ਅਣਪਛਾਤੀ ਗੱਡੀ ਦੀ ਫੇਟ ਕਾਰਣ ਨੌਜਵਾਨ ਗੰਭੀਰ ਜਖਮੀ ਹੋਣ ਤੋਂ ਬਾਅਦ ਹਸਪਤਾਲ ਚ ਦਾਖਲ , ਹੋਈ ਮੌਤ
ਕਮਲੇਸ਼ ਗੋਇਲ ਖਨੌਰੀ
ਖਨੌਰੀ 2 ਮਾਰਚ - ਅਣਪਛਾਤੀ ਗੱਡੀ ਵਲੋਂ ਫੇਟ ਮਾਰਨ ਤੇ ਬਲਰਾਜ ਗੋਇਲ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਸੀ ਜਿਸ ਨੂੰ ਹਿਸਾਰ ਦੇ ਇੱਕ ਨਿੱਜੀ ਹਸਪਤਾਲ ਚ ਦਾਖਲ ਕਰਾਇਆ ਗਿਆ l ਅੱਜ 17 ਦਿਨਾਂ ਬਾਅਦ ਬਲਰਾਜ ਗੋਇਲ ਸਵਰਗ ਸਿਧਾਰ ਗਏ l ਮੌਤ ਦੀ ਖ਼ਬਰ ਸੁਣਦੇ ਹੀ ਮੰਡੀ ਅਤੇ ਇਲਾਕੇ ਵਿੱਚ ਗਮੀ ਛਾ ਗਈ l ਬਲਰਾਜ ਗੋਇਲ ਖਨੌਰੀ ਵਾਰਡ ਨੰਬਰ 5 ਦਾ ਵਸਨੀਕ ਸੀ ਜੋ ਕਿ ਅਨਦਾਨਾ ਵਿਖੇ ਦੁਕਾਨ ਕਰਦਾ ਸੀ l ਸ਼ਾਮ ਸਮੇ ਅਨਦਾਨਾ ਤੋਂ ਆਪਣੇ ਘਰ ਖਨੌਰੀ ਮੋਟਰਸਾਇਕਲ ਤੇ ਆ ਰਿਹਾ ਸੀ l ਪਿੰਡ ਬਨਾਰਸੀ ਨੇੜੇ ਮੁਰਗੀ ਫਾਰਮ ਨੇੜੇ ਕੋਈ ਅਣਪਛਾਤੀ ਗੱਡੀ ਟੱਕਰ ਮਾਰ ਕੇ ਦੋੜ ਗਈ ਸੀ l ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ l ਅੱਜ ਉਹ ਸਵਰਗ ਸਿਧਾਰ ਗਏ । ਉਹ ਆਪਣੇ ਪਿਛੇ ਪਤਨੀ ਅਤੇ ਦੋ ਮਸੂਮ ਬੱਚੇ ਛੱਡ ਗਏ l ਅੱਜ ਬਾਅਦ ਦੁਪਹਿਰ ਰਾਮ ਬਾਗ ਚ ਸੰਸਕਾਰ ਕਰ ਦਿੱਤਾ ।
0 comments:
एक टिप्पणी भेजें