀ ਜਮਹੂਰੀ ਤੇ ਫੈਡਰਲ ਭਾਰਤ ਸਿਰਜਣ ਲਈ ਯਤਨਸ਼ੀਲ ਹੋਣਾ ਸਮੇਂ ਦੀ ਅਹਿਮ ਲੋੜ ਹੈ।ਇਸ ਤੋਂ ਇਲਾਵਾ ਮਾਇਆ ਕੌਰ ਮੱਲੀਆਂ,ਹਰਚਰਨ ਸਿੰਘ ਰੂੜੇਕੇ,ਰਾਜਵਿੰਦਰ ਕੌਰ ਭੱਠਲ,ਕਮਲਜੀਤ ਕੌਰ ਭਦੌੜ,ਜੱਗਾ ਸਿੰਘ ਸੰਘੇੜਾ,ਕੌਰ ਸਿੰਘ ਸਹਿਜੜਾ,ਆਦਿ ਆਗੂ ਹਾਜ਼ਰ ਸਨ।
0 comments:
एक टिप्पणी भेजें