Contact for Advertising

Contact for Advertising

Latest News

शुक्रवार, 17 फ़रवरी 2023

ਪਹਿਲਾਂ ਕੀਤਾ ਕੰਨਿਆਂ ਦਾਨ ਅਤੇ ਹੁਣ ਕਰਵਾਈ ਵਿਆਹ ਦੀ ਰਜਿਸਟਰੇਸ਼ਨ

 ਪਹਿਲਾਂ ਕੀਤਾ ਕੰਨਿਆਂ ਦਾਨ ਅਤੇ ਹੁਣ ਕਰਵਾਈ ਵਿਆਹ ਦੀ ਰਜਿਸਟਰੇਸ਼ਨ

। 


ਬਰਨਾਲਾ, 17 ਫਰਵਰੀ (ਸੁਖਵਿੰਦਰ ਸਿੰਘ ਭੰਡਾਰੀ)  ਬੀਤੇ ਸਾਲ 2022 ਵਿੱਚ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਅਤੇ ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਇੱਕ  ਲੜਕੀ ਦੇ ਵਿਆਹ ਮੌਕੇ ਉਸ  ਲੜਕੀ ਦਾ ਕੰਨਿਆ ਦਾਨ ਕੀਤਾ ਅਤੇ ਹੁਣ ਸਮਾਜ ਸੇਵੀ ਅਤੇ ਨਗਰ ਕੌਂਸਲਰ ਧਰਮ ਸਿੰਘ ਫੌਜੀ ਬਰਨਾਲਾ ਨੂੰ ਨਾਲ ਲਿਜਾ ਕੇ ਮਾਲੇਰਕੋਟਲਾ ਵਿਖੇ ਜਾ ਕੇ ਵਿਆਹ ਦੀ ਰਜਿਸਟ੍ਰੇਸ਼ਨ ਦੀ ਕਰਵਾਈ ਪੂਰੀ ਕਰਵਾਈ । ਇਸ ਮੌਕੇ ਉਨ੍ਹਾਂ  ਦੱਸਿਆ ਕਿ ਲੜਕੇ ਅਤੇ ਲੜਕੀ ਵੱਲੋਂ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਇਸ ਕੰਮ ਲਈ ਉਨ੍ਹਾਂ ਨੂੰ ਵਿਆਹ ਦੀ ਰਜਿਸਟ੍ਰੇਸ਼ਨ ਦੀ ਲੋੜ ਪਈ ਤਾਂ ਸਮਾਜ ਸੇਵੀ ਸੁਖਵਿੰਦਰ ਸਿੰਘ ਭੰਡਾਰੀ ਅਤੇ ਧਰਮ ਸਿੰਘ ਫੌਜੀ ਤੁਰੰਤ ਮਲੇਰਕੋਟਲਾ ਵਿਖੇ ਪਹੁੰਚੇ ਅਤੇ ਮਲੇਰਕੋਟਲਾ ਦੇ ਤਹਿਸੀਲਦਾਰ ਕਮ ਮੈਰਿਜ ਰਜਿਸਟਰਾਰ ਦੇ ਦਫ਼ਤਰ ਵਿਖੇ ਪਹੁੰਚ ਕੇ ਲੜਕੀ ਅਤੇ ਲੜਕੇ  ਦੇ ਵਿਆਹ ਦੀ ਰਜਿਸਟ੍ਰੇਸ਼ਨ ਦੀ ਕਰਵਾਈ ਪੂਰੀ ਕਰਵਾਈ ਅਤੇ ਜੋੜੀ ਨੂੰ ਅਸ਼ੀਰਵਾਦ ਦਿੱਤਾ ਕਿ ਉਹ ਵਿਦੇਸ਼ ਜਾ ਕੇ ਚੰਗੇ ਕੰਮ ਕਰਨਗੇ ਅਤੇ ਆਪਣੀ ਜ਼ਿੰਦਗੀ ਖੁਸ਼ੀ ਖੁਸ਼ੀ ਬਸਰ ਕਰਨਗੇ। ਇਸ ਦੌਰਾਨ ਲੜਕੀ ਦੀ ਵੱਡੀ ਭੈਣ ਮਨਪ੍ਰੀਤ ਕੌਰ, ਸੱਸ ਚਰਨਜੀਤ ਕੌਰ, ਪਤੀ ਕੁਲਦੀਪ ਸਿੰਘ ਤੋਂ ਇਲਾਵਾ ਧਰਮ ਸਿੰਘ ਫੌਜੀ ਨਗਰ ਕੌਂਸਲ ਬਰਨਾਲਾ, ਸਮਾਜ ਸੇਵੀ ਧਰਮਜੀਤ ਸਿੰਘ ਕੁੱਪ ਕਲਾਂ, ਅਮਰੀਕ ਸਿੰਘ ਨੰਬਰਦਾਰ ਭੋਗੀਵਾਲ ਅਤੇ ਸਮਾਜ ਸੇਵੀ ਜੀਵਨਜੋਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਧਰਮ ਸਿੰਘ ਫ਼ੌਜੀ ਨਗਰ ਕੌਂਸਲਰ ਨੇ ਜੋੜੀ ਨੂੰ ਅਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੀ ਖੁਸ਼ੀਆਂ ਭਰੀ ਜ਼ਿੰਦਗੀ ਦੀ ਕਾਮਨਾ ਕੀਤੀ।

 ਪਹਿਲਾਂ ਕੀਤਾ ਕੰਨਿਆਂ ਦਾਨ ਅਤੇ ਹੁਣ ਕਰਵਾਈ ਵਿਆਹ ਦੀ ਰਜਿਸਟਰੇਸ਼ਨ
  • Title : ਪਹਿਲਾਂ ਕੀਤਾ ਕੰਨਿਆਂ ਦਾਨ ਅਤੇ ਹੁਣ ਕਰਵਾਈ ਵਿਆਹ ਦੀ ਰਜਿਸਟਰੇਸ਼ਨ
  • Posted by :
  • Date : फ़रवरी 17, 2023
  • Labels :
  • Blogger Comments
  • Facebook Comments

0 comments:

एक टिप्पणी भेजें

Top