ਬੁੰਗਾ ਮਸਤੂਆਣਾ ਸਾਹਿਬ ਸਾਬੋ ਕੀ ਤਲਵੰਡੀ ਸੰਪਰਦਾਇ ਦਾ ਮੁਖੀ ਬਣਨ ਤੇ ਬਾਬਾ ਟੇਕ ਸਿੰਘ ਧਨੋਲਾ ਦਾ ਸਨਮਾਨ
ਬਰਨਾਲਾ, 13 ਫਰਵਰੀ (ਸੁਖਵਿੰਦਰ ਸਿੰਘ ਭੰਡਾਰੀ) ਬ੍ਰਹਮ ਗਿਆਨੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਨਾ ਸਾਹਿਬ ਵਾਲੇ ਦੀ ਸੰਪਰਦਾਇ ਬੁੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਦੇ ਸੰਤ ਬਾਬਾ ਟੇਕ ਸਿੰਘ ਜੀ ਧਨੋਲਾ ਨੂੰ ਮੁੱਖੀ ਬਣਾਇਆ ਗਿਆ ।
ਅੱਜ ਗੁਰਦੁਆਰਾ ਬਾਬਾ ਗਾਧਾ ਸਿੰਘ ਜੀ ਬਰਨਾਲਾ ਵਿੱਖੇ ਜਥੇਦਾਰ ਪਰਮਜੀਤ ਸਿੰਘ ਜੀ ਖਾਲਸਾ ਅੰਤਰਿੰਗ ਮੈਬਰ ਐਸ ਜੀ ਪੀ ਸੀ ਦੀ ਅਗਵਾਈ ਵਿੱਚ ਸਮੂਹ ਸੰਗਤ ਵੱਲੋ ਸੰਤ ਬਾਬਾ ਟੇਕ ਸਿੰਘ ਜੀ ਧਨੋਲਾ ਜੀ ਦਾ ਸਨਾਮਨ ਕੀਤਾ ਗਿਆ ।
ਇਸ਼ ਸਮੇ ਜਥੇਦਾਰ ਖਾਲਸਾ ਨੇ ਕਿਹਾ ਕਿ ਸਾਡੇ ਇਲਾਕੇ ਲਈ ਬਹੁਤ ਖੁਸੀ ਦੀ ਗੱਲ ਹੈ ਕਿ ਸਾਡੇ ਆਪਣੇ ਬਾਬਾ ਜੀ ਨੂੰ ਉਸ ਸੰਪਰਦਾਇ ਦਾ ਮੁੱਖੀ ਲਾਇਆ ਗਿਆ ਹੈ ਜਿੱਥੇ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਯਤਨ ਕੀਤੇ ਜਾਂਦੇ ਹਨ, ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ ਤੇ ਬਾਬਾ ਜੀ ਪਹਿਲਾਂ ਵੀ ਬਚਪਨ ਤੋਂ ਲੈ ਕੇ ਉਥੇ ਹੀ ਸੰਤ ਬਾਬਾ ਜਗਤ ਸਿੰਘ ਜੀ ਨਾਲ ਸੇਵਾ ਕਰਦੇ ਰਹੇ ਹਨ ਤੇ ਸਮੂਹ ਪੰਥ ਨੇ ਹੁਣ ਉਥੋਂ ਦੀ ਸੇਵਾ ਬਖਸ਼ੀ ਹੈ। ਅਸੀ ਸਮੂਹ ਸੰਗਤ ਵੱਲੋ ਇਹਨਾਂ ਨੂੰ ਵਧਾਈ ਦਿੰਦੇ ਹਾ ਤੇ ਆਸ ਕਰਦੇ ਹਾ ਕਿ ਸਿੱਖੀ ਦੇ ਪ੍ਰਚਾਰ ਲਈ ਇਹ ਵੱਡਮੁਲਾ ਯੋਗਦਾਨ ਪਾਉਣਗੇ।
ਸੰਤ ਬਾਬਾ ਟੇਕ ਸਿੰਘ ਧਨੋਲਾ ਨੇ ਸਮੁਹ ਸੰਗਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਸੇਵਾ ਗੁਰੂ ਸਾਹਿਬ ਤੇ ਪੰਥ ਨੇ ਬਖਸੀ ਹੈ ਉਸ ਨੂੰ ਇਮਾਨਦਾਰੀ ਤੇ ਚੰਗੇ ਢੱਗ ਨਾਲ ਨਿਭਾਉਂਣ ਦਾ ਯਤਨ ਕਰਾਂਗਾ ਤੇ ਸੰਗਤ ਦੇ ਸਹਿਯੋਗ ਨਾਲ ਸੇਵਾ ਕਰਾਂਗਾ।
ਇਸ ਸਮੇਂ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ , ਜਥੇਦਾਰ ਜਰਨੈਲ ਸਿੰਘ ਭੋਤਨਾ ਇੰਚਾਰਜ ਗੁਰਮਤਿ ਸਗੀਤ ਵਿਦਿਆਲਾ, ਪਰਮਜੀਤ ਸਿੰਘ,
ਦਰਸਨ ਸਿੰਘ, ਬੇਅੰਤ ਸਿੰਘ, ਸੁਪਰਵਾਈਜ਼ਰ, ਅਮਨਦੀਪ ਸਿੰਘ, ਤੇਜਿੰਦਰ ਸਿੰਘ ਅਮਰਜੀਤ ਸਿੰਘ, ਨਿਰਮਲ ਸਿੰਘ, ਹਰਵਿੰਦਰ ਸਿੰਘ ਹੈਪੀ, ਜਰਨੈਲ ਸਿੰਘ, ਰਾਗੀ ਭਾਈ ਹਰਪ੍ਰੀਤ ਸਿੰਘ, ਹੈਡ ਗ੍ਰੰਥੀ ਸਰਪੰਚ ਗੁਰਦੀਪ ਸਿੰਘ, ਗੁਰਜੰਟ ਸਿੰਘ ਸੋਨਾ, ਸਰਬਜੀਤ ਸਿੰਘ ਭੱਲਰ, ਬੇਅੰਤ ਸਿੰਘ ਧਾਲੀਵਾਲ ਆਦਿ ਹਾਜਰ ਸਨ।
0 comments:
एक टिप्पणी भेजें