ਪੱਤਰਕਾਰ ਮੁਕੇਸ਼ ਗਰਗ ਅਤੇ ਉਸ ਦੇ ਸਾਥੀ ਨੰਗੇ ਪੈਰੀਂ ਚੱਲ ਕੇ ਰਣੀਕੇ ਵਿਖੇ ਪਹੁੰਚੇ। ਰਾਤ 12 ਵਜੇ ਜਲ ਅਭਿਸ਼ੇਕ ਕਰਕੇ ਪ੍ਰਾਪਤ ਕੀਤਾ ਸ਼ਿਵ ਭੋਲੇ ਨਾਥ ਦਾ ਆਸ਼ੀਰਵਾਦ।
ਬਰਨਾਲਾ 19 ਫਰਵਰੀ (ਸੁਖਵਿੰਦਰ ਸਿੰਘ ਭੰਡਾਰੀ/ਕੇਸ਼ਵ ਵਰਦਾਨ ਪੁੰਜ ) ਪੱਤਰਕਾਰ ਮੁਕੇਸ਼ ਗਰਗ ਅਤੇ ਉਸ ਦੇ ਸਾਥੀਆਂ ਐਡਵੋਕੇਟ ਅਮਿਤ ਗੋਇਲ, ਐਡਵੋਕੇਟ ਗੁਰਪ੍ਰੀਤ ਕਾਲੀਆ, ਸਾਹਿਲ ਗਰਗ, ਮਾਹਿਲ ਗਰਗ ਅਤੇ ਜੱਸ ਜਾਗਲ ਨੇ ਬਰਨਾਲਾ ਤੋਂ ਨੰਗੇ ਪੈਰੀਂ ਚੱਲ ਕੇ ਰਾਤ ਨੂੰ 12 ਵਜੇ ਪਿੰਡ ਰਣੀਕੇ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਜਲ ਅਭਿਸ਼ੇਕ ਕੀਤਾ। ਇਸ ਮੌਕੇ ਬੋਲਦਿਆਂ ਪੱਤਰਕਾਰ ਮੁਕੇਸ਼ ਗਰਗ ਨੇ ਕਿਹਾ ਕਿ ਇਸ ਸ਼ਕਤੀਪੀਠ ਸ਼ਿਵ ਮੰਦਰ ਦੇ ਦੁਆਰ ਤੇ ਜੋ ਵੀ ਸੱਚੇ ਮਨ ਦੇ ਨਾਲ ਮੱਥਾ ਟੇਕਦਾ ਹੈ ਅਤੇ ਹਾਜ਼ਰੀਆਂ ਭਰਦਾ ਹੈ, ਉਸਦੀਆਂ ਮਨੋਕਾਮਨਾਵਾਂ ਪੂਰੀਆਂ ਹਨ। ਐਡਵੋਕੇਟ ਅਮਿਤ ਗੋਇਲ ਅਤੇ ਐਡਵੋਕੇਟ ਗੁਰਪ੍ਰੀਤ ਕਾਲੀਆ ਨੇ ਕਿਹਾ ਕਿ ਪਿੰਡ ਰਣੀਕੇ ਵਿਖੇ ਭਗਵਾਨ ਸ਼ਿਵ ਪਰਗਟ ਹੋਏ ਸਨ ਜਿਨ੍ਹਾਂ ਨੇ ਅਰਜੁਨ ਦੀ ਤਪੱਸਿਆ ਤੋਂ ਖੁਸ਼ ਹੋ ਕੇ ਉਸ ਨੂੰ ਵਰਦਾਨ ਦਿੱਤਾ ਸੀ ਅਤੇ ਇਸ ਜਗ੍ਹਾ ਤੇ ਹੀ ਕੌਰਵਾਂ ਪਾਂਡਵਾਂ ਦੇ ਯੁੱਧ ਦੀ ਰਚਨਾ ਰਚੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਜੋ ਵੀ ਭਗਤ ਸੱਚੇ ਮਨ ਨਾਲ ਸ਼ਿਵਰਾਤਰੀ ਨੂੰ ਜਲ ਅਭਿਸ਼ੇਕ ਕਰਦਾ ਹੈ ਅਤੇ ਹਾਜ਼ਰੀਆਂ ਭਰਦਾ ਹੈ, ਉਸ ਦੀਆਂ ਮਨੋਭਾਵਨਾਵਾਂ ਪੂਰੀਆਂ ਹੁੰਦੀਆਂ ਹਨ। ਪੱਤਰਕਾਰ ਮੁਕੇਸ਼ ਗਰਗ ਅਤੇ ਉਸ ਦੇ ਸਾਥੀ ਹਰ ਹਰ ਮਹਾਂਦੇਵ ਦੇ ਜੈਕਾਰੇ ਛੱਡਦੇ ਹੋਏ ਵਾਪਿਸ ਬਰਨਾਲਾ ਆਪੋ ਆਪਣੇ ਵਹੀਕਲਾਂ ਤੇ ਆਏ।
0 comments:
एक टिप्पणी भेजें