ਜਿਲ੍ਹਾ ਕਾਨੂੰਨੀ ਸੇਵਵਾ ਅਥਾਰਟੀ ਵਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ
ਕਮਲੇਸ਼ ਗੋਇਲ ਖਨੌਰੀ
ਖਨੌਰੀ 09 ਨਵੰਬਰ - ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਨਵੀਂ ਦਿੱਲੀ ਵੱਲੋਂ 31 ਅਕਤੂਬਰ ਤੋਂ 13 ਨੰਵਬਰ ਤੱਕ ਪੈੱਨ ਇੰਡੀਆ ਅਵੇਰਨੈੱਸ ਪ੍ਰੋਗਰਾਮ ਉਲੀਕਿਆ ਗਿਆ l ਲੀਗਲ ਸਰਵਿਸ ਅਥਾਰਟੀ ਸੰਗਰੂਰ ਸੈਕਟਰੀ ਸ੍ਰੀ.ਪੀ.ਐਸ.ਕਲੇਕਾ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੈਅਰਪਰਸਨ ਸਬ ਡਵੀਜ਼ਨ ਮੂਨਕ ਦੇ ਜੱਜ ਮੈਡਮ ਇੰਦੂ ਬਾਲਾ ਜੀ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ। 13 ਨਵੰਬਰ ਤੱਕ ਚੱਲਣ ਵਾਲੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵਿਚ ਸਬ ਡਵੀਜ਼ਨ ਮੂਨਕ ਦੇ ਵਿਚ ਪੈਂਦੇ ਪਿੰਡਾਂ ਵਿੱਚ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਸਬ ਡਵੀਜਨ ਮੂਨਕ ਕੋਰਟ ਵੱਲੋਂ ਸਾਰੀ ਟੀਮ ਐਡਵੋਕੇਟ ਰਿਸ਼ਵ ਗਰਗ , ਅਮਿਤ ਚੁਟਾਣੀ , ਅਮਰਿੰਦਰ ਸਿੰਘ ਜਾਖੜ , ਪੀ.ਐਲ.ਵੀ.ਜਤਿੰਦਰ ਸਰਮਾ , ਗੁਰਪ੍ਰੀਤ ਸਿੰਘ,ਦਰਸ਼ਨ ਸਿੰਘ, ਫਰੰਟ ਆਫਿਸ ਦਾਰਾ ਸਿੰਘ ਵਲੋਂ ਪਿੰਡਾਂ ਵਿੱਚ ਡੋਰ ਟੂ ਡੋਰ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ।
0 comments:
एक टिप्पणी भेजें