ਖਨੌਰੀ ਵਿਖੇ ਕਲਸ ਯਾਤਰਾ 18 ਫਰਵਰੀ ਨੂੰ
ਮਾਤਾ ਭੈਣਾਂ ਕਲਸ ਯਾਤਰਾ ਵਿੱਚ ਜਰੂਰ ਸ਼ਾਮਿਲ ਹੋਣ - ਸਤੀਸ਼ ਸਿੰਗਲਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 12 ਫਰਵਰੀ - ਖਨੌਰੀ ਮੰਡੀ ਵਿਖੇ 18 ਫਰਵਰੀ ਤੋਂ ਸ੍ਰੀ ਮਹਾਪੁਰਾਣ ਕਥਾ ਕਰਵਾਈ ਜਾ ਰਹੀ ਹੈ l ਇਹ ਕਥਾ ਅਨਾਜ ਮੰਡੀ ਖਨੌਰੀ ਵਿਖੇ ਹੋਵੇਗੀ l ਸ੍ਰੀ ਸਤੀਸ਼ ਸਿੰਗਲਾ ਆਯੋਜਕ ਅਤੇ ਪ੍ਰਧਾਨ ਆੜਤੀ ਐਸੋਸੀਏਸ਼ਨ ਖਨੌਰੀ ਨੇ ਸਾਡੇ ਪੱਤਰਕਾਰ ਕਮਲੇਸ਼ ਗੋਇਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ 18 ਫਰਵਰੀ ਨੂੰ ਸ਼ਿਵਰਾਤਰੀ ਦੇ ਸ਼ੂਭ ਮੌਕੇ ਤੇ ਸਵੇਰੇ 9 ਵਜੇ ਦਾਦਾ ਨਗਰ ਖੇੜਾ ਤੋਂ ਕਲਸ ਯਾਤਰਾ ਰਵਾਨਾ ਹੋਵੇਗੀ ਉਨਾਂ ਮਾਤਾ ਭੈਣਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਮਾਤਾ ਭੈਣ ਨੇ ਇਸ ਕਲਸ ਯਾਤਰਾ ਵਿੱਚ ਸਾਮਿਲ ਹੋਣਾ ਹੋਵੇ ਉਹ ਸਾਢੇ 8 ਵਜੇ ਨਗਰ ਖੇੜੇ ਪਹੁੰਚ ਜਾਣ l ਉਨਾਂ ਅੱਗੇ ਕਿਹਾ ਕਿ ਹਰਇਕ ਮਾਤਾ ਭੈਣ ਆਪਣਾ ਕਲਸ ਘਰ ਤੋਂ ਲੈ ਕੇ ਆਵੇ l ਕਲਸ ਯਾਤਰਾ ਨਗਰ ਖੇੜੇ ਤੋਂ ਅਨਾਜ ਮੰਡੀ ਖਨੌਰੀ ਜਾਵੇਗੀ l
0 comments:
एक टिप्पणी भेजें