Contact for Advertising

Contact for Advertising

Latest News

सोमवार, 13 फ़रवरी 2023

ਪਿਆਰਾ ਕਲੌਨੀ ਵਿਖੇ 18 ਫਰਵਰੀ ਨੂੰ ਮਨਾਇਆ ਜਾਵੇਗਾ ਸ਼ਿਵਰਾਤਰੀ ਉਤਸਵ

 ਪਿਆਰਾ ਕਲੌਨੀ ਵਿਖੇ 18 ਫਰਵਰੀ ਨੂੰ ਮਨਾਇਆ ਜਾਵੇਗਾ ਸ਼ਿਵਰਾਤਰੀ ਉਤਸਵ

 ਬਰਨਾਲਾ 13 ਫਰਵਰੀ (ਸੁਖਵਿੰਦਰ ਸਿੰਘ ਭੰਡਾਰੀ) ਸ਼੍ਰੀ ਦੁਰਗਾ ਮਾਤਾ ਮੰਦਰ ਪਿਆਰਾ ਕਲੌਨੀ ਗਲੀ ਨੰਬਰ 3 ਪੱਤੀ ਰੋਡ ਬਰਨਾਲਾ ਵਿਖੇ ਸ਼ਿਵਰਾਤਰੀ ਉਤਸਵ ਮਿਤੀ 18 ਫਰਵਰੀ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਭੰਡਾਰੀ, ਸਰਪ੍ਰਸਤ ਸਤਪਾਲ ਸੱਤੀ ਅਤੇ ਵਿੱਤ ਸਕੱਤਰ ਕੇਵਲ ਕ੍ਰਿਸ਼ਨ ਗਰਗ ਨੇ ਦੱਸਿਆ ਕਿ ਸਵੇਰੇ 6 ਵਜੇ ਤੋਂ ਲੈ ਕੇ ਪ੍ਰਭੂ ਇੱਛਾ ਤੱਕ ਸ਼ਿਵਰਾਤਰੀ ਉਤਸਵ ਮਨਾਇਆ ਜਾਵੇਗਾ। ਸਵੇਰੇ ਪੂਜਾ ਅਰਚਨਾ ਉਪਰੰਤ ਜਲ ਚੜਾਉਣ ਦੇ ਕਾਰਜ਼ ਦਾ ਸ਼ੁਭ ਆਰੰਭ ਹੋਵੇਗਾ। ਇਸ ਮੌਕੇ ਵਰਤ ਰੱਖਣ ਵਾਲੇ ਭਗਤ ਜਨਾਂ ਲਈ ਚਾਹ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਜਾਵੇਗਾ ਅਤੇ ਪ੍ਰਸ਼ਾਦ ਵੀ ਵਿਤਰਣ ਕੀਤਾ ਜਾਵੇਗ।‌ ਇਸ ਦੌਰਾਨ ਭਗਤ ਜਨਾ ਵੱਲੋਂ ਭਜਨ ਗਾਇਨ ਵੀ ਹੋਵੇਗਾ। ਉਹਨਾਂ ਭਗਤ ਜਨਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਮੌਕੇ ਪਹੁੰਚ ਕੇ ਪ੍ਰਭੂ ਸ਼ਿਵ ਭੋਲੇ ਨਾਥ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਆਪਣਾ ਜੀਵਨ ਸਫਲ ਬਣਾਉਣ। ਇਸ ਮੌਕੇ ਇੰਦਰਜੀਤ ਗੋਲਡੀ ਸਹਿਗਲ, ਹੇਮ ਰਾਜ ਵਰਮਾ, ਮਹਿੰਦਰ ਪਾਲ ਗਰਗ, ਮੁਨੀਸ਼ ਗੋਇਲ, ਮੁਕੇਸ਼ ਗਰਗ, ਸ਼ਮਸ਼ੇਰ ਸਿੰਘ, ਡਾਕਟਰ ਰਾਜਿੰਦਰ ਕੁਮਾਰ, ਕਮਲ ਅਗਰਵਾਲ, ਹਰਜੀਤ ਕੌਰ, ਕੁਲਦੀਪ ਸਿੰਘ, ਸੰਜੇ ਸੋਢੀ, ਕ੍ਰਿਸ਼ਨ ਕੁਮਾਰ, ਗੁਰਪ੍ਰੀਤ ਗੋਪੀ, ਰਜਨੀ ਰਾਣੀ ਆਦਿ ਹਾਜ਼ਰ ਸਨ।

ਪਿਆਰਾ ਕਲੌਨੀ ਵਿਖੇ 18 ਫਰਵਰੀ ਨੂੰ ਮਨਾਇਆ ਜਾਵੇਗਾ ਸ਼ਿਵਰਾਤਰੀ ਉਤਸਵ
  • Title : ਪਿਆਰਾ ਕਲੌਨੀ ਵਿਖੇ 18 ਫਰਵਰੀ ਨੂੰ ਮਨਾਇਆ ਜਾਵੇਗਾ ਸ਼ਿਵਰਾਤਰੀ ਉਤਸਵ
  • Posted by :
  • Date : फ़रवरी 13, 2023
  • Labels :
  • Blogger Comments
  • Facebook Comments

0 comments:

एक टिप्पणी भेजें

Top