Contact for Advertising

Contact for Advertising

Latest News

शुक्रवार, 17 मार्च 2023

ਕਿੱਤਾ ਮੁਖੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਲੜਕੀਆਂ ਨੂੰ ਵੰਡੀਆਂ ਕਿਟਾਂ

 ਕਿੱਤਾ ਮੁਖੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਲੜਕੀਆਂ ਨੂੰ ਵੰਡੀਆਂ ਕਿਟਾਂ


      

     ਬਰਨਾਲਾ, 16 ਮਾਰਚ (ਸੁਖਵਿੰਦਰ ਸਿੰਘ ਭੰਡਾਰੀ)  ਪੰਜਾਬ ਸਰਕਾਰ ਸਿੱਖਿਆ ਵਿਭਾਗ ਦੁਆਰਾ ਸਕੂਲੀ ਵਿਦਿਆਰਥੀਆਂ ਵਿੱਚ ਕਿੱਤਾ ਮੁਖੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੋਕੇਸ਼ਨਲ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਕਿੱਤਾ ਮੁਖੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਅੱਜ ਸਥਾਨਕ ਸਕੂਲ਼ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਬਰਨਾਲਾ ਵਿਖੇ 12ਵੀਂ ਜਮਾਤ ਵਿੱਚ ਪੜ੍ਹਦੀਆਂ ਲੜਕੀਆਂ ਨੂੰ ਐਨ ਐਸ ਕਿਉਂ ਐਫ ਅਧੀਨ ਆਈ ਟੀ ਟ੍ਰੇਡ ਦੀਆਂ ਕਿੱਟਾਂ ਵੰਡੀਆਂ ਗਈਆਂ। ਕਿੱਟਾਂ ਵੰਡਣ ਦੀ ਰਸਮ ਮਾਨਯੋਗ ਜਿਲ੍ਹਾ ਸਿੱਖਿਆ ਅਫ਼ਸਰ (ਸ) ਬਰਨਾਲਾ  ਸਰਬਜੀਤ ਸਿੰਘ ਤੂਰ ,  ਗੁਰਮੀਤ ਸਿੰਘ ਪ੍ਰਧਾਨ ਸਕੂਲ ਪ੍ਰਬੰਧਕ ਕਮੇਟੀ  ਅਤੇ ਪ੍ਰਿੰਸੀਪਲ ਮੈਡਮ ਵਿਨਸੀ ਜਿੰਦਲ ਦੁਬਾਰਾ ਨਿਭਾਈ ਗਈ। ਤੂਰ ਸਾਹਿਬ ਦੁਬਾਰਾ ਬੱਚਿਆਂ ਨੂੰ ਮਿਲਣ ਵਾਲੀਆਂ ਕਿੱਟਾਂ ਨੂੰ ਸਦਉਪਯੋਗ ਕਰਨ ਅਤੇ ਆਪਣੇ ਹੱਥੀਂ ਕੰਮ ਕਰਨ ਦੇ ਹੁੱਨਰ ਨੂੰ ਹੋਰ ਅੱਗੇ ਵਧਾਉਣ ਸੰਬੰਧੀ ਪ੍ਰੇਰਿਤ ਕੀਤਾ। ਕਿੱਤਾ ਮੁਖੀ ਸਿੱਖਿਆ ਦੀ ਅਹਿਮੀਅਤ ਬਾਰੇ ਬੱਚਿਆਂ ਨੂੰ ਪ੍ਰੇਰਿਤ ਕੀਤਾ। ਅਪਰੈਲ ਦੀਆਂ ਬੱਚੀਆਂ ਲਈ ਰੋਜ਼ਗਾਰ ਅਤੇ ਆਪਣਾ ਕਿੱਤਾ ਸ਼ੁਰੂ ਕਰਨ ਲਈ ਇੱਕ ਨਵੀਂ ਪਹਿਲ ਕਰਦੇ ਹੋਏ  ਸਰਬਜੀਤ ਸਿੰਘ ਤੂਰ ਨੇ ਸਕੂਲ ਕਮੇਟੀ ਦੇ ਪ੍ਰਧਾਨ ਦੀ ਸਹਿਮਤੀ ਨਾਲ ਮਤਾ ਪਾਸ ਕੀਤਾ ਕਿ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਇਹਨਾਂ ਲੜਕੀਆਂ ਨੂੰ 6ਵੀਂ ਤੋਂ 8ਵੀਂ ਤੱਕ ਦੇ ਵਿਦਿਆਰੀਆਂ ਦੀਆਂ ਵਰਦੀਆਂ ਦੀ ਸਿਲਾਈ ਦਾ ਕੰਮ ਦਿੱਤਾ ਜਾਵੇਗਾ। ਇਸ ਨਾਲ ਇਹਨਾਂ ਬੱਚਿਆਂ ਨੂੰ ਆਪਣਾ ਖੁਦ ਦਾ ਕੰਮ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ ਅਤੇ ਹੋਰ ਬੱਚੇ ਵੀ ਕਿੱਤਾ ਮੁਖੀ ਸਿੱਖਿਆ ਵੱਲ ਪ੍ਰੇਰਿਤ ਹੋਣਗੇ। ਡੀ ਈ ਓ ਤੂਰ ਸਾਹਿਬ ਦੇ ਇਸ ਐਲਾਨ ਦੀ ਸਾਰਿਆਂ ਨੇ ਬਹੁਤ ਤਰੀਫ਼ ਕੀਤੀ। ਇਸ ਮੋਕੇ ਨੀਰਜ ਦਾਨੀਆ, ਬੇਅੰਤ ਕੌਰ, ਲਖਵੀਰ ਰਾਣੀ, ਸਤੀਸ਼ ਜੀ , ਸਕੂਲ ਕਮੇਟੀ ਮੈਂਬਰ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

 ਕਿੱਤਾ ਮੁਖੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਲੜਕੀਆਂ ਨੂੰ ਵੰਡੀਆਂ ਕਿਟਾਂ
  • Title : ਕਿੱਤਾ ਮੁਖੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਲੜਕੀਆਂ ਨੂੰ ਵੰਡੀਆਂ ਕਿਟਾਂ
  • Posted by :
  • Date : मार्च 17, 2023
  • Labels :
  • Blogger Comments
  • Facebook Comments

0 comments:

एक टिप्पणी भेजें

Top